24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਪੰਜਾਬੀ ਸਾਹਿਤ ਸਭਾ ਗੁਰਦਾਸਪੁਰ ਦੀ ਇਕੱਤਰਤਾ

Ad Position 21
No active advertisement
ਅਜੀਤ ਡੈਸਕ 25-05-2026
ਗੁਰਦਾਸਪੁਰ, 24 ਮਈ (ਪੰਕਜ ਸ਼ਰਮਾ)-ਪੰਜਾਬੀ ਸਾਹਿਤ ਸਭਾ ਗੁਰਦਾਸਪੁਰ ਵਲੋਂ ਬਲਜੀਤ ਯਾਦਗਾਰੀ ਹਾਲ ਰੁਲੀਆ ਰਾਮ ਕਾਲੋਨੀ ਗੁਰਦਾਸਪੁਰ ਵਿਖੇ ਮਹੀਨਾਵਾਰ ਮੀਟਿੰਗ ਦਾ ਆਯੋਜਨ ਕੀਤਾ ਗਿਆ | ਮੀਟਿੰਗ 'ਚ ਮੁੱਖ ਏਜੰਡਾ ਸਲਾਨਾ ਮੈਂਬਰਸ਼ਿਪ ਨਵਿਆਈ ਗਈ ਤੇ ਦੋ ਸਾਲ ਵਾਸਤੇ ਨਵੀਂ ਕਾਰਜਕਾਰਨੀ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਚੁਣੀ ਗਈ | ਜਿਸ 'ਚ ਪਹਿਲੀ ਕਾਰਜਕਾਰਨੀ ਨੂੰ ਹੀ ਬਣੇ ਰਹਿਣ ਤੋਂ ਇਲਾਵਾ ਹਰਪ੍ਰੀਤ ਕੌਰ ਸਿੰਮੀ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਤੇ ਨਵਨੀਤ ਕੁਮਾਰ ਨੂੰ ਕਾਰਜਕਾਰੀ ਮੈਂਬਰ ਨਾਮਜ਼ਦ ਕੀਤਾ ਗਿਆ | ਗੁਰਦਿਆਲ ਚੰਦ ਰਾਹੀ ਨੂੰ ਸਭਾ 'ਚ ਨਵੇਂ ਮੈਂਬਰ ਵਜੋਂ ਸ਼ਾਮਿਲ ਕੀਤਾ ਗਿਆ | ਉਪਰੰਤ ਕਵੀ ਦਰਬਾਰ ਕਰਵਾਇਆ ਗਿਆ | ਪ੍ਰੀਤ ਰਾਣਾ, ਸੁਨੀਲ ਕੁਮਾਰ, ਰਾਜਨ ਤਰੇੜੀਆ, ਰਜਿੰਦਰ ਸਿੰਘ ਛੀਨਾ, ਹਰਪਾਲ ਬੈਂਸ, ਮੱਖਣ ਕੁਹਾੜ, ਬੂਟਾ ਰਾਮ ਆਜ਼ਾਦ, ਸ਼ੀਤਲ ਗੁੰਨੋਪੁਰੀ, ਗੁਰਦਿਆਲ ਚੰਦ ਰਾਹੀ, ਨਵਨੀਤ ਕੁਮਾਰ, ਸੁਰਿੰਦਰ ਮੋਹਨ ਸ਼ਰਮਾ, ਵਰਿੰਦਰ ਕੋਹਲੀ, ਸੁਭਾਸ਼ ਦੀਵਾਨਾ ਤੇ ਤਰਸੇਮ ਸਿੰਘ ਭੰਗੂ ਨੇ ਆਪਣੇ-ਆਪਣੇ ਕਲਾਮ ਕਹਿ ਕੇ ਹਾਜ਼ਰੀ ਲਵਾਈ | ਅਸ਼ਵਨੀ ਕੁਮਾਰ ਨੇ ਵਿਦੇਸ਼ ਦੇ ਤਜਰਬੇ ਸਾਂਝੇ ਕੀਤੇ | ਕਾਮਰੇਡ ਸ਼ਿਵ ਕੁਮਾਰ ਤੇ ਮੱਖਣ ਕੁਹਾੜ ਨੇ ਪੰਜਾਬ ਤੇ ਪੰਜਾਬੀ 'ਤੇ ਹੋ ਰਹੇ ਹਮਲੇ ਤੇ ਕੇਂਦਰ ਸਰਕਾਰ ਵਲੋਂ ਜ਼ਬਰਦਸਤੀ ਪੰਜਾਬ ਦੇ ਕੇਂਦਰੀ ਸਕੂਲਾਂ 'ਚ ਤੀਸਰੀ ਭਾਸ਼ਾ ਥੋਪਣ 'ਤੇ ਚਿੰਤਾ ਪ੍ਰਗਟ ਕੀਤੀ | ਪ੍ਰੋ: ਰਾਜ ਕੁਮਾਰ ਸ਼ਰਮਾ ਨੇ ਸਮੁੱਚੇ ਪ੍ਰੋਗਰਾਮ ਦੀ ਗੱਲ ਕਰਦਿਆਂ ਕੁਝ ਇਤਿਹਾਸਕ ਜਾਣਕਾਰੀ ਸਾਂਝੀ ਕੀਤੀ | ਅਖੀਰ 'ਚ ਸਭਾ ਦੇ ਪ੍ਰਧਾਨ ਤਰਸੇਮ ਸਿੰਘ ਭੰਗੂ ਨੇ ਆਏ ਸਾਹਿਤਕਾਰਾਂ ਦਾ ਧੰਨਵਾਦ ਕਰਦਿਆਂ ਸਮੁੱਚੀ ਕਾਰਵਾਈ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ |
Ad Position 22
No active advertisement
ਪਿਛਲੀ ਖ਼ਬਰ ਹਿੰਦੂ ਕੰਨਿਆ ਮਹਾਂਵਿਦਿਆਲਿਆ ਧਾਰੀਵਾਲ ਵਿਖੇ ਅੱਤਵਾਦ ਵਿਰੋਧੀ ਦਿਵਸ ਮਨਾਇਆ ਅਗਲੀ ਖ਼ਬਰ ਪੰਜਾਬੀ ਸਾਹਿਤ ਸਭਾ ਗੁਰਦਾਸਪੁਰ ਦੀ ਇਕੱਤਰਤਾ
Ad Position 24