24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਚੀਮਾ ਪਬਲਿਕ ਸਕੂਲ ਕਿਸ਼ਨਕੋਟ ਦੇ ਵਿਦਿਆਰਥੀਆਂ ਨੇ ਕਰਾਟੇ ਚੈਂਪੀਅਨਸ਼ਿਪ ਵਿਚ ਜਿੱਤ ਦਾ ਝੰਡਾ ਗੱਡਿਆ <br/>

Ad Position 21
No active advertisement
ਕਰਾਟੇ ਚੈਂਪੀਅਨਸ਼ਿਪ 'ਚ ਤਮਗੇ ਜਿੱਤਣ ਵਾਲੇ ਵਿਦਿਆਰਥੀਆਂ ਨਾਲ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਦੇ ਅਧਿਆਪਕ, ਡੀ.ਪੀ. ਤੇ ਹੋਰ | ਤਸਵੀਰ : ਬੰਮਰਾਹ <br/> 26-05-2026
ਘੁਮਾਣ, 25 ਮਈ (ਬੰਮਰਾਹ)-ਚੀਮਾ ਪਬਲਿਕ ਸਕੂਲ ਕਿਸ਼ਨਕੋਟ ਦੇ ਵਿਦਿਆਰਥੀਆਂ ਵਲੋਂ ਸਿੱਖਿਆ ਦੇ ਖੇਤਰ ਤੋਂ ਇਲਾਵਾ ਖੇਡਾਂ ਦੇ ਖੇਤਰ 'ਚ ਵੀ ਵੱਡੀਆਂ ਮੱਲ੍ਹਾਂ ਮਾਰੀਆਂ ਹਨ | ਵਿਦਿਆਰਥੀਆਂ ਵਲੋਂ ਪੰਜਾਬ ਤੋਂ ਇਲਾਵਾ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਖੇਡਾਂ ਵਿਚ ਸਕੂਲ ਤੇ ਇਲਾਕੇ ਦਾ ਨਾਂਅ ਚਮਕਾਇਆ ਹੈ | ਇਸੇ ਤਹਿਤ ਹੀ ਕਰਾਟੇ ਚੈਂਪੀਅਨਸ਼ਿਪ ਵਿਚ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹੋਏ ਜਿੱਤ ਦਾ ਝੰਡਾ ਗੱਡਿਆ ਹੈ | ਵਿਦਿਆਰਥੀਆਂ ਨੇ ਟੀਮ ਪੱਧਰ 'ਤੇ ਸੈਕਿੰਡ ਟਰਾਫੀ ਜਿੱਤ ਕੇ ਆਪਣੇ ਨਾਂਅ ਕੀਤੀ | ਇਸ ਮੁਕਾਬਲੇ 'ਚ ਕੁੱਲ 13 ਵਿਦਿਆਰਥੀਆਂ ਨੇ ਕਾਂਸੀ ਦੇ ਤਮਗੇ, 1 ਵਿਦਿਆਰਥੀ ਨੇ ਚਾਂਦੀ ਦਾ ਤਮਗਾ ਤੇ 1 ਵਿਦਿਆਰਥੀ ਨੇ ਸੋਨੇ ਦਾ ਤਮਗਾ ਜਿੱਤ ਕੇ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ | ਇਸ ਜਿੱਤ 'ਤੇ ਸਕੂਲ ਦੇ ਚੇਅਰਮੈਨ ਅਮਰਿੰਦਰ ਸਿੰਘ ਅੰਮੂ ਚੀਮਾ ਨੇ ਜੇਤੂ ਵਿਦਿਆਰਥੀਆਂ ਨੂੰ ੁ ਵਧਾਈ ਦਿੱਤੀ ਅਤੇ ਭਵਿੱਖ ਵਿਚ ਹੋਰ ਵੀ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਡਾ. ਮਨਦੀਪ ਕੌਰ ਤੇ ਉਪ ਪਿ੍ੰਸੀਪਲ ਸ਼੍ਰੀਮਤੀ ਆਰਤੀ ਨੰਦਾ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਤੇ ਸਕੂਲ ਦੇ ਦੂਸਰੇ ਵਿਦਿਆਰਥੀਆਂ ਨੂੰ ਵੀ ਖੇਡਾਂ ਵਿਚ ਅਜਿਹੀਆਂ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਡੀ.ਪੀ. ਸੋਨੀਆ ਲੂਥਰਾ, ਰਾਜ ਕੁਮਾਰ, ਕਰਾਟੇ ਇੰਸਟਰਕਟਰ ਸ੍ਰੀ ਯੋਗੇਸ਼ ਅਤੇ ਮਮਤਾ ਨੇ ਵੀ ਵਿਦਿਆਰਥੀਆਂ ਦੀ ਇਸ ਉਪਲੱਬਧੀ 'ਤੇ ਖੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ | ਸਕੂਲ ਪਰਿਵਾਰ ਨੇ ਵਿਦਿਆਰਥੀਆਂ ਦੀ ਇਸ ਕਾਮਯਾਬੀ 'ਤੇ ਮਾਣ ਮਹਿਸੂਸ ਕੀਤਾ |

Ad Position 22
No active advertisement
ਪਿਛਲੀ ਖ਼ਬਰ ਭੋਗ 'ਤੇ ਵਿਸ਼ੇਸ਼ : ਲਾਂਸ ਨਾਇਕ ਪ੍ਰਭਸ਼ਰਨ ਸਿੰਘ ਭੰਗੂ <br/> ਅਗਲੀ ਖ਼ਬਰ ਡਾ. ਰਾਜ ਕੁਮਾਰ ਤੇ ਡਾ. ਇਸ਼ਾਂਕ ਕੁਮਾਰ ਦੇ ਯਤਨਾਂ ਨਾਲ ਹੋ ਰਿਹੈ ਸਰਬਪੱਖੀ ਵਿਕਾਸ-ਠੇਕੇਦਾਰ ਰਿੱਕੀ
Ad Position 24