24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਭੋਗ 'ਤੇ ਵਿਸ਼ੇਸ਼ : ਲਾਂਸ ਨਾਇਕ ਪ੍ਰਭਸ਼ਰਨ ਸਿੰਘ ਭੰਗੂ <br/>

Ad Position 21
No active advertisement
ਅਜੀਤ ਡੈਸਕ 26-05-2026
ਕਲਾਨੌਰ-ਪ੍ਰਭਸ਼ਰਨ ਸਿੰਘ ਭੰਗੂ ਦਾ ਜਨਮ ਮਾਤਾ ਸ੍ਰੀਮਤੀ ਬਲਜਿੰਦਰ ਕੌਰ ਦੀ ਕੁੱਖੋਂ ਤੇ ਪਿਤਾ ਰਜਿੰਦਰ ਸਿੰਘ ਭੰਗੂ ਦੇ ਗ੍ਰਹਿ ਕਲਾਨੌਰ ਵਿਖੇ 19-8-1994 ਨੂੰ ਹੋਇਆ | ਇਕ ਭਰਾ ਤੇ ਇਕ ਭੈਣ ਤੋਂ ਵੱਡੇ ਪ੍ਰਭਸ਼ਰਨ ਸਿੰਘ ਭੰਗੂ ਜਨਮ ਤੋਂ ਹੀ ਲਾਡਲੇ ਸਨ ਤੇ ਉਨ੍ਹਾਂ ਵਲੋਂ ਮੁੱਢਲੀ ਸਿੱਖਿਆ ਬੀ.ਕੇ.ਐਸ. ਮਾਡਲ ਸਕੂਲ ਤੋਂ ਪ੍ਰਾਪਤ ਕੀਤੀ | ਦਾਦਾ ਪਿਆਰਾ ਸਿੰਘ ਭੰਗੂ 1960 'ਚ ਭਰਤੀ ਹੋਏ ਤੇ ਉਨ੍ਹਾਂ ਵਲੋਂ ਸਾਲ 1962, 1965 ਤੇ 1971 ਦੀਆਂ ਜੰਗਾਂ 'ਚ ਸੇਵਾਵਾਂ ਨਿਭਾਈਆਂ | ਤਾਇਆ ਸੁਰਿੰਦਰ ਸਿੰਘ ਭੰਗੂ ਵਲੋਂ 4 ਸਿੱਖ ਤੇ ਪਿਤਾ ਰਜਿੰਦਰ ਸਿੰਘ ਭੰਗੂ ਵਲੋਂ 19 ਸਿੱਖ ਬਟਾਲੀਲਨ 'ਚ ਭਾਰਤੀ ਫੌਜੀ 'ਚ ਦੇਸ਼ ਸੇਵਾ ਕੀਤੀ | ਪੜਦਾਦਾ ਉਜਾਗਰ ਸਿੰਘ ਭੰਗੂ ਦੇ ਪਰਿਵਾਰ 'ਚ ਕਰੀਬ 10-12 ਜੀਅ ਦੇਸ਼ ਸੇਵਾ ਲਈ ਡਿਊਟੀ ਕਰਦੇ ਸਨ | ਇਸੇ ਤਰ੍ਹਾਂ ਪ੍ਰਭਸ਼ਰਨ ਸਿੰਘ ਭੰਗੂ ਨੂੰ ਵੀ ਦੇਸ਼ ਸੇਵਾ ਲਈ ਆਰਮੀ 'ਚ ਭਰਤੀ ਹੋਣ ਦੀ ਚੇਟਕ ਸੀ, ਜਿਸ 'ਤੇ ਪ੍ਰਭਸ਼ਰਨ ਸਿੰਘ ਭੰਗੂ 2012 'ਚ ਬਾਬਾ ਦੀਪ ਸਿੰਘ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਸੰਗਤਪੁਰ ਤੋਂ ਬਾਰਵੀਂ ਦੀ ਤਾਲੀਮ ਪ੍ਰਾਪਤ ਕਰਨ ਉਪਰੰਤ ਭਾਰਤੀ ਫੌਜ 'ਚ ਭਰਤੀ ਹੋ ਗਏ ਅਤੇ ਆਰਮੀ ਦੀ 9 ਪੰਜਾਬ ਬਟਾਲੀਅਨ 'ਚ ਰਾਮਗੜ੍ਹ ਤੋਂ ਟੇ੍ਰਨਿੰਗ ਲੈ ਕੇ ਬਾਅਦ 'ਚ ਲੰਮਾਂ ਸਮਾਂ ਜੰਮੂ ਕਸ਼ਮੀਰ ਦੇ ਵੱਖ-ਵੱਖ ਖੇਤਰਾਂ 'ਚ ਨੌਕਰੀ ਦੀਆਂ ਸੇਵਾਵਾਂ ਨਿਭਾਈਆਂ | ਪ੍ਰਭਸ਼ਰਨ ਸਿੰਘ ਭੰਗੂ ਸਾਲ 2017 'ਚ ਸਰਫਕੋਟ ਵਾਸੀ ਬਲਦੇਵ ਸਿੰਘ ਅਤੇ ਨਰਿੰਦਰ ਕੌਰ ਦੀ ਪੁੱਤਰੀ ਸ਼੍ਰੀਮਤੀ ਕਿਰਨਬੀਰ ਕੌਰ ਨਾਲ ਵਿਆਹ ਦੇ ਬੰਧਨ 'ਚ ਬੱਝ ਗਏ ਅਤੇ ਆਪ ਦੇ ਦੋ ਬੱਚੇ ਗੁਰਲੀਨ ਕੌਰ (7) ਅਤੇ ਯੁੱਦਵੀਰ ਸਿੰਘ (5) ਹਨ | ਲਾਂਸ ਨਾਇਕ ਪ੍ਰਭਸ਼ਰਨ ਸਿੰਘ ਭੰਗੂ ਦੀ ਯੂਨਿਟ ਜੰਮੂ ਕਸ਼ਮੀਰ ਤੋਂ ਮੇਰਠ ਤਬਦੀਲ ਹੋਣ 'ਤੇ 11 ਮਈ ਨੂੰ ਆਪਣੇ ਗ੍ਰਹਿ ਕੁਝ ਦਿਨ ਦੀ ਛੁੱਟੀ ਲਈ ਆਇਆ ਸੀ ਅਤੇ ਡਿਊਟੀ 'ਤੇ ਜਾਣ ਸਮੇਂ ਲਾਂਸ ਨਾਇਕ ਪ੍ਰਭਸ਼ਰਨ ਸਿੰਘ ਭੰਗੂ ਨਾਲ ਭਾਣਾ ਵਾਪਰ ਗਿਆ | ਲਾਂਸ ਨਾਇਕ ਪ੍ਰਭਸ਼ਰਨ ਸਿੰਘ ਭੰਗੂ ਵਲੋਂ 16 ਸਾਲ ਨੌਕਰੀ ਪੂਰੀ ਹੋਣ 'ਤੇ ਸਾਲ 2028 'ਚ ਸੇਵਾਮੁਕਤੀ ਲੈਣੀ ਸੀ | ਜਦਕਿ ਪ੍ਰਮਾਤਮਾ ਨੂੰ ਕੁਝ ਹੋਰ ਮਨਜੂਰ ਸੀ | ਸ਼ਹੀਦ ਲਾਂਸ ਨਾਇਕ ਸ. ਪ੍ਰਭਸ਼ਰਨ ਸਿੰਘ ਭੰਗੂ ਕਰੀਬ 33 ਸਾਲ ਦੀ ਉਮਰ 'ਚ ਆਪਣੀ ਜਿੰਦਗੀ ਦੇਸ਼ ਸੇਵਾ ਲਈ ਨਿਸ਼ਾਵਰ ਕਰ ਗਏ ਅਤੇ 17 ਮਈ 2026 ਨੂੰ ਗੁਰੂ ਚਰਨਾਂ 'ਚ ਜਾ ਬਿਰਾਜੇ ਹਨ | ਉਨ੍ਹਾਂ ਦੀ ਆਤਮਿਕ ਸਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅੱਜ 26 ਮਈ ਦਿਨ ਮੰਗਲਵਾਰ ਨੂੰ ਉਨ੍ਹਾਂ ਦੇ ਗ੍ਰਹਿ ਸਥਾਨ ਨੇੜੇ ਪਰਜਾਪਤ ਭਵਨ (ਕਲਾਨੌਰ) ਵਿਖੇ ਪੈਣਗੇ | ਉਪਰੰਤ 11 ਤੋਂ 12 ਵਜੇ ਤੱਕ ਵਿਰਾਗਮਈ ਕੀਰਤਨ ਅਤੇ ਅੰਤਿਮ ਅਰਦਾਸ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਕਲਾਨੌਰ ਵਿਖੇ ਹੋਵੇਗੀ |
- ਪੁਰੇਵਾਲ

Ad Position 22
No active advertisement
ਪਿਛਲੀ ਖ਼ਬਰ ਕੰਪਿਊਟਰ ਅਧਿਆਪਕ 28 ਨੰੂ ਕਰਨਗੇ ਡੀ.ਜੀ.ਐਸ.ਈ. ਦਫ਼ਤਰ ਮੋਹਾਲੀ ਦਾ ਘਿਰਾਓ ਅਗਲੀ ਖ਼ਬਰ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਦੇ ਵਿਦਿਆਰਥੀਆਂ ਨੇ ਕਰਾਟੇ ਚੈਂਪੀਅਨਸ਼ਿਪ ਵਿਚ ਜਿੱਤ ਦਾ ਝੰਡਾ ਗੱਡਿਆ <br/>
Ad Position 24