ਦੀਨਾਨਗਰ, 27 ਮਈ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਦੀਨਾਨਗਰ ਸ਼ਹਿਰ ਅੰਦਰ ਆਮ ਆਦਮੀ ਪਾਰਟੀ ਨੂੰ ਉਦੋਂ ਜ਼ਬਰਦਸਤ ਹੁੰਗਾਰਾ ਮਿਲਿਆ, ਜਦੋਂ ਸ਼ਹਿਰ ਦੇ ਵਾਰਡ 11 ਤੇ 15 ਨਾਲ ਸਬੰਧਿਤ ਕਈ ਪਰਿਵਾਰ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ | ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਮੁੱਖ ਤੌਰ 'ਤੇ ਕੰਗਨਾ ਯੂਨੀਫ਼ਾਰਮ ਵਾਲੇ ਮਦਨ ਮੋਹਨ ਡੌਲੀ, ਨਰੇਸ਼ ਕੁਮਾਰ, ਵੀਨਾ ਰਾਣੀ, ਕਿਰਨ ਬਾਲਾ, ਸੰਤੋਸ਼ ਕੁਮਾਰੀ, ਨੀਤੂ, ਮਧੂ ਬਾਲਾ, ਗੁਣਗੁਣ, ਕੰਗਨਾ, ਪੰਕਜ ਕੁਮਾਰ, ਤਰੁਣ ਕੁਮਾਰ, ਅਨਿਕੇਤ, ਮਾਣਿਕ, ਮਸੁੰਦ, ਸੰਦੀਪ ਕੁਮਾਰ, ਹਰਸ਼ਪ੍ਰੀਤ, ਅਭਿਸ਼ੇਕ, ਪ੍ਰਵੀਨ ਕੁਮਾਰ ਅਤੇ ਸੋਨੀਆ ਦੇ ਨਾਂਅ ਸ਼ਾਮਲ ਹਨ, ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਕਰਦਿਆਂ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਇਸ ਨੰੂ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦੀ ਜਿੱਤ ਕਰਾਰ ਦਿੱਤਾ | ਸ਼ਮਸ਼ੇਰ ਸਿੰਘ ਨੇ ਕਿਹਾ ਕਿ ਦੀਨਾਨਗਰ ਸ਼ਹਿਰ ਦੇ ਲੋਕਾਂ ਦਾ ਰੁਝਾਨ ਦੇਖ ਕੇ ਇੰਜ ਲੱਗਦਾ ਹੈ ਕਿ ਲੋਕ ਇਸ ਵਾਰ ਦੀਨਾਨਗਰ ਸ਼ਹਿਰ ਦੀ ਵਾਗਡੋਰ ਆਮ ਆਦਮੀ ਪਾਰਟੀ ਦੇ ਹੱਥਾਂ 'ਚ ਸੌਂਪਣਾ ਚਾਹੁੰਦੇ ਹਨ | ਇਸ ਮੌਕੇ ਬਲਾਕ ਸੰਮਤੀ ਮੈਂਬਰ ਰੁਪਿੰਦਰ ਕੌਰ ਕੱਤੋਵਾਲ, ਗੋਰਾ ਕੱਤੋਵਾਲ, ਰਾਜੂ ਜੋਗਰ, ਚੰਦਰ ਸ਼ੇਖਰ ਦੀਪਾ, ਗੌਰਵ ਧੀਰ, ਵਿੱਕੀ ਮਿਆਣੀ ਅਤੇ ਪ੍ਰਦੀਪ ਕੁਮਾਰ ਨੰਨ੍ਹੀ ਵੀ ਹਾਜ਼ਰ ਸਨ |