ਅੱਚਲ ਸਾਹਿਬ, 27 ਮਈ (ਗੁਰਚਰਨ ਸਿੰਘ)-ਅਮਰੀਕ ਸਿੰਘ ਪਰਮਾਰ ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਫਾਰਮ ਹਾਊਸ ਪਿੰਡ ਰੰਗੜ ਨੰਗਲ ਵਿਖੇ ਪਾਏ ਗਏ | ਉਪਰੰਤ ਰਾਗੀ ਭਾਈ ਗੁਰਜੰਟ ਸਿੰਘ ਕੈਨੇਡਾ ਵਾਲਿਆਂ ਵਲੋਂ ਕੀਰਤਨ ਕੀਤਾ ਗਿਆ | ਗੁਰਦੁਆਰਾ ਗੁਰੂਆਣਾ ਸਾਹਿਬ ਜੀ ਦੇ ਹੈੱਡ ਗ੍ਰੰਥੀ ਬਾਬਾ ਬਲਬੀਰ ਸਿੰਘ ਵਲੋਂ ਕਥਾ ਵਿਚਾਰਾਂ ਰਾਹੀਂ ਹਾਜ਼ਰੀ ਭਰੀ | ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਤੋਂ ਪਹੁੰਚੇ ਅਰਦਾਸੀਏ ਸਿੰਘ ਗਿਆਨੀ ਸੁਖਦੇਵ ਸਿੰਘ ਸਾਧਪੁਰ ਵਾਲਿਆਂ ਨੇ ਅਰਦਾਸ ਬੇਨਤੀ ਕੀਤੀ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ, ਜਥੇਦਾਰ ਸੁੱਚਾ ਸਿੰਘ ਲੰਗਾਹ, ਲਖਬੀਰ ਸਿੰਘ ਲੋਧੀਨੰਗਲ ਸਮੇਤ ਲੀਡਰਸ਼ਿਪ ਵਲੋਂ ਭੇਜੇ ਸ਼ੋਕ ਸੁਨੇਹੇ ਪੜ੍ਹ ਕੇ ਸੁਣਾਏ ਗਏ | ਇਸ ਮੌਕੇ ਬਾਬਾ ਸੱਜਣ ਸਿੰਘ ਗੁਰੂ ਕੀ ਬੇਰ, ਦਸਮੇਸ਼ ਤਰਨਾ ਦਲ ਮੁਖੀ ਜਥੇਦਾਰ ਬਾਬਾ ਦਰਸ਼ਨ ਸਿੰਘ ਰੰਘਰੇਟੇ, ਬਾਬਾ ਗੁਰਿੰਦਰ ਸਿੰਘ ਢਿੱਲੋਂ ਬਿਆਸ ਵਾਲਿਆਂ ਦੇ ਭਰਾਤਾ ਰਣਜੀਤ ਸਿੰਘ, ਪੰਜਾਬ ਹਰਿਆਣਾ ਹਾਈਕੋਰਟ ਦੇ ਜੱਜ ਅਨਮੋਲ ਰਤਨ ਸਿੰਘ, ਰਾਜਾ ਨਰਿੰਦਰ ਸਿੰਘ ਦੀ ਬੇਟੀ ਚਰਨਕੰਵਲ ਕੌਰ, ਪੀਰ ਦਿਲਦਾਰ ਸ਼ਾਹ ਚੌਹਾਨ ਸ਼ਰੀਫ਼ ਵਾਲੇ, ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ, ਆਈ.ਜੀ. ਰਤਿੰਦਰ ਸਿੰਘ ਭਿੰਡਰ, ਉੱਘੇ ਸਮਾਜ ਸੇਵੀ ਡਾ. ਹਰਨੇਕ ਸਿੰਘ ਟੋਨੀ, ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਰਾਜਨਬੀਰ ਸਿੰਘ ਘੁਮਾਣ, ਹਲਕਾ ਇੰਚਾਰਜ ਕਾਂਗਰਸ ਮਨਦੀਪ ਸਿੰਘ ਰੰਗੜ ਨੰਗਲ, ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਘੁੰਮਣ, ਚੇਅਰਮੈਨ ਕੁਲਵੰਤ ਸਿੰਘ ਚੀਮਾ, ਬਲਦੇਵ ਰਾਜ ਗਹਿਰੀ, ਪ੍ਰਧਾਨ ਜਤਿੰਦਰ ਸਿੰਘ ਲੱਧਾ ਮੰਡਾ, ਅਵਤਾਰ ਸਿੰਘ ਸੰਧੂ ਸਕੱਤਰ, ਜਥੇਦਾਰ ਕਸ਼ਮੀਰ ਸਿੰਘ ਬਰਿਆਰ, ਜਥੇਦਾਰ ਅਮਰਜੀਤ ਸਿੰਘ ਸੇਖਵਾਂ, ਸਾਹਿਬਜੀਤ ਸਿੰਘ ਰੰਗੜ ਨੰਗਲ, ਸਰਬਜੀਤ ਸਿੰਘ ਰੰਗੜ ਨੰਗਲ, ਬਚਿੱਤਰ ਸਿੰਘ ਜਾਲੀਆਂ, ਕਾਂਗਰਸੀ ਆਗੂ ਇੰਜ. ਹਰਵਿੰਦਰਪਾਲ ਸਿੰਘ ਸ਼ਾਹਬਾਦ, ਕਾਂਗਰਸੀ ਆਗੂ ਪਿ੍ੰਸੀਪਲ ਸੁਲੱਖਣ ਸਿੰਘ ਭੇਟ ਪੱਤਨ, ਹਰਪਾਲ ਸਿੰਘ ਰੰਗੜ ਨੰਗਲ, ਏ.ਆਈ.ਜੀ. ਬਲਦੇਵ ਸਿੰਘ, ਬਾਬਾ ਮਹਿਲ ਸਿੰਘ, ਸੁਖਦੇਵ ਸਿੰਘ ਵੈਰੋਨੰਗਲ, ਪਰਮਿੰਦਰ ਸਿੰਘ ਬੂੜੇਨੰਗਲ, ਜਥੇਦਾਰ ਪ੍ਰੇਮ ਸਿੰਘ ਜੈਤੋਸਰਜਾ, ਦਰਸ਼ਨ ਸਿੰਘ ਪੁਰੀਆਂ, ਸੰਮਤੀ ਮੈਂਬਰ ਹਰਪਾਲ ਸਿੰਘ ਆਦੋਵਾਲੀ, ਜਸਵੰਤ ਸਿੰਘ ਟਿੱਕਾ, ਡਾ. ਜਸਬੀਰ ਸਿੰਘ ਸੱਲੋ, ਹੀਰਾ ਸਿੰਘ ਬਹਾਦਰ ਹੁਸੈਨ, ਗੁਰਬਿੰਦਰ ਸਿੰਘ ਬੂੜੇਨੰਗਲ, ਕਵਲਦੀਪ ਸਿੰਘ, ਸੁਰਵਿੰਦਰ ਸਿੰਘ ਢਡਿਆਲਾ ਨਜ਼ਰਾਂ, ਦੇਵਸੁੱਖਪਾਲ ਸਿੰਘ ਸੇਖਵਾਂ, ਹਰਵਿੰਦਰਪਾਲ ਸਿੰਘ ਕਾਹਲੋਂ, ਹਰਪ੍ਰੀਤ ਸਿੰਘ ਪਰਮਾਰ, ਕੈਪਟਨ ਕੁਲਵਿੰਦਰ ਸਿੰਘ ਊਧਨਵਾਲ, ਕਵੀਸ਼ਰ ਹਰਦੀਪ ਸਿੰਘ ਵੈਰੋਨੰਗਲ, ਡਾ. ਚਰਨਪ੍ਰੀਤ ਸਿੰਘ ਧੰਦੋਈ, ਮਾਹਾਰਾਜਾ ਜਗਤ ਸਿੰਘ ਦੀ ਨੂੰਹ ਬੀਬਾ ਹਰਪ੍ਰੀਤ ਕੌਰ, ਬਰਿੰਦਰ ਸਿੰਘ ਸੰਧੂ ਅਟਾਰੀ, ਸਰਪੰਚ ਮੱਖਣ ਸਿੰਘ ਮਜੀਠਾ, ਹਰਭਜਨ ਸਿੰਘ ਵੈਰੋਨੰਗਲ, ਦਲਜੀਤ ਸਿੰਘ ਚੰਨਣਕੇ, ਸਰਪੰਚ ਮੇਜਰ ਸਿੰਘ ਚੰਨਣਕੇ, ਅਨਵਰਜੀਤ ਸਿੰਘ ਰੰਗੜ ਨੰਗਲ, ਐਡਵੋਕੇਟ ਪ੍ਰਵੇਜ਼ ਇੰਦਰ ਸਿੰਘ,, ਜਥੇਦਾਰ ਤਰਸੇਮ ਸਿੰਘ, ਗੁਰਮੁਖ ਸਿੰਘ ਪੱਲਾ, ਪਿ੍ੰਸੀਪਲ ਰੈਨੂ ਬਾਲਾ, ਲੈਕ. ਗੁਰਮੀਤ ਸਿੰਘ ਭੋਮਾ, ਸਰਬਜੀਤ ਸਿੰਘ ਸਿੱਧੂ ਆੜਤੀ, ਮਾਸਟਰ ਸੁਖਵਿੰਦਰ ਸਿੰਘ ਪੱਡਾ, ਸੂਬੇ. ਨਰਿੰਦਰ ਸਿੰਘ, ਸਰਪੰਚ ਅਮਰੀਕ ਸਿੰਘ ਨਾਨਕ ਨੰਗਲ, ਸਰਪੰਚ ਜਰਮਨਜੀਤ ਸਿੰਘ, ਸਰਪੰਚ ਨਿਸ਼ਾਨ ਸਿੰਘ ਪਾਰਸ ਵੈਰੋਨੰਗਲ, ਸਰਪੰਚ ਜਸਬੀਰ ਸਿੰਘ ਰੰਗੜ ਨੰਗਲ, ਗੁਰਜੀਤ ਸਿੰਘ ਚੀਮਾ ਜੈਲਦਾਰ ਅਤੇ ਜਗੀਰਦਾਰਾਂ ਦੇ ਪਰਿਵਾਰਿਕ ਮੈਂਬਰਾਂ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ | ਸਟੇਜ ਸਕੱਤਰ ਦੀ ਸੇਵਾ ਸੁਖਵਿੰਦਰ ਸਿੰਘ ਪੱਡਾ ਵਲੋਂ ਨਿਭਾਈ ਗਈ | ਅੰਤ 'ਚ ਪਹੁੰਚੇ ਆਗੂਆਂ ਵਲੋਂ ਸਵਰਗੀ ਅਮਰੀਕ ਸਿੰਘ ਪਰਮਾਰ ਦੇ ਸਪੁੱਤਰਾਂ ਪ੍ਰਭਕੰੁਵਰ ਸਿੰਘ ਪਰਮਾਰ ਤੇ ਹਰਵੰਸ ਸਿੰਘ ਪਰਮਾਰ ਨੂੰ ਸਿਰੋਪਾਓ ਦਿੱਤੇ ਗਏ | ਸਵ: ਅਮਰੀਕ ਸਿੰਘ ਪਰਮਾਰ ਦੇ ਵੱਡੇ ਭਰਾਤਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸਰਪੰਚ ਹਰਜੀਤ ਸਿੰਘ ਪਰਮਾਰ ਨੇ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ |