ਧਾਰ ਕਲਾਂ, 30 ਮਈ (ਨਰੇਸ਼ ਪਠਾਨੀਆ)-ਅੱਜ ਸਵੇਰੇ ਤੜਕਸਾਰ ਧਾਰ ਬਲਾਕ ਵਿਚ ਭਾਰੀ ਮੀਂਹ ਤੇ ਗੜੇਮਾਰੀ ਕਾਰਨ ਧਾਰ ਬਲਾਕ ਦੇ ਮੌਸਮ ਦਾ ਮਿਜ਼ਾਜ ਕਾਫ਼ੀ ਬਦਲਿਆ ਹੈ ਅਤੇ ਤਾਪਮਾਨ ਵਿਚ ਕਾਫ਼ੀ ਗਿਰਾਵਟ ਆਈ ਹੈ | ਪਿਛਲੇ ਕਈ ਦਿਨਾਂ ਤੋਂ ਜ਼ਿਆਦਾ ਗਰਮੀ ਪੈਣ ਕਾਰਨ ਧਾਰ ਬਲਾਕ ਦੇ ਜੰਗਲਾਂ ਵਿਚ ਕਈ ਥਾਈਾ ਅੱਗ ਲੱਗਣ ਦੀਆਂ ਘਟਨਾਵਾਂ ਜਾਰੀ ਹਨ | ਦੱਸ ਦਈਏ ਕਿ ਜੰਗਲਾਂ ਵਿਚ ਅਚਾਨਕ ਅੱਗ ਲੱਗਣ ਕਾਰਨ ਜੰਗਲੀ ਜੀਵ ਜੰਤੂ ਵੀ ਅੱਗ ਦੀ ਲਪੇਟ ਵਿਚ ਆ ਕੇ ਸੜ ਗਏ ਹਨ | ਪਰ ਅੱਜ ਪਏ ਮੀਂਹ ਤੇ ਗੜੇਮਾਰੀ ਨਾਲ ਜੰਗਲਾਂ ਦੀ ਅੱਗ ਨੰੂ ਵੀ ਠੱਲ ਪਈ ਹੈ ਅਤੇ ਲੋਕਾਂ ਨੇ ਵੀ ਸੁੱਖ ਦਾ ਸਾਹ ਲਿਆ ਹੈ | ਤਾਪਮਾਨ ਵਿਚ ਭਾਰੀ ਗਿਰਾਵਟ ਆਉਣ 'ਤੇ ਲੋਕਾਂ ਵਿਚ ਖੁਸ਼ੀ ਦਾ ਮਾਹੌਲ ਹੈ | ਦੂਜੇ ਪਾਸੇ ਜਿਨਾਂ ਕਿਸਾਨਾਂ ਦੀ ਲੀਚੀ ਤੇ ਅੰਬ ਦੀ ਫ਼ਸਲ ਪੱਕਣ ਵਾਲੀ ਸੀ, ਉਸ ਦੇ ਗੜੇਮਾਰੀ ਨਾਲ ਨੁਕਸਾਨ ਹੋਣ ਦਾ ਖ਼ਦਸ਼ਾ ਹੈ | ਜਿਸ ਨਾਲ ਕਿਸਾਨ ਥੋੜੇ ਮਾਯੂਸ ਦੇਖੇ ਗਏ ਹਨ |