26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਸੰਤ ਬਾਬਾ ਅਵਤਾਰ ਸਿੰਘ ਛੱਤਵਾਲਿਆਂ ਦੀ ਯਾਦ ਵਿਚ ਸਜਾਏ ਨਗਰ ਕੀਰਤਨ ਦਾ ਭਾਗੋਵਾਲ ਪਹੁੰਚਣ 'ਤੇ ਸੰਗਤਾਂ ਵਲੋਂ ਸਵਾਗਤ <br/>

Ad Position 21
No active advertisement
ਅਜੀਤ ਡੈਸਕ 01-06-2026
ਕਿਲ੍ਹਾ ਲਾਲ ਸਿੰਘ, 31 ਮਈ (ਬਲਬੀਰ ਸਿੰਘ)-ਸੰਤ ਬਾਬਾ ਅਵਤਾਰ ਸਿੰਘ ਛੱਤਵਾਲਿਆਂ ਦੀ ਯਾਦ ਵਿਚ ਸਾਲਾਨਾ ਬਰਸੀ ਜੋ 2 ਜੂਨ ਨੂੰ ਮਨਾਈ ਜਾਂਦੀ ਹੈ, ਬਾਬਾ ਜੀ ਦੀ ਯਾਦ ਵਿਚ ਬਣਿਆਂ ਗੁਰਦੁਆਰਾ ਅੰਗੀਠਾ ਸਾਹਿਬ ਕੋਟਲੀ ਸੂਰਤ ਮੱਲੀ ਵਿਖੇ 3 ਰੋਜ਼ਾ ਗੁਰਮਤਿ ਸਮਾਗਮ ਹੁੰਦੇ ਹਨ | ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ 'ਚ ਮਹਾਨ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦਾ ਪਿੰਡ ਭਾਗੋਵਾਲ ਵਿਖੇ ਪਹੁੰਚਣ 'ਤੇ ਮੁੱਖ ਸੇਵਾਦਾਰ ਗੁਰਮੁੱਖ ਸਿੰਘ ਲਾਲੀ ਦੀ ਅਗਵਾਈ 'ਚ ਪਿੰਡ ਦੀਆਂ ਸੰਗਤਾਂ ਵਲੋਂ ਭਰਪੂਰ ਸਵਾਗਤ ਕੀਤਾ ਗਿਆ | ਪੰਜ ਪਿਆਰਿਆਂ ਨੂੰ ਸਿਰੋਪਾਓ ਦਿੱਤੇ ਗਏ | ਇਸ ਮੌਕੇ ਗੁਰਮੁੱਖ ਸਿੰਘ ਲਾਲੀ ਨੇ ਕਿਹਾ ਕਿ ਹਰ ਸਾਲ ਇਸ ਨਗਰ ਕੀਰਤਨ ਦਾ ਭਾਗੋਵਾਲ ਤੇ ਇਲਾਕੇ ਦੇ ਪਿੰਡਾਂ ਦੀਆਂ ਸੰਗਤਾਂ ਵਲੋਂ ਸਵਾਗਤ ਕੀਤਾ ਜਾਂਦਾ ਹੈ ਤੇ ਸੰਗਤਾਂ ਵਲੋਂ ਅਨੇਕਾਂ ਪ੍ਰਕਾਰ ਦੀਆਂ ਸੇਵਾਵਾਂ ਕੀਤੀਆਂ ਜਾਂਦੀਆਂ ਹਨ | ਇਸ ਮੌਕੇ ਗੁਰਦੁਆਰਾ ਕਮੇਟੀ ਪ੍ਰਧਾਨ ਮੋਹਨ ਸਿੰਘ, ਸੈਕਟਰੀ ਅਵਤਾਰ ਸਿੰਘ, ਮਾ. ਜਸਬੀਰ ਸਿੰਘ, ਦਵਿੰਦਰ ਸਿੰਘ, ਰਣਜੀਤ ਸਿੰਘ, ਝਿਰਮਲ ਸਿੰਘ, ਸੁਰਜੀਤ ਸਿੰਘ ਬਾਊ, ਮੁੱਖ ਗ੍ਰੰਥੀ ਬਾਬਾ ਸਮਸ਼ੇਰ ਸਿੰਘ, ਸੈਵਨਬੀਰ ਸਿੰਘ, ਪਲਵਿੰਦਰ ਸਿੰਘ ਪੱਪੂ, ਗੁਰਪ੍ਰੀਤ ਸਿੰਘ ਆਦਿ ਸੇਵਾਦਾਰਾਂ ਵਲੋਂ ਸੇਵਾਵਾਂ ਨਿਭਾਈਆਂ ਗਈਆਂ |

Ad Position 22
No active advertisement
ਪਿਛਲੀ ਖ਼ਬਰ ਸਤਿਕਾਰ ਸੋਧ ਐਕਟ ਵਿਰੁੱਧ ਹੋਈ ਪੰਥਕ ਕਨਵੈਨਸ਼ਨ ਵਿਚ ਮੈਂਬਰ ਜੱਸਲ ਦੀ ਅਗਵਾਈ ਹੇਠ ਸੰਗਤਾਂ ਪਹੁੰਚੀਆਂ <br/> ਅਗਲੀ ਖ਼ਬਰ ਡੇਰਾ ਪਠਾਣਾ 'ਚ ਗੁਰਮਤਿ ਸਮਾਗਮ ਕੱਲ੍ਹ <br/>
Ad Position 24