26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਸੀਨੀਅਰ ਆਗੂਆਂ ਦੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 01-06-2026
ਗੁਰਦਾਸਪੁਰ, 31 ਮਈ (ਚੱਕਰਾਜਾ)-ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਜ਼ਿਲ੍ਹੇ ਭਰ ਤੋਂ ਇਕੱਤਰ ਹੋਏ ਸੀਨੀਅਰ ਆਗੂਆਂ ਦੀ ਮੀਟਿੰਗ ਸੁਖਵੰਤ ਸਿੰਘ ਸਠਿਆਲੀ, ਜੋਗਿੰਦਰ ਸਿੰਘ ਖੰਨਾ ਚਮਾਰਾਂ ਅਤੇ ਚਰਨਜੀਤ ਸਿੰਘ ਲੱਖੋਵਾਲ ਦੀ ਪ੍ਰਧਾਨਗੀ ਹੇਠ ਹਰਦੋਛੰਨੀ ਰੋਡ ਤਰਸੇਮ ਸਿੰਘ ਬੱਲ ਦੇ ਗ੍ਰਹਿ ਵਿਖੇ ਹੋਈ | ਜਿਸ ਵਿਚ ਕਿਸਾਨਾਂ, ਮਜ਼ਦੂਰਾਂ ਸਮੇਤ ਸਮੂਹ ਮਿਹਨਤਕਸ਼ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ -ਮੁਸ਼ਕਿਲਾਂ ਅਤੇ ਇਨ੍ਹਾਂ ਦੇ ਹੱਲ ਬਾਰੇ ਭਰਵਾਂ ਵਿਚਾਰ ਵਟਾਂਦਰਾ ਕਰਦਿਆਂ ਹੋਇਆਂ ਕਈ ਫ਼ੈਸਲੇ ਲਏ ਗਏ | ਮੀਟਿੰਗ ਵਿਚ ਸਰਬ ਸੰਮਤੀ ਨਾਲ ਇਕ ਮਤਾ ਪਾਸ ਕਰਕੇ ਕਿਸਾਨਾਂ, ਮਜ਼ਦੂਰਾਂ ਦੀਆਂ ਭਖਵੀਆਂ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵਲੋਂ 2 ਜੂਨ ਨੂੰ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਸਾਹਮਣੇ ਧਰਨੇ ਦੇਣ ਦੇ ਦਿੱਤੇ ਗਏ ਸੱਦੇ ਦੀ ਹਮਾਇਤ ਕੀਤੀ ਅਤੇ ਅਮਲੀ ਹਮਾਇਤ ਵਜੋਂ ਇਸ ਸੱਦੇ ਤਹਿਤ ਮੋਰਚੇ ਵਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫ਼ਤਰ ਸਾਹਮਣੇ ਦਿੱਤੇ ਜਾ ਰਹੇ ਧਰਨੇ ਵਿਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ ਗਿਆ | ਮੀਟਿੰਗ ਵਲੋਂ ਪਾਸ ਇਕ ਹੋਰ ਮਤੇ ਰਾਹੀਂ ਬੀਤੇ ਅਗਸਤ 2025 ਵਿਚ ਦਰਿਆ ਰਾਵੀ 'ਚ ਆਏ ਹੜ੍ਹਾਂ ਦੌਰਾਨ ਨੁਕਸਾਨੀਆਂ ਗਈਆਂ ਫ਼ਸਲਾਂ ਦੇ ਕਿਸਾਨਾਂ ਨੂੰ ਦਿੱਤੇ ਗਏ ਮੁਆਵਜ਼ੇ ਤੋਂ ਵਾਂਝੇ ਰੱਖੇ ਗਏ ਇਲਾਕਾ ਡੇਰਾ ਬਾਬਾ ਨਾਨਕ ਦੇ ਪ੍ਰਦੇਸ਼ ਸਰਕਾਰ ਦੀ ਮਾਲਕੀ ਵਾਲੀ ਜ਼ਮੀਨ ਦੇ ਕਾਸ਼ਤਕਾਰਾਂ ਅਤੇ ਇਸੇ ਇਲਾਕੇ ਦੇ ਪਿੰਡ ਹਰਦੋਰਵਾਲ ਦੇ ਨਿੱਜੀ ਮਾਲਕੀ ਵਾਲੀ ਜ਼ਮੀਨ ਦੇ ਕਾਸ਼ਤਕਾਰ ਕਿਸਾਨਾਂ ਸਮੇਤ ਹੁਣ ਤੱਕ ਮੁਆਵਜ਼ੇ ਤੋਂ ਵਾਂਝੇ ਸਮੂਹ ਕਿਸਾਨਾਂ-ਮਜ਼ਦੂਰਾਂ ਤੇ ਹੋਰ ਲੋਕਾਂ ਨੂੰ ਹੜ੍ਹਾਂ ਨਾਲ ਉਨ੍ਹਾਂ ਦੀਆਂ ਫ਼ਸਲਾਂ, ਘਰਾਂ, ਪਸ਼ੂਆਂ, ਮਸ਼ੀਨਰੀ ਤੇ ਹੋਏ ਹੋਰ ਨੁਕਸਾਨਾਂ ਦਾ ਮੁਆਵਜ਼ਾ ਤੁਰੰਤ ਦਿੱਤੇ ਜਾਣ ਦੀ ਮੰਗ ਕੀਤੀ ਗਈ | ਇਸ ਮੌਕੇ ਮਜ਼ਦੂਰ ਪਰਿਵਾਰਾਂ ਨੂੰ ਮਨਰੇਗਾ ਤਹਿਤ ਤੁਰੰਤ ਕੰਮ ਮੁਹੱਈਆ ਕਰਵਾਏ ਜਾਣ ਦੀ ਮੰਗ ਵੀ ਕੀਤੀ ਗਈ | ਇਸ ਮੌਕੇ ਬਲਬੀਰ ਸਿੰਘ ਰੰਧਾਵਾ ਸ਼ਮਸ਼ੇਰਪੁਰ, ਸਤਬੀਰ ਸਿੰਘ ਲਾਲੀ ਖੋਦੇ ਬੇਟ, ਮਾ: ਸੁੱਚਾ ਸਿੰਘ ਰਾਮਦਵਾਲੀ, ਅਵਤਾਰ ਸਿੰਘ ਰੰਧਾਵਾ ਸਿੰਘਪੁਰਾ, ਕਾ: ਸਰਵਣ ਸਿੰਘ ਭੋਲਾ, ਚਮਨ ਮਸੀਹ ਲੱਖੋਵਾਲ, ਗੁਰਪਾਲ ਸਿੰਘ ਭਾਗੋਕਾਵਾਂ, ਗੁਰਪਿੰਦਰ ਸਿੰਘ ਉੱਚਾ ਧਕਾਲਾ, ਨਰਿੰਦਰ ਸਿੰਘ ਤਲਵੰਡੀ ਹਿੰਦੂਆਂ, ਕੁਲਜੀਤ ਸਿੰਘ ਬਹਿਰਾਮਪੁਰ, ਲਖਵਿੰਦਰ ਸਿੰਘ ਜਾਗੋਵਾਲ ਬੇਟ, ਜਸਬੀਰ ਸਿੰਘ ਫੇਰੋਚੇਚੀ, ਨਵਦੀਪ ਸਿੰਘ ਤੁੰਗ, ਕੈਪਟਨ ਗੁਰਨਾਮ ਸਿੰਘ ਭਾਗੋਕਾਵਾਂ, ਬਲਕਾਰ ਸਿੰਘ ਹਰਦੋਵਾਲ, ਸਰਬਜੀਤ ਸਿੰਘ ਤਲਵੰਡੀ ਹਿੰਦੂਆਂ, ਸ਼ਮਸ਼ੇਰ ਸਿੰਘ ਸ਼ੇਰਾ, ਝਿਰਮਲ ਸਿੰਘ ਝੰਗੀ, ਮਾ: ਕਰਨੈਲ ਸਿੰਘ ਚਿੱਟੀ, ਸੂਬੇਦਾਰ ਬਲਬੀਰ ਸਿੰਘ ਸਿੰਘੋਵਾਲ, ਮਾ: ਸੁਖਵਿੰਦਰ ਪਾਲ ਸਿੰਘ, ਮੁਖਵਿੰਦਰ ਸਿੰਘ, ਅਮਨਦੀਪ ਸਿੰਘ ਉੱਚਾ ਧਕਾਲਾ, ਸੁਖਬੀਰ ਸਿੰਘ ਰੰਧਾਵਾ ਸ਼ਮਸ਼ੇਰਪੁਰ, ਕਾ: ਵਿਆਸ ਦੇਵ ਭੱਟੀਆਂ, ਸਤਨਾਮ ਸਿੰਘ ਖੁਸ਼ੀਪੁਰ, ਹਰਪਾਲ ਸਿੰਘ ਸਾਬੂ, ਅਵਤਾਰ ਸਿੰਘ ਹਯਾਤ ਨਗਰ, ਸੂਰਜ ਸਿੰਘ ਲਾਡੀ ਬਹਿਰਾਮਪੁਰ, ਲਖਵਿੰਦਰ ਸਿੰਘ ਲੱਕੀ ਅਤੇ ਅਨਿਲ ਕੁਮਾਰ ਆਦਿ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਏ.ਐਸ.ਆਈ. ਜੋਗਾ ਸਿੰਘ ਦੇ ਘਰ ਪਹੁੰਚੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਰਵੀਕਰਨ ਸਿੰਘ ਕਾਹਲੋਂ ਅਗਲੀ ਖ਼ਬਰ ਏ.ਵੀ.ਐਮ. ਸਕੂਲ ਬਟਾਲਾ 'ਚ ਵਿਦਿਆਰਥੀ ਕੌਂਸਲ ਦੀ ਚੋਣ
Ad Position 24