26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਏ.ਵੀ.ਐਮ. ਸਕੂਲ ਬਟਾਲਾ 'ਚ ਵਿਦਿਆਰਥੀ ਕੌਂਸਲ ਦੀ ਚੋਣ

Ad Position 21
No active advertisement
ਅਜੀਤ ਡੈਸਕ 01-06-2026
ਬਟਾਲਾ, 31 ਮਈ (ਸਤਿੰਦਰ ਸਿੰਘ)-ਏ.ਵੀ.ਐਮ. ਸੀਨੀਅਰ ਸੈਕੰਡਰੀ ਸਕੂਲ ਠਠਿਆਰੀ ਗੇਟ ਬਟਾਲਾ ਵਿਚ ਪਿ੍ੰਸੀਪਲ ਰਿਤੂ ਮਹਾਜਨ ਦੀ ਅਗਵਾਈ ਹੇਠ ਵਿਦਿਆਰਥੀ ਕੌਸ਼ਲ ਦੀ ਚੋਣ ਕਰਵਾਈ ਗਈ | ਉਨ੍ਹਾਂ ਦੱਸਿਆ ਕਿ ਇਹ ਚੋਣ ਇਸ ਲਈ ਕਰਵਾਈ ਗਈ ਤਾਂ ਜੋ ਵਿਦਿਆਰਥੀ ਜ਼ਿੰਮੇਵਾਰੀਆਂ ਸੰਭਾਲ ਸਕਣ | ਇਸੇ ਸਬੰਧ ਵਿਚ ਸਕੂਲ 'ਚ ਅਨੁਸ਼ਾਸਨ ਅਤੇ ਸੁਰੱਖਿਆ ਬਣਾਈ ਰੱਖਣ, ਸਫ਼ਾਈ ਤੇ ਸਿਹਤ ਸੰਭਾਲ ਨੂੰ ਯਕੀਨੀ ਬਣਾਉਣ ਲਈ ਸਕੂਲ ਵਿਚ ਚਾਰ ਹਾਊਸ ਬਣਾਏ ਗਏ | ਪਹਿਲਾ ਹਾਊਸ ਰਾਸ਼ਟਰਕੂਟ ਹਾਊਸ ਹੈ, ਜਿਸ ਦਾ ਰੰਗ ਲਾਲ ਹੋਵੇਗਾ ਤੇ ਮਿਸ ਰਾਜਨ ਇਸ ਦੀ ਅਗਵਾਈ ਕਰਨਗੀਆਂ | ਦੂਜਾ ਮੌਰਿਆ ਹਾਊਸ ਹੈ, ਜਿਸ ਦਾ ਰੰਗ ਨੀਲਾ ਹੋਵੇਗਾ ਅਤੇ ਇਹ ਕੰਚਨ ਦੀ ਅਗਵਾਈ ਹੇਠ ਕੰਮ ਕਰੇਗਾ | ਇਸੇ ਤਰ੍ਹਾਂ ਤੀਜਾ ਹੋਸਾਲੰਸ ਹਾਊਸ ਸੁਰਜੀਤ ਕੌਰ ਦੀ ਅਗਵਾਈ ਹੇਠ ਕੰਮ ਕਰੇਗਾ ਤੇ ਇਸ ਦਾ ਰੰਗ ਪੀਲਾ ਹੋਵੇਗਾ | ਚੌਥਾ ਸਤਯਵਾਹਨ ਹਾਊਸ ਮੁਸਕਾਨ ਦੀ ਅਗਵਾਈ ਹੇਠ ਕੰਮ ਕਰੇਗਾ ਤੇ ਇਸ ਦਾ ਰੰਗ ਹਰਾ ਹੋਵੇਗਾ | ਇਸ ਮੌਕੇ ਚਾਰਾਂ ਹਾਊਸਾਂ ਲਈ ਪ੍ਰਾਇਮਰੀ ਵਿੰਗ ਵਿਚੋਂ ਅਗਮਪ੍ਰੀਤ ਕੌਰ ਤੇ ਤਨੀਸ਼ ਨੂੰ ਮੁੱਖ ਲੜਕੀ ਤੇ ਮੁੱਖ ਲੜਕਾ ਚੁਣਿਆ ਗਿਆ | ਜੂਨੀਅਰ ਵਿੰਗ ਵਿਚ ਕਨਿਕਾ ਨੂੰ ਮੁੱਖ ਲੜਕੀ ਤੇ ਆਯਾਨ ਨੂੰ ਮੁੱਖ ਲੜਕਾ, ਸੀਨੀਅਰ ਗਰੁੱਪ ਵਿਚ ਚਾਹਤ ਨੂੰ ਮੁੱਖ ਲੜਕੀ ਤੇ ਕਨਿਸ਼ ਨੂੰ ਮੁੱਖ ਲੜਕਾ ਚੁਣਿਆ ਗਿਆ | ਪਿ੍ੰਸੀਪਲ ਸ਼੍ਰੀਮਤੀ ਰਿਤੂ ਮਹਾਜਨ ਵਲੋਂ ਉਨ੍ਹਾਂ ਨੂੰ ਬੈਜ ਲਗਾ ਕੇ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਤੋਂ ਜਾਣੂ ਕਰਵਾਇਆ ਗਿਆ | ਸਾਰਿਆਂ ਨੇ ਪ੍ਰਣ ਲਿਆ ਕਿ ਉਹ ਇਮਾਨਦਾਰੀ ਨਾਲ ਆਪਣਾ ਕਰਤੱਬ ਨਿਭਾਉਣਗੇ ਅਤੇ ਸਭ ਨਾਲ ਸਹਿਯੋਗ ਕਰਨਗੇ | ਪਿ੍ੰਸੀਪਲ ਰਿਤੂ ਮਹਾਜਨ ਵਲੋਂ ਉਨ੍ਹਾਂ ਨੂੰ ਸਹੁੰ ਵੀ ਦਿਵਾਈ ਗਈ ਕਿ ਉਹ ਜ਼ਿੰਮੇਵਾਰੀ ਤੇ ਗੰਭੀਰਤਾ ਨਾਲ ਆਪਣੇ ਫ਼ਰਜ਼ ਨਿਭਾਉਣਗੇ | ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਜਗਤਪਾਲ ਮਹਾਜਨ ਵਲੋਂ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਸੀਨੀਅਰ ਆਗੂਆਂ ਦੀ ਮੀਟਿੰਗ <br/> ਅਗਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ <br/>
Ad Position 24