14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਵਿਸ਼ੇਸ਼ ਪ੍ਰੋਜੈਕਟ ਤਹਿਤ ਕਿਰਨ ਨਾਲਾ ਸੱਕੀ ਦਾ ਹੋਵੇਗਾ ਨਵੀਨੀਕਰਨ-ਐੱਮ.ਪੀ. ਸੁਖਜਿੰਦਰ ਸਿੰਘ ਰੰਧਾਵਾ <br/>

Ad Position 21
No active advertisement
ਪਿੰਡ ਡੇਅਰੀਵਾਲ ਕਿਰਨ ਵਿਖੇ ਪਵਿੱਤਰਪਾਲ ਸਿੰਘ ਦੇ ਗ੍ਰਹਿ ਵਿਖੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਉਪਰੰਤ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ | ਤਸਵੀਰ : ਪੁਰੇਵਾਲ <br/> 02-06-2026
ਕਲਾਨੌਰ, 1 ਜੂਨ (ਪੁਰੇਵਾਲ)-ਨੇੜਲੇ ਪਿੰਡ ਡੇਅਰੀਵਾਲ ਕਿਰਨ ਵਿਖੇ ਯੂਥ ਕਾਂਗਰਸੀ ਆਗੂ ਪਵਿੱਤਰਪਾਲ ਸਿੰਘ ਦੇ ਗ੍ਰਹਿ ਵਿਖੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਕਰਨ ਤੇ ਮੁਸ਼ਕਿਲਾਂ ਸੁਣਨ ਉਪਰੰਤ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਤੇ ਅੰਮਿ੍ਤਸਰ ਦੇ ਖੇਤਰਾਂ 'ਚੋਂ ਗੁਜਰਦੇ ਕਿਰਨ ਨਾਲਾ ਸੱਕੀ ਬਰਸਾਤਾਂ ਦੇ ਦਿਨਾਂ 'ਚ ਫ਼ਸਲਾਂ ਅਤੇ ਹੋਰ ਵੱਡਾ ਨੁਕਸਾਨ ਪਹੁੰਚਾਉਂਦਾ ਆ ਰਿਹਾ ਹੈ ਤੇ ਇਸ ਸਬੰਧ 'ਚ ਉਨ੍ਹਾਂ ਵਲੋਂ ਕੇਂਦਰ ਸਰਕਾਰ ਕੋਲੋਂ ਵਿਸ਼ੇਸ਼ ਪ੍ਰੋਜੈਕਟ ਪਾਸ ਕਰਵਾਇਆ ਜਾ ਰਿਹਾ ਹੈ, ਜਿਸ 'ਚ ਕਿਰਨ ਨਾਲੇ ਦਾ ਪਾਣੀ ਅੰਦਰ ਰਹੇਗਾ ਤੇ ਕਿਨਾਰੇ ਵੀ ਬਣ ਜਾਣਗੇ | ਐੱਮ.ਪੀ. ਰੰਧਾਵਾ ਨੇ ਕਿਹਾ ਕਿ ਕਿਰਨ ਨਾਲਾ ਸੱਕੀ ਦਾ ਆਪਣੇ ਚੌਗਿਰਦੇ ਅੰਦਰ ਪ੍ਰੋਜੈਕਟ ਤਿਆਰ ਹੋਵੇਗਾ, ਜਿਸ ਤੋਂ ਬਾਅਦ ਕਿਸਾਨਾਂ ਨੂੰ ਫ਼ਸਲਾਂ ਦੇ ਨੁਕਸਾਨ ਤੋਂ ਰਾਹਤ ਮਿਲ ਜਾਵੇਗੀ | ਐੱਮ.ਪੀ. ਰੰਧਾਵਾ ਨੇ ਕਿਹਾ ਕਿ ਉਨ੍ਹਾਂ ਵਲੋਂ ਆਪਣੇ ਅਖਤਿਆਰੀ ਕੋਟੇ 'ਚੋਂ ਹਲਕੇ ਦੇ ਵੱਖ-ਵੱਖ ਪਿੰਡਾਂ 'ਚ ਜਿੰਮ, ਸੋਲਰ ਲਾਈਟਾਂ, ਪਿੰਡਾਂ ਦੇ ਵਿਕਾਸੀ ਕਾਰਜਾਂ ਲਈ ਕਰੋੜਾਂ ਰੁਪਏ ਮੁਹੱਈਆ ਕੀਤੇ ਹਨ, ਜਿਸ ਨਾਲ ਪਿੰਡਾਂ ਦੀ ਨੁਹਾਰ ਬਦਲ ਰਹੀ ਹੈ | ਐੱਮ.ਪੀ. ਰੰਧਾਵਾ ਨੇ ਕਿਹਾ ਕਿ ਸੂਬੇ ਦੀ 'ਆਪ' ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ ਅਤੇ ਆਗਾਮੀ ਵਿਧਾਨ ਸਭਾ ਦੀਆਂ ਚੋਣਾਂ 'ਚ ਕਾਂਗਰਸ ਦੁਬਾਰਾ ਸੂਬੇ ਦੀ ਸੱਤਾ 'ਤੇ ਕਾਬਜ਼ ਹੋ ਕੇ ਪੰਜਾਬ ਦੀ ਸੇਵਾ ਕਰੇਗੀ | ਇਸ ਮੌਕੇ 'ਤੇ ਉਦੇਵੀਰ ਸਿੰਘ ਰੰਧਾਵਾ, ਚੇਅ. ਬਲਜੀਤ ਸਿੰਘ ਅਵਾਣ, ਚੇਅ. ਹਰਵਿੰਦਰ ਸਿੰਘ ਅਲਾਵਲਪੁਰ ਬਲਾਕ ਪ੍ਰਧਾਨ, ਸੰਤ ਹਰਪਾਲ ਸਿੰਘ ਕਾਹਲੋਂ, ਪ੍ਰਧਾਨ ਗੁਰਨਾਮ ਸਿੰਘ ਬਰੀਲ੍ਹਾ, ਡਾ. ਗੁਰਮੀਤ ਸਿੰਘ ਮਾਨੇਪੁਰ, ਦਵਿੰਦਰ ਸਿੰਘ ਲੱਡੂ ਜੀਓਜੁਲਾਈ, ਜਗਦੇਵ ਸਿੰਘ ਸਾਲੇਚੱਕ, ਨਿੰਦਰ ਸਿੰਘ ਬਿਸ਼ਨਕੋਟ, ਬਲਜੀਤ ਸਿੰਘ, ਬਾਬਾ ਜਸਪਾਲ ਸਿੰਘ, ਸੂਬੇਦਾਰ ਬਲਦੇਵ ਸਿੰਘ, ਸੁਖਵਿੰਦਰ ਸਿੰਘ, ਬਚਨ ਸਿੰਘ ਫ਼ੌਜੀ, ਬਲਜੀਤ ਸਿੰਘ ਪ੍ਰਧਾਨ, ਮੰਗਲ ਸਿੰਘ, ਬਹਾਦਰ ਸਿੰਘ, ਸਤਨਾਮ ਸਿੰਘ, ਜਸਵੰਤ ਸਿੰਘ ਸਮੇਤ ਵੱਡੀ ਗਿਣਤੀ 'ਚ ਵਰਕਰ ਹਾਜ਼ਰ ਰਹੇ |

Ad Position 22
No active advertisement
ਪਿਛਲੀ ਖ਼ਬਰ ਪਿੰਡ ਕਲੀਚਪੁਰ ਵਿਖੇ ਤਿੰਨ ਕਿਸਾਨਾਂ ਦੀਆਂ ਪੰਜ ਮੋਟਰਾਂ ਚੋਰੀ ਅਗਲੀ ਖ਼ਬਰ ਵਿਸ਼ੇਸ਼ ਪ੍ਰੋਜੈਕਟ ਤਹਿਤ ਕਿਰਨ ਨਾਲਾ ਸੱਕੀ ਦਾ ਹੋਵੇਗਾ ਨਵੀਨੀਕਰਨ-ਐੱਮ.ਪੀ. ਸੁਖਜਿੰਦਰ ਸਿੰਘ ਰੰਧਾਵਾ <br/>
Ad Position 24