14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਸ਼੍ਰੋਮਣੀ ਅਕਾਲੀ ਦਲ ਵਲੋਂ ਨਗਰ ਕੌਂਸਲ ਗੁਰਦਾਸਪੁਰ ਲਈ ਆਪਣੇ 29 ਉਮੀਦਵਾਰਾਂ ਦਾ ਐਲਾਨ <br/>

Ad Position 21
No active advertisement
ਅਜੀਤ ਡੈਸਕ 02-06-2026
ਗੁਰਦਾਸਪੁਰ, 1 ਜੂਨ (ਚੱਕਰਾਜਾ)-13 ਜੂਨ 2026 ਨੰੂ ਨਗਰ ਕੌਂਸਲ ਗੁਰਦਾਸਪੁਰ ਦੀਆਂ ਹੋ ਰਹੀਆਂ ਚੋਣਾਂ ਸਬੰਧੀ ਅੱਜ ਸ਼੍ਰੋਮਣੀ ਅਕਾਲੀ ਦਲ ਵਲੋਂ ਕੁੱਲ 29 ਵਾਰਡਾਂ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ | ਇਸ ਸਬੰਧੀ ਅੱਜ ਇਕ ਪ੍ਰੈਸ ਵਾਰਤਾ ਦੌਰਾਨ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੇ ਦੱਸਿਆ ਕਿ ਇਹ ਸਾਰੇ ਉਮੀਦਵਾਰ ਤੱਕੜੀ ਦੇ ਨਿਸ਼ਾਨ 'ਤੇ ਚੋਣ ਲੜਨਗੇ | ਉਨ੍ਹਾਂ ਦੱਸਿਆ ਕਿ ਜਿਨ੍ਹਾਂ ਨੰੂ ਉਮੀਦਵਾਰ ਬਣਾਇਆ ਗਿਆ ਹੈ, ਉਨ੍ਹਾਂ 'ਚ ਵਾਰਡ ਨੰਬਰ-1 ਤੋਂ ਸਾਈਾ ਦਾਸ, 2 ਤੋਂ ਗੁਰਚਰਨ ਕੌਰ, 3 ਤੋਂ ਨਿਸ਼ਾਨ ਸਿੰਘ, 4 ਤੋਂ ਭਾਰਤੀ, 5 ਤੋਂ ਰਘੁਬੀਰ ਸਿੰਘ, 6 ਤੋਂ ਨੀਤੂ, 7 ਤੋਂ ਕੁਲਦੀਪ ਸਿੰਘ, 8 ਤੋਂ ਗੁਰਮੀਤ ਕੌਰ, 9 ਤੋਂ ਗੁਰਮੁੱਖ ਸਿੰਘ, 10 ਤੋਂ ਮਾਲਤੀ, 11 ਤੋਂ ਦੀਕਸ਼ਾ, 12 ਤੋਂ ਸਾਕਸ਼ੀ, 13 ਤੋਂ ਵਿਨੋਦ, 14 ਤੋਂ ਪੂਜਾ, 15 ਤੋਂ ਮਨੋਜ ਕੁਮਾਰ, 16 ਤੋਂ ਸ਼ਰਨਜੀਤ ਕੌਰ, 17 ਤੋਂ ਜਸਪਿੰਦਰ ਪਾਲ, 18 ਤੋਂ ਨੀਰੂ, 19 ਤੋਂ ਸੁਨੀਲ ਕੁਮਾਰ, 20 ਤੋਂ ਸਮਿਕਸ਼ਨ ਸੈਣੀ, 21 ਤੋਂ ਅਮਨਦੀਪ ਕੌਰ, 22 ਤੋਂ ਸੁਦੇਸ਼ ਕੁਮਾਰੀ, 23 ਤੋਂ ਰਾਮ ਲਾਲ, 24 ਤੋਂ ਸੰਤੋਸ਼ ਕੁਮਾਰੀ, 25 ਤੋਂ ਅਵਤਾਰ ਸਿੰਘ ਘੁੰਮਣ, 26 ਤੋਂ ਸੰਤੋਸ਼ ਕੁਮਾਰੀ, 27 ਤੋਂ ਗੁਰਬਖ਼ਸ਼ ਸਿੰਘ, 28 ਤੋਂ ਕਵਿਤਾ ਅਤੇ 29 ਤੋਂ ਸੁਨੀਤੀ ਨੰੂ ਉਮੀਦਵਾਰ ਬਣਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਬਣਾਏ ਗਏ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ | ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਇਹ ਚੋਣਾਂ ਵਿਕਾਸ ਦੇ ਨਾਂਅ 'ਤੇ ਲੜੀਆਂ ਜਾਣਗੀਆਂ, ਕਿਉਂਕਿ ਪਿਛਲੀ ਅਕਾਲੀ ਸਰਕਾਰ ਵੇਲੇ ਜਿਸ ਤਰ੍ਹਾਂ ਸ਼ਹਿਰ ਦਾ ਵਿਕਾਸ ਕਰਵਾਇਆ ਗਿਆ, ਉਸ ਨੰੂ ਲੋਕ ਅੱਜ ਤੱਕ ਵੀ ਯਾਦ ਕਰ ਰਹੇ ਹਨ | ਜਦ ਕਿ ਪਿਛਲੀ ਕਮੇਟੀ ਦੇ ਹੁੰਦਿਆਂ ਸ਼ਹਿਰ ਅੰਦਰ ਵਿਕਾਸ ਕਾਰਜ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਏ | ਇੱਥੋਂ ਤੱਕ ਕਿ ਸ਼ਹਿਰ ਵਾਸੀਆਂ ਨੰੂ ਕੂੜੇ ਅਤੇ ਹੋਰ ਵੱਡੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪਿਆ | ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਆਉਣ ਵਾਲੀਆਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਨੰੂ ਮੁੱਖ ਰੱਖ ਕੇ ਉਨ੍ਹਾਂ ਦੇ ਉਮੀਦਵਾਰਾਂ ਨੰੂ ਜਿੱਤਾਉਣ, ਕਿਉਂਕਿ ਮੌਜੂਦਾ ਸਰਕਾਰ ਦਾ ਹੁਣ ਕੁਝ ਮਹੀਨੇ ਦਾ ਸਮਾਂ ਹੀ ਬਾਕੀ ਰਹਿ ਗਿਆ ਹੈ ਅਤੇ ਇਨ੍ਹਾਂ ਚੋਣਾਂ ਦੌਰਾਨ ਚੁਣੇ ਗਏ ਮੈਂਬਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਵੀ ਲੰਮਾ ਸਮਾਂ ਆਪਣੀ ਜ਼ਿੰਮੇਵਾਰੀ ਨਿਭਾਉਣਗੇ | ਇਸ ਲਈ ਉਨ੍ਹਾਂ ਦੀ ਸ਼ਹਿਰ ਵਾਸੀਆਂ ਨੰੂ ਅਪੀਲ ਹੈ ਕਿ ਜੇਕਰ ਉਹ ਸਾਰੀਆਂ ਵਾਰਡਾਂ ਤੋਂ ਅਕਾਲੀ ਉਮੀਦਵਾਰਾਂ ਨੰੂ ਪੂਰੇ ਬਹੁਮਤ ਨਾਲ ਜਿੱਤਾ ਕੇ ਭੇਜਦੇ ਹਨ ਤਾਂ ਸ਼ਹਿਰ ਦੀ ਕੂੜੇ, ਟਰੈਫਿਕ ਅਤੇ ਹੋਰ ਸਮੱਸਿਆਵਾਂ ਨੰੂ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਵਲੋਂ ਪਿੰਡ ਦਮੋਦਰ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਰਵਾਨਾ ਅਗਲੀ ਖ਼ਬਰ ਪਿੰਡ ਕਲੀਚਪੁਰ ਵਿਖੇ ਤਿੰਨ ਕਿਸਾਨਾਂ ਦੀਆਂ ਪੰਜ ਮੋਟਰਾਂ ਚੋਰੀ
Ad Position 24