14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਨਗਰ ਨਿਗਮ ਚੋਣਾਂ - ਪਠਾਨਕੋਟ ਦੇ ਮੇਅਰ ਲਈ ਮੈਂਬਰਾਂ ਦੀ ਜੋੜ ਤੋੜ ਸ਼ੁਰੂ

Ad Position 21
No active advertisement
ਅਜੀਤ ਡੈਸਕ 02-06-2026
ਨਰੋਟ ਮਹਿਰਾ, 1 ਜੂਨ (ਰਾਜ ਕੁਮਾਰੀ)-ਨਗਰ ਨਿਗਮ ਕਾਰਪੋਰੇਸ਼ਨ ਦੇ ਮੇਅਰ ਦੀ ਕੁਰਸੀ ਲਈ ਮੈਂਬਰਾਂ ਦੀ ਜੋੜ ਤੋੜ ਹੋਣੀ ਸ਼ੁਰੂ ਹੋ ਗਈ ਹੈ | 26 ਮਈ ਨੰੂ ਹੋਈਆਂ ਚੋਣਾਂ ਵਿਚ ਕਿਸੇ ਵੀ ਪਾਰਟੀ ਦਾ ਬਹੁਮਤ ਨਹੀਂ ਬਣਿਆ | ਵਿਧਾਨ ਸਭਾ ਹਲਕਾ ਭੋਆ ਦੇ ਅੰਦਰ ਪੈਂਦੀਆਂ ਪੰਜ ਸੀਟਾਂ ਮੇਅਰ ਲਈ ਅਹਿਮ ਰੋਲ ਨਿਭਾਉਣਗੀਆਂ | ਭਾਰਤੀ ਜਨਤਾ ਪਾਰਟੀ ਵੱਡੀ ਪਾਰਟੀ ਦੇ ਰੂਪ ਵਿਚ ਸਾਹਮਣੇ ਆਈ ਹੈ | ਜਿਸ ਕੋਲੋਂ 22 ਮੈਂਬਰ ਹਨ | ਭਾਜਪਾ ਨੰੂ ਆਪਣਾ ਮੇਅਰ ਬਣਾਉਣ ਵਿਚ ਤਿੰਨ ਤੋਂ ਚਾਰ ਮੈਂਬਰਾਂ ਦੀ ਜ਼ਰੂਰਤ ਹੈ | ਕਾਂਗਰਸ ਪਾਰਟੀ ਕੋਲ 18 ਮੈਂਬਰ ਹਨ | ਕਾਂਗਰਸ ਪਾਰਟੀ ਕੋਲੋਂ ਵੀ ਪੂਰਾ ਬਹੁਮਤ ਨਹੀਂ ਹੈ | ਤੀਜੀ ਪਾਰਟੀ ਆਮ ਆਦਮੀ ਪਾਰਟੀ ਹੈ | ਜਿਸ ਕੋਲ 10 ਮੈਂਬਰ ਹਨ | ਜੇਕਰ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਮੈਂਬਰ ਮਿਲ ਜਾਂਦੇ ਹਨ ਤਾਂ ਇਨ੍ਹਾਂ ਕੋਲ 28 ਮੈਂਬਰ ਹੋ ਜਾਂਦੇ ਹਨ ਅਤੇ ਇਨ੍ਹਾਂ ਪਾਰਟੀਆਂ ਦਾ ਮੇਅਰ ਬਣ ਸਕਦਾ ਹੈ | ਪਰ ਦੂਜੇ ਪਾਸੇ ਭਾਜਪਾ ਨੰੂ ਤਿੰਨ ਤੋਂ ਚਾਰ ਮੈਂਬਰਾਂ ਦੀ ਜ਼ਰੂਰਤ ਹੈ | ਕਾਂਗਰਸ ਅਤੇ ਆਮ ਆਦਮੀ ਪਾਰਟੀ ਮੈਂਬਰਾਂ ਨੰੂ ਤੋੜਿਆ ਜਾਵੇ ਤਾਂ ਭਾਜਪਾ ਦਾ ਮੇਅਰ ਬਣ ਸਕਦਾ ਹੈ | ਇਹ ਜੋੜ ਤੋੜ ਜੋ ਵੀ ਪਾਰਟੀ ਕਰਦੀ ਹੈ, ਉਸ ਦਾ ਮੇਅਰ ਬਨਣਾ ਤੈਅ ਹੈ | ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਵਿਧਾਨ ਸਭਾ ਹਲਕਾ ਭੋਆ ਦੇ ਅੰਦਰ ਪੈਂਦੇ ਐਮ.ਸੀ. ਮੈਂਬਰਾਂ ਵਿਚ ਜੋੜ-ਤੋੜ ਦੀ ਨੀਤੀ ਸ਼ੁਰੂ ਹੋ ਚੁੱਕੀ ਹੈ | ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕੌਣ ਮੈਂਬਰ ਕਿਸ ਪਾਰਟੀ ਨੰੂ ਸਮਰਥਨ ਦਿੰਦਾ ਹੈ ਅਤੇ ਕਿਸ ਪਾਰਟੀ ਦਾ ਮੇਅਰ ਬਣਦਾ ਹੈ |
Ad Position 22
No active advertisement
ਪਿਛਲੀ ਖ਼ਬਰ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਵਿਚ ਇਲੈਕਟਿ੍ਕ ਵਾਹਨਾਂ ਨੂੰ ਅਪਣਾਉਣ ਦੀ ਲੋੜ-ਲਲਿਤ ਮੋਹਨ ਅਗਲੀ ਖ਼ਬਰ ਪਿੰਡ ਕਲਾਣੂ ਨਿਵਾਸੀਆਂ ਵਲੋਂ ਪਾਣੀ ਦੀ ਸਮੱਸਿਆ ਨੰੂ ਲੈ ਕੇ ਰੋਸ ਪ੍ਰਦਰਸ਼ਨ
Ad Position 24