19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਬੂਟ ਹਾਊਸ 'ਚੋਂ 24 ਜੋੜੇ ਬੂਟ ਅਤੇ ਇਕ ਐਲ.ਈ.ਡੀ. ਚੋਰੀ

Ad Position 21
No active advertisement
ਅਜੀਤ ਡੈਸਕ 14-06-2026
ਤਾਰਾਗੜ੍ਹ, 13 ਜੂਨ (ਸੋਹਨ ਲਾਲ)-ਵਿਧਾਨ ਸਭਾ ਹਲਕਾ ਭੋਆ ਦੇ ਕਸਬਾ ਤਾਰਾਗੜ੍ਹ ਬੇਗੋਵਾਲ ਵਿਖੇ ਇਕ ਬੂਟ ਚੱਪਲ ਦੀ ਦੁਕਾਨ ਦੇ ਤਾਲੇ ਤੋੜ ਕੇ ਚੋਰਾਂ ਵਲੋਂ ਚੋਰੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ | ਥਾਣਾ ਤਾਰਾਗੜ੍ਹ ਦੀ ਪੁਲਿਸ ਨੇ ਅਸ਼ਵਨੀ ਕੁਮਾਰ ਪੁੱਤਰ ਸੱਤਪਾਲ ਸਿੰਘ ਨਿਵਾਸੀ ਬੇਗੋਵਾਲ ਤਾਰਾਗੜ੍ਹ ਦੀ ਸ਼ਿਕਾਇਤ ਦੇ ਆਧਾਰ 'ਤੇ ਬੂਟ ਚੱਪਲ ਦੀ ਦੁਕਾਨ ਵਿਚ ਹੋਈ ਚੋਰੀ ਦੇ ਤਹਿਤ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਤੇ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਜਦ ਮੈਂ ਆਪਣੀ ਦੁਕਾਨ ਲਗਪਗ 9 ਵਜੇ ਬੰਦ ਕਰਕੇ ਆਪਣੇ ਘਰ ਚਲਾ ਗਿਆ ਤਾਂ ਅਗਲੇ ਦਿਨ ਜਦ ਮੈਂ 8 ਵਜੇ ਆਪਣੀ ਦੁਕਾਨ ਖੋਲ੍ਹਣ ਲਈ ਆਇਆ ਤਾਂ ਦੇਖਿਆ ਕਿ ਮੇਰੀ ਦੁਕਾਨ ਦੇ ਸ਼ਟਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਸ਼ਟਰ ਥੋੜ੍ਹਾ ਉੱਪਰ ਵੱਲ ਮੁੜਿਆ ਹੋਇਆ ਸੀ | ਉਸ ਨੇ ਦੱਸਿਆ ਕਿ ਜਦ ਮੈਂ ਆਪਣੀ ਦੁਕਾਨ ਦੇ ਅੰਦਰ ਗਿਆ ਤਾਂ ਮੇਰਾ ਸਾਰਾ ਸਮਾਨ ਇੱਧਰ-ਉੱਧਰ ਬਿਖਰਿਆ ਹੋਇਆ ਸੀ ਅਤੇ ਜਾਂਚ ਕਰਨ 'ਤੇ ਮੈਂ ਦੇਖਿਆ ਕਿ ਮੇਰੀ ਦੁਕਾਨ 'ਚੋਂ 24 ਜੋੜੀ ਬੂਟ ਅਤੇ ਇਕ 42 ਇੰਚ ਦੀ ਐਲ.ਈ.ਡੀ. ਅਤੇ ਗੱਲੇ ਵਿਚ ਰੱਖੇ ਤਕਰੀਬਨ 2000 ਰੁਪਏ ਗ਼ਾਇਬ ਸਨ | ਸ਼ਿਕਾਇਤਕਰਤਾ ਨੇ ਦੱਸਿਆ ਕਿ ਚੋਰਾਂ ਨੇ ਬੀਤੀ ਰਾਤ ਮੇਰੀ ਦੁਕਾਨ ਦਾ ਸ਼ਟਰ ਤੋੜ ਚੋਰੀ ਨੂੰ ਅੰਜਾਮ ਦਿੱਤਾ ਹੈ | ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਨਰਿੰਦਰ ਮਹਾਜਨ ਵਪਾਰ ਮੰਡਲ ਪਠਾਨਕੋਟ ਦੇ ਸੀਨੀਅਰ ਉਪ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਪਦਮ ਪੁਰਸਕਾਰਾਂ ਲਈ 15 ਜੂਨ ਤੱਕ ਨਾਮੀਨੇਸ਼ਨ ਭੇਜਣ ਦੀ ਅਪੀਲ <br/>
Ad Position 24