23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਪਿੰਡ ਪੰਜਗਰਾਈਆਂ ਤੋਂ ਅਕਾਲੀ ਆਗੂਆਂ ਨੇ ਗੁਰਇਕਬਾਲ ਸਿੰਘ ਮਾਹਲ ਨੂੰ ਜਿੱਤ ਦੀ ਵਧਾਈ ਦਿੱਤੀ <br/>

Ad Position 21
No active advertisement
ਅਜੀਤ ਡੈਸਕ 15-06-2026
ਊਧਨਵਾਲ, 14 ਜੂਨ (ਪਰਗਟ ਸਿੰਘ)-ਨਗਰ ਕੌਂਸਲ ਕਾਦੀਆਂ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸ਼ਾਨਦਾਰ ਜਿੱਤ ਹੋਣ ਦੀ ਖੁਸ਼ੀ ਵਿਚ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਪੰਜਗਰਾਈਆਂ ਤੋਂ ਅਕਾਲੀ ਆਗੂ ਧਰਮਿੰਦਰ ਸਿੰਘ, ਸਾਬਕਾ ਸਰਪੰਚ ਝਿਰਮਲ ਸਿੰਘ, ਲਖਵਿੰਦਰ ਸਿੰਘ, ਰਮੇਸ਼ ਅਜ਼ਾਦ, ਹਰਜੋਤ ਬਾਜਵਾ, ਭੁਪਿੰਦਰਪਾਲ ਮਹਿਰਾ, ਬਲਵਿੰਦਰ ਬਾਜਵਾ ਨੇ ਹਲਕਾ ਕਾਦੀਆਂ ਦੇ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੂੰ ਮਿਲ ਕੇ ਵਧਾਈ ਦਿੱਤੀ | ਇਨ੍ਹਾਂ ਆਗੂਆਂ ਨੇ ਕਿਹਾ ਕਿ ਸ: ਗੁਰਇਕਬਾਲ ਸਿੰਘ ਮਾਹਲ ਵਲੋਂ ਦਿਨ-ਰਾਤ ਹਲਕੇ ਦੀ ਸੇਵਾ ਕਰ ਰਹੇ ਹਨ ਤੇ ਹਰੇਕ ਦੇ ਦੱੁਖ-ਸੁੱਖ ਵਿਚ ਸ਼ਰੀਕ ਹੋ ਰਹੇ ਹਨ, ਜਿਸ ਕਰਕੇ ਮੌਜ਼ੂਦਾ ਸਰਕਾਰ ਦੇ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾਂ ਤੇ ਹਲਕਾ ਵਿਧਾਇਕ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਵਿਚ ਨਗਰ ਕੌਂਸਲ ਕਾਦੀਆਂ ਦੀਆਂ ਚੋਣਾਂ ਲੜ ਰਹੇ ਉਮੀਦਵਾਰਾਂ ਦੇ ਚਾਰੇ ਖ਼ਾਨੇ ਚਿੱਤ ਕਰ ਦਿੱਤੇ ਹਨ | ਨਗਰ ਕੌਂਸਲ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਦੀ ਅਗਵਾਈ ਵਿਚ ਅਕਾਲੀ ਦਲ ਦੀ ਬਣਨ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਹੁਣ ਉਹ ਸਮਾਂ ਬਹੁਤ ਜਲਦ ਨੇੜੇ ਆ ਰਿਹਾ, ਜਦੋਂ 2027 ਦੀਆਂ ਆਉਣ ਵਾਲੀਆਂ ਚੋਣਾਂ ਵਿਚ ਗੁਰਇਕਬਾਲ ਸਿੰਘ ਮਾਹਲ ਵੱਡੀ ਲੀਡ ਨਾਲ ਜਿੱਤ ਦਰਜ਼ ਕਰ ਕੇ ਵਿਧਾਨ ਸਭਾ ਦੀ ਪੌੜੀਆਂ ਚੜ੍ਹਨਗੇ | ਇਨ੍ਹਾਂ ਨਗਰ ਕੌਂਸਲ ਦੀ ਚੋਣਾਂ ਨੇ ਸਿੱਧ ਕਰ ਦਿੱਤਾ ਕਿ ਅਗਲਾ ਵਿਧਾਇਕ ਅਕਾਲੀ ਦਲ ਦਾ ਗੁਰਇਕਬਾਲ ਸਿੰਘ ਮਾਹਲ ਹੀ ਬਣੇਗਾ |

Ad Position 22
No active advertisement
ਪਿਛਲੀ ਖ਼ਬਰ ਕੈਪਟਨ ਕੁਲਵਿੰਦਰ ਸਿੰਘ ਲਾਡੀ ਐੱਸ.ਸੀ. ਵਿੰਗ ਅਕਾਲੀ ਦਲ ਦੇ ਹਲਕਾ ਪ੍ਰਧਾਨ ਨਿਯੁਕਤ <br/> ਅਗਲੀ ਖ਼ਬਰ ਗੁਰਦਾਸਪੁਰ ਵਾਸੀਆਂ ਨੇ ਫਿਰ ਵਿਧਾਇਕ ਪਾਹੜਾ ਦੇ ਵਿਕਾਸ ਕੰਮਾਂ 'ਤੇ ਮੋਹਰ ਲਗਾ ਕੇ ਵਿਰੋਧੀਆਂ ਦੇ ਕੀਤੇ ਮੰੂਹ ਬੰਦ-ਲੋਧੀਪ...
Ad Position 24