ਧਿਆਨਪੁਰ, 14 ਜੂਨ (ਕੁਲਦੀਪ ਸਿੰਘ ਸੋਨੂੰ)-ਪਿਛਲੇ ਸਮੇਂ ਨਗਰ ਕੌਂਸਲ ਦੀਆਂ ਵੋਟਾਂ ਦੌਰਾਨ ਬਿਕਰਮ ਸਿੰਘ ਮਜੀਠੀਆ ਨੂੰ ਧੱਕੇਸ਼ਾਹੀ ਦੇ ਵਿਰੁੱਧ ਬੋਲਣ ਕਰਕੇ ਲਗਾਤਾਰ ਤੰਗ-ਪ੍ਰੇਸ਼ਾਨ ਕਰਨ ਲਈ ਉਨ੍ਹਾਂ 'ਤੇ ਝੂਠੇ ਮੁਕੱਦਮੇ ਦਰਜ ਕਰਕੇ ਪੰਜਾਬ ਸਰਕਾਰ ਡਰਾਉਣ ਦੀ ਕੋਸ਼ਿਸ਼ ਨਾ ਕਰੇ, ਨਹੀਂ ਤਾਂ ਇਸ ਦੇ ਨਤੀਜੇ ਬਹੁਤ ਭਿਆਨਕ ਨਿਕਲਣਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਡੇਰਾ ਬਾਬਾ ਨਾਨਕ ਦੇ ਸੀਨੀਅਰ ਅਕਾਲੀ ਆਗੂ ਜਥੇ. ਕੁਲਜੀਤ ਸਿੰਘ ਮਝੈਲ ਸੰਗਤੂਵਾਲ ਨੇ ਕੀਤਾ | ਉਨ੍ਹਾਂ ਕਿਹਾ ਕਿ ਅਦਾਲਤ ਵਲੋਂ ਪੰਜਾਬ ਸਰਕਾਰ ਨੂੰ ਫਿਟਕਾਰ ਪਾ ਕੇ ਇਹ ਗੱਲ ਸਪੱਸ਼ਟ ਕਰ ਦਿੱਤੀ ਗਈ ਹੈ ਕਿ ਲੋਕਤੰਤਰ 'ਚ ਅਸੀਂ ਕਿਸੇ ਦੀ ਵੀ ਆਵਾਜ਼ ਨੂੰ ਦਬਾਅ ਨਹੀਂ ਸਕਦੇ | ਉਨ੍ਹਾਂ ਕਿਹਾ ਕਿ ਸ: ਬਿਕਰਮ ਸਿੰਘ ਮਜੀਠੀਆ ਲੋਕਾਂ ਦੀ ਆਵਾਜ਼ ਬਣ ਕੇ ਹਮੇਸ਼ਾ ਹੀ ਲੋਕਾਂ ਦੇ ਨਾਲ ਖੜੇ ਰਹਿਣਗੇ | ਉਨ੍ਹਾਂ ਕਿਹਾ ਕਿ ਅਸੀਂ ਸ: ਮਜੀਠੀਏ ਨਾਲ ਚੱਟਾਨ ਵਾਂਗ ਖੜੇ ਹਾਂ | ਇਸ ਮੌਕੇ ਸਰਕਲ ਪ੍ਰਧਾਨ ਗੁਰਦੇਵ ਸਿੰਘ ਧਾਰੋਵਾਲੀ, ਤੇਜਬੀਰ ਸਿੰਘ ਪੀ.ਏ. ਲੰਗਾਹ, ਜਗਰੂਪ ਸਿੰਘ ਜ਼ਿਲ੍ਹਾ ਯੂਥ ਪ੍ਰਧਾਨ, ਬਲਾਕ ਪ੍ਰਧਾਨ ਬਲਵਿੰਦਰ ਸਿੰਘ ਢਿੱਲਵਾਂ, ਪ੍ਰਧਾਨ ਲਖਵਿੰਦਰ ਸਿੰਘ ਢਿੱਲਵਾਂ, ਡਾ. ਬਲਰਾਜ ਸਿੰਘ ਕੋਟਲੀ, ਸਰਪੰਚ ਕਸ਼ਮੀਰ ਸਿੰਘ ਰਣਸੀਕਾਂ ਤਲਾਂ, ਡਾ. ਕਮਲਜੀਤ ਸਿੰਘ ਉਦੋਵਾਲੀ, ਨਵਜੀਤ ਸਿੰਘ ਉਦੋਵਾਲੀ, ਜਥੇਦਾਰ ਬਲਕਾਰ ਸਿੰਘ ਚੈਨੇਵਾਲ, ਤੇਗਬੀਰ ਸਿੰਘ ਡੇਰਾ ਪਠਾਣਾ, ਤੇਜਿੰਦਰਬੀਰ ਸਿੰਘ ਯੂ.ਕੇ., ਸਰਪੰਚ ਗੁਰਦਿਆਲ ਸਿੰਘ, ਜਥੇ. ਗੁਰਪ੍ਰੀਤ ਸਿੰਘ ਡੇਰਾ ਪਠਾਣਾਂ, ਅਵਤਾਰ ਸਿੰਘ ਗੁੱਲੂ, ਜਥੇ. ਬਲਕਾਰ ਸਿੰਘ ਚੈਨੇਵਾਲ, ਪ੍ਰਧਾਨ ਗੁਰਦੀਪ ਸਿੰਘ ਮਹਿਮੇਚੱਕ, ਅਮਰਜੀਤ ਸਿੰਘ ਦੇਹੜ, ਹਰਦੀਪ ਸਿੰਘ ਸੰਗਤੂਵਾਲ, ਜਥੇ. ਬਲਵਿੰਦਰ ਸਿੰਘ ਗਾਜੀਨੰਗਲ, ਸਰਪੰਚ ਧਰਮਿੰਦਰ ਸਿੰਘ ਬੱਬਾ ਰਾਏਚੱਕ, ਦੀਦਾਰ ਸਿੰਘ ਰਾਏਚੱਕ ਮੈਂਬਰ, ਸਰਪੰਚ ਹਰਜਿੰਦਰ ਸਿੰਘ ਗਿੱਲਾਂਵਾਲੀ, ਸੁਖਵਿੰਦਰ ਸਿੰਘ ਗਿੱਲਾਂਵਾਲੀ, ਸਮਸ਼ੇਰ ਸਿੰਘ ਗਿੱਲਾਂਵਾਲੀ, ਗੁਰਪ੍ਰੀਤ ਸਿੰਘ ਸੂਬੇਦਾਰ ਗਿਲਾਂਵਾਲੀ, ਸਰਪੰਚ ਕਸ਼ਮੀਰੀ ਲਾਲ ਲਾਲਪੁਰ, ਸਰਪੰਚ ਮੱਖਣ ਸਿੰਘ ਬਸੰਤਕੋਟ ਅਤੇ ਚੇਅਰਮੈਨ ਬੂਟਾ ਸਿੰਘ ਅਠਵਾਲ ਆਦਿ ਹਾਜ਼ਰ ਸਨ |