ਫ਼ਤਹਿਗੜ੍ਹ ਚੂੜੀਆਂ, 14 ਜੂਨ (ਐੱਮ.ਐੱਸ. ਫੁੱਲ)-ਪੰਡਿਤ ਮੋਹਨ ਲਾਲ ਐੱਸ.ਡੀ. ਕਾਲਜ ਫ਼ਾਰ ਗਰਲਜ਼ ਫ਼ਤਹਿਗੜ੍ਹ ਚੂੜੀਆਂ ਵਿਖੇ 11ਵੀਂ ਜਮਾਤ ਦੀਆਂ ਵਿਦਿਆਰਥਣਾਂ ਦੀ ਗਣਿਤ ਵਿਸ਼ੇ ਪ੍ਰਤੀ ਰੁਚੀ ਵਧਾਉਣ ਦੇ ਮਕਸਦ ਨਾਲ 'ਮੈਥ ਵਰਕਿੰਗ ਮਾਡਲ' ਪ੍ਰੋਗਰਾਮ ਕੀਤਾ ਗਿਆ | ਇਸ 'ਚ ਵਿਦਿਆਰਥਣਾਂ ਨੇ ਗਣਿਤ ਦੇ ਸੁੰਦਰ ਮਾਡਲ ਬਣਾਏ, ਜਿਨ੍ਹਾਂ ਦੀ ਸਹਾਇਤਾ ਨਾਲ ਇਸ ਵਿਸ਼ੇ ਨੂੰ ਸਮਝਣਾ ਆਸਾਨ ਹੋ ਜਾਂਦਾ ਹੈ | ਵਿਦਿਆਰਥਣਾਂ ਨੂੰ ਗਣਿਤ ਵਿਸ਼ੇ ਦੇ ਰੋਚਕ ਤੱਥਾਂ ਬਾਰੇ ਮਨਜੋਤ ਕੌਰ ਨੇ ਜਾਣਕਾਰੀ ਦਿੱਤੀ ਤੇ ਉਨ੍ਹਾਂ 'ਤੇ ਵੱਖ-ਵੱਖ ਤਰੀਕਿਆਂ ਨਾਲ ਮਾਡਲ ਬਣਾਉਣ ਬਾਰੇ ਵੀ ਦੱਸਿਆ | ਕਾਲਜ ਪਿ੍ੰਸੀਪਲ ਡਾ. ਮਿ੍ਣਾਲ ਗੁਪਤਾ ਨੇ ਕਿਹਾ ਕਿ ਗਣਿਤ ਇਕ ਅਜਿਹਾ ਵਿਸ਼ਾ ਹੈ, ਜਿਸ ਤੋਂ ਅਕਸਰ ਬੱਚੇ ਡਰਦੇ ਹਨ, ਜਦਕਿ ਜੇਕਰ ਇਸ ਵਿਸ਼ੇ ਨੂੰ ਸਮਝਣ ਲਈ ਤਰੀਕਾ ਸਮਝ ਆ ਜਾਵੇ ਤਾਂ ਇਹ ਸਭ ਤੋਂ ਆਸਾਨ ਵਿਸ਼ਾ ਬਣ ਜਾਂਦਾ ਹੈ | ਇਸ ਲਈ ਵਿਦਿਆਰਥਣਾਂ ਦੇ ਮਨ 'ਚੋਂ ਗਣਿਤ ਦੇ ਡਰ ਨੂੰ ਕੱਢਣ ਲਈ ਅੱਜ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ ਤੇ ਅਗਾਂਹ ਵੀ ਇਸ ਤਰ੍ਹਾਂ ਦੇ ਗਿਆਨਵਰਧਕ ਪ੍ਰੋਗਰਾਮ ਉਲੀਕੇ ਜਾਣਗੇ | ਉਨ੍ਹਾਂ ਨੇ ਇਸ ਪੂਰੀ ਓਰੀਐਂਟੇਸ਼ਨ ਦੇ ਸੁਚਾਰੂ ਪ੍ਰਬੰਧ ਬਾਰੇ ਗੱਲ ਕਰਦਿਆਂ ਡਾ. ਸਤਿੰਦਰ ਕੌਰ ਤੇ ਮੈਡਮ ਪਰਮਿੰਦਰ ਕੌਰ ਦੀ ਸ਼ਲਾਘਾ ਕੀਤੀ |