23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਸਰਬੱਤ ਦੇ ਭਲੇ ਲਈ ਨੌਜਵਾਨਾਂ ਵਲੋਂ ਛਬੀਲ ਤੇ ਲੰਗਰ ਲਗਾਇਆ

Ad Position 21
No active advertisement
ਅਜੀਤ ਡੈਸਕ 15-06-2026
ਤਿੱਬੜ, 14 ਜੂਨ (ਸੋਹਨ ਮਲਿਕ)-ਪਿੰਡ ਬੱਬੇਹਾਲੀ ਦੇ ਨੌਜਵਾਨਾਂ ਵਲੋਂ ਸਰਬੱਤ ਦੇ ਭਲੇ ਲਈ ਬੱਬੇਹਾਲੀ ਨਹਿਰ ਦੇ ਪੁਲ 'ਤੇ ਅੱਜ ਆਉਣ ਜਾਣ ਵਾਲੇ ਰਾਹਗੀਰਾਂ ਲਈ ਠੰਢੇ ਜਲ ਦੀ ਛਬੀਲ ਤੇ ਲੰਗਰ ਲਗਾਇਆ ਗਿਆ | ਇਸ ਨੇਕ ਕੰਮ ਲਈ ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ 'ਚ ਰਹਿੰਦੇ ਸ਼ਰਧਾਲੂਆਂ ਨੇ ਯੋਗਦਾਨ ਪਾਇਆ | ਗੁਰਦੁਆਰਾ ਸਾਹਿਬ ਦੇ ਗ੍ਰੰਥੀ ਬਾਬਾ ਜੀ ਵਲੋਂ ਅਰਦਾਸ ਕਰਨ ਉਪਰੰਤ ਆਉਣ ਵਾਲੀਆਂ ਸੰਗਤਾਂ ਨੂੰ ਠੰਢਾ ਜਲ ਤੇ ਲੰਗਰ ਛਕਾਇਆ ਗਿਆ | ਇਸ ਮੌਕੇ ਸੇਵਾਦਾਰ ਰੋਜਲਦੀਪ ਸਿੰਘ, ਰਾਹੁਲ ਦਿਗਰਾ, ਰੋਬਨ ਹੁੰਦਲ, ਗੁਰਪ੍ਰੀਤ ਸਿੰਘ, ਜੋਬਨਜੀਤ ਸਿੰਘ, ਆਕਾਸ਼ ਦਿਗਰਾ, ਦਿਲਪ੍ਰੀਤ ਸਿੰਘ, ਸਨਮਦੀਪ ਸਿੰਘ, ਮਨਦੀਪ ਸਿੰਘ, ਮਨਤਾਜ ਸਿੰਘ, ਗੁਰਜੰਤ ਸਿੰਘ ਕੈਨੇਡਾ, ਕਿਰਨ ਕੌਰ ਕੈਨੇਡਾ, ਗੁਰਲੀਨ ਕੌਰ, ਸਿਮਰ ਕੈਨੇਡਾ, ਰਿੱਕੀ ਕੈਨੇਡਾ, ਨੀਰੂ ਕੈਨੇਡਾ, ਹਰਜੀਤ ਇਟਲੀ, ਭੱਬੀ ਬੱਬੇਹਾਲੀ, ਸ਼ਿਵਾ ਸ਼ਰਮਾ, ਪੁਨੀਤ ਸ਼ਰਮਾ, ਰਾਜਾ ਬੈਂਸ ਅਤੇ ਰਾਕੇਸ਼ ਕੁਮਾਰ ਆਦਿ ਸੱਜਣਾਂ ਵਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ |
Ad Position 22
No active advertisement
ਪਿਛਲੀ ਖ਼ਬਰ ਫਾਸ਼ੀਵਾਦੀ ਹਮਲਿਆਂ ਵਿਰੋਧੀ ਮੋਰਚੇ ਵਲੋਂ ਫਾਸ਼ੀਵਾਦ ਵਿਰੁੱਧ ਰੈਲੀ ਤੇ ਮੁਜ਼ਾਹਰਾ 22 ਨੂੰ ਅਗਲੀ ਖ਼ਬਰ ਐੱਸ.ਡੀ. ਕਾਲਜ ਫ਼ਤਹਿਗੜ੍ਹ ਚੂੜੀਆਂ ਵਿਖੇ 'ਮੈਥ ਵਰਕਿੰਗ ਮਾਡਲ' ਸਮਾਗਮ ਕਰਵਾਇਆ
Ad Position 24