23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਫਾਸ਼ੀਵਾਦੀ ਹਮਲਿਆਂ ਵਿਰੋਧੀ ਮੋਰਚੇ ਵਲੋਂ ਫਾਸ਼ੀਵਾਦ ਵਿਰੁੱਧ ਰੈਲੀ ਤੇ ਮੁਜ਼ਾਹਰਾ 22 ਨੂੰ

Ad Position 21
No active advertisement
ਅਜੀਤ ਡੈਸਕ 15-06-2026
ਗੁਰਦਾਸਪੁਰ, 14 ਜੂਨ (ਗੁਰਪ੍ਰਤਾਪ ਸਿੰਘ)-ਫਾਸ਼ੀਵਾਦੀ ਹਮਲਿਆਂ ਵਿਰੋਧੀ ਬਣੇ ਸਾਂਝੇ ਮੋਰਚੇ ਵਲੋਂ ਜ਼ਿਲ੍ਹਾ ਪੱਧਰੀ ਮੀਟਿੰਗ ਗੁਲਜ਼ਾਰ ਸਿੰਘ ਭੁੰਬਲੀ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਆਰ.ਐਮ.ਪੀ.ਆਈ., ਸੀ.ਪੀ.ਆਈ. ਐਮ.ਐਲ. ਨਿਊ ਡੈਮੋਕਰੇਸੀ ਤੇ ਸੀ.ਪੀ.ਆਈ. ਐਮ.ਐਲ. ਲਿਬਰੇਸ਼ਨ ਦੇ ਆਗੂਆਂ ਨੇ ਹਿੱਸਾ ਲਿਆ | ਫ਼ੈਸਲਾ ਕੀਤਾ ਗਿਆ ਕਿ ਸੂਬਾਈ ਫ਼ੈਸਲੇ ਮੁਤਾਬਿਕ 22 ਜੂਨ 2026 ਨੂੰ ਸੋਮਵਾਰ 10:30 ਵਜੇ ਰਾਮ ਸਿੰਘ ਦੱਤ ਹਾਲ ਵਿਖੇ ਰੈਲੀ ਕਰਨ ਉਪਰੰਤ ਸ਼ਹਿਰ ਵਿਚ ਬੀ.ਜੇ.ਪੀ.-ਆਰ.ਐਸ.ਐਸ. ਵਲੋਂ ਕੀਤੇ ਜਾ ਰਹੇ ਜਾਲਮੀ ਫਾਸ਼ੀਵਾਦ ਵਿਰੁੱਧ ਮੁਜ਼ਾਹਰਾ ਕੀਤਾ ਜਾਵੇਗਾ | ਇਸ ਮੌਕੇ ਬੋਲਦਿਆਂ ਮੱਖਣ ਸਿੰਘ ਕੁਹਾੜ, ਗੁਲਜ਼ਾਰ ਸਿੰਘ ਬਸੰਤਕੋਟ, ਜੋਗਿੰਦਰ ਪਾਲ ਪਨਿਆੜ, ਧਿਆਨ ਸਿੰਘ ਠਾਕੁਰ , ਅਸ਼ਵਨੀ ਕੁਮਾਰ ਲਖਨ ਕਲਾਂ, ਰਾਜ ਕੁਮਾਰ ਪੰਡੋਰੀ, ਵਿਜੇ ਕੁਮਾਰ ਸੋਹਲ, ਰਘਬੀਰ ਸਿੰਘ ਚਾਹਲ ਅਤੇ ਹਰਚਰਨ ਸਿੰਘ ਔਜਲਾ ਆਦਿ ਨੇ ਕਿਹਾ ਕਿ ਆਰ.ਐਸ.ਐਸ. ਦੇ ਦਿਸ਼ਾ ਨਿਰਦੇਸ਼ਾਂ 'ਤੇ ਚੱਲ ਰਹੀ ਮੋਦੀ ਸਰਕਾਰ ਹਰ ਪੱਧਰ 'ਤੇ ਧੱਕਾ ਕਰ ਰਹੀ ਹੈ, ਸਾਰੇ ਘੱਟ ਗਿਣਤੀ ਧਰਮਾਂ, ਜਾਤੀਆਂ, ਭਾਸ਼ਾਵਾਂ ਤੇ ਸੱਭਿਆਚਾਰਾਂ ਨੂੰ ਮਧੋਲ ਕੇ ਸਾਰੇ ਦੇਸ਼ ਵਿਚ ਹਿੰਦੂਤਵੀ ਏਜੰਡਾ ਲਾਗੂ ਕਰ ਰਹੀ ਹੈ, ਵਿਰੋਧੀ ਵਿਚਾਰਾਂ ਵਾਲਿਆਂ ਨੂੰ ਝੂਠੇ ਕੇਸ ਬਣਾ ਕੇ ਜੇਲ੍ਹਾਂ ਵਿਚ ਡੱਕਿਆ ਜਾ ਰਿਹਾ ਹੈ, ਐਸ.ਆਈ.ਆਰ. ਰਾਹੀਂ ਬੀ.ਜੇ.ਪੀ. ਵਲੋਂ ਵਿਰੋਧੀ ਵੋਟਾਂ ਕੱਟੀਆਂ ਜਾ ਰਹੀਆਂ ਹਨ, ਈ.ਵੀ.ਐਮ., ਈ.ਡੀ., ਸੀ.ਬੀ.ਆਈ. ਤੇ ਚੋਣ ਕਮਿਸ਼ਨ ਆਦਿ ਸੰਵਿਧਾਨਕ ਅਦਾਰਿਆਂ ਦੀ ਦੁਰਵਰਤੋਂ ਕਰਕੇ ਹਰ ਹਾਲ 'ਚ ਸੱਤਾ ਹਥਿਆਉਣ ਲਈ ਦਲ ਬਦਲੀ ਕਰਵਾਈ ਜਾ ਰਹੀ ਹੈ | ਇਸ ਲਈ ਬੀ.ਜੇ.ਪੀ. ਤੇ ਆਰ.ਐਸ.ਐਸ. ਦੇ ਮਨਸੂਬਿਆਂ ਨੂੰ ਜੱਗ ਜ਼ਾਹਿਰ ਕਰਨ ਲਈ ਸਾਰੇ ਦੇਸ਼ 'ਚ 22 ਜੂਨ ਨੂੰ ਰੈਲੀਆਂ ਮੁਜ਼ਾਹਰੇ ਕੀਤੇ ਜਾ ਰਹੇ ਹਨ | ਆਗੂਆਂ ਨੇ ਠੀਕ 10:30 ਵਜੇ ਰਾਮ ਸਿੰਘ ਦੱਤ ਹਾਲ ਵਿਖੇ ਸਮੂਹ ਮਜ਼ਦੂਰਾਂ, ਕਿਸਾਨਾਂ ਤੇ ਹੋਰ ਫਾਸ਼ੀਵਾਦ ਵਿਰੋਧੀ ਜਥੇਬੰਦੀਆਂ ਤੇ ਲੋਕਾਂ ਨੂੰ ਇਸ ਰੈਲੀ ਵਿਚ ਪੁੱਜਣ ਦੀ ਜ਼ੋਰਦਾਰ ਅਪੀਲ ਕੀਤੀ | ਇਸ ਮੌਕੇ ਪਲਵਿੰਦਰ ਸਿੰਘ, ਬੂਟਾ ਰਾਮ ਆਜ਼ਾਦ, ਗੁਰਦੀਪ ਸਿੰਘ ਭੰਗੂ, ਬਲਜੀਤ ਸਿੰਘ ਅਤੇ ਬਲਬੀਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੁੰਦਰ ਨਗਰ 'ਚ ਲੱਗੇ ਸਫ਼ੈਦੇ ਦੇ ਦਰੱਖ਼ਤ ਬਣੇ ਖ਼ਤਰਾ ਅਗਲੀ ਖ਼ਬਰ ਸਰਬੱਤ ਦੇ ਭਲੇ ਲਈ ਨੌਜਵਾਨਾਂ ਵਲੋਂ ਛਬੀਲ ਤੇ ਲੰਗਰ ਲਗਾਇਆ
Ad Position 24