05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਹਸਤ ਸ਼ਿਲਪ ਕਾਲਜ ਬਟਾਲਾ ਵਿਖੇ ਦਾਖ਼ਲਿਆਂ ਪ੍ਰਤੀ ਵਿਦਿਆਰਥੀਆਂ 'ਚ ਭਾਰੀ ਉਤਸ਼ਾਹ <br/>

Ad Position 21
No active advertisement
ਅਜੀਤ ਡੈਸਕ 16-06-2026
ਬਟਾਲਾ, 15 ਜੂਨ (ਸਤਿੰਦਰ ਸਿੰਘ)-ਹਸਤ ਸ਼ਿਲਪ ਡਿਗਰੀ ਕਾਲਜ ਅਤੇ ਆਈ.ਟੀ.ਆਈ. ਦੇ ਵੱਖ-ਵੱਖ ਟਰੇਡਾਂ ਵਿਚ ਦਾਖ਼ਲਿਆਂ ਪ੍ਰਤੀ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਡਿਗਰੀ ਕਾਲਜ ਅਧੀਨ ਵਿਦਿਆਰਥੀ ਬੀ.ਏ. ਡਿਪਲੋਮਾ ਇਨ ਲਾਇਬਰੇਰੀ ਸਾਇੰਸ, ਡਿਪਲੋਮਾ ਇਨ ਕੋਸਮੋਟੋਲੋਜੀ ਤੇ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਦੇ ਦਾਖਲਿਆਂ ਲਈ ਰਜਿਸਟ੍ਰੇਸ਼ਨ ਚੱਲ ਰਹੀ ਹੈ, ਜਿਸ ਵਿਚ ਦਾਖ਼ਲਿਆਂ ਪ੍ਰਤੀ ਵਿਦਿਆਰਥੀਆਂ 'ਚ ਉਤਸ਼ਾਹ ਪਾਇਆ ਜਾ ਰਿਹਾ ਹੈ | ਇਹ ਸਾਰੇ ਕੋਰਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਅਧੀਨ ਪਿਛਲੇ ਕਾਫ਼ੀ ਸਾਲਾਂ ਤੋਂ ਸਫ਼ਲਤਾ ਪੂਰਵਕ ਕਰਵਾਏ ਜਾ ਰਹੇ ਹਨ | ਇਸੇ ਤਰ੍ਹਾਂ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਚੰਡੀਗੜ੍ਹ ਦੇ ਅਧੀਨ ਇਲੈਕਟ੍ਰੀਸ਼ੀਅਨ, ਪਲੰਬਰ, ਕੋਪਾ, ਡੀਜ਼ਲ ਮਕੈਨਿਕ ਸਿਲਾਈ-ਕਟਾਈ, ਵੈਲਡਰ ਆਦਿ ਕੋਰਸਾਂ ਪ੍ਰਤੀ ਵੀ ਸਿੱਖਿਆਰਥੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਪਿ੍ੰਸੀਪਲ ਅਨੀਤਾ ਕਟੋਚ ਤੇ ਮੈਨੇਜਿੰਗ ਡਾਇਰੈਕਟਰ ਅਰੁਣ ਕੁਮਾਰ ਜੇ.ਈ. ਨੇ ਕਿਹਾ ਕਿ ਵਧੀਆ ਵਿਦਿਅਕ ਮਾਹੌਲ, ਸੱਭਿਆਚਾਰ ਸਰਗਰਮੀਆਂ, ਖੇਡਾਂ ਤੇ ਸਮੇਂ-ਸਮੇਂ 'ਤੇ ਲਗਾਏ ਜਾਂਦੇ ਵਿਦਿਅਕ ਟੂਰਾਂ ਕਾਰਨ ਬਹੁਤ ਸਾਰੇ ਵਿਦਿਆਰਥੀ ਇਸ ਸੰਸਥਾ ਵਿਚ ਦਾਖ਼ਲੇ ਪ੍ਰਤੀ ਤਰਜੀਹ ਦੇ ਰਹੇ ਹਨ | ਵੱਖ-ਵੱਖ ਸਮੇਂ ਯੂਨੀਵਰਸਿਟੀ ਤੇ ਬੋਰਡਾਂ ਵਲੋਂ ਜਾਰੀ ਕੀਤੇ ਜਾਂਦੇ ਨਤੀਜੇ ਵੀ ਵਿਦਿਆਰਥੀਆਂ ਨੂੰ ਦਾਖ਼ਲੇ ਪ੍ਰਤੀ ਅਕਰਸ਼ਿਤ ਕਰਦੇ ਹਨ | ਮਿਹਨਤੀ ਸਟਾਫ਼ ਤੇ ਪ੍ਰਬੰਧਕਾਂ ਦੀ ਚੰਗੀ ਅਗਵਾਈ ਸੰਸਥਾ ਨੂੰ ਹੋਰ ਉੱਚਿਆਂ ਚੁੱਕਣ 'ਚ ਆਪਣਾ ਅਹਿਮ ਰੋਲ ਨਿਭਾ ਰਹੀ ਹੈ | ਇਹੋ ਕਾਰਨ ਹੈ ਕਿ 70 ਫ਼ੀਸਦੀ ਤੋਂ ਵਧੇਰੇ ਲੜਕੀਆਂ ਦਾਖ਼ਲੇ ਪ੍ਰਤੀ ਇਸ ਸੰਸਥਾ ਨੂੰ ਤਰਜੀਹ ਦੇ ਰਹੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਹਰਸਿਮਰਤ ਸਿੰਘ ਬਾਜਵਾ ਯੂਥ ਅਕਾਲੀ ਦਲ ਹਲਕਾ ਡੇਰਾ ਬਾਬਾ ਨਾਨਕ ਦੇ ਦਿਹਾਤੀ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਗੁਰਦਾਸਪੁਰ 'ਚ ਆਮ ਆਦਮੀ ਪਾਰਟੀ ਦੀ ਨਮੌਸ਼ੀਜਨਕ ਹਾਰ ਤੋਂ ਬਾਅਦ ਪਾਰਟੀ 'ਚ ਵਿਰੋਧੀ ਸੁਰਾਂ ਦਾ ਬੋਲਬਾਲਾ ਸ਼ੁਰੂ <br/>
Ad Position 24
No active advertisement