ਨਿੱਕੇ ਘੁੰਮਣ, 20 ਜੂਨ (ਸਤਬੀਰ ਸਿੰਘ ਘੁੰਮਣ)-ਸਥਾਨਕ ਇਲਾਕੇ ਦੇ ਨਾਮਵਰ ਸਿਆਸੀ ਆਗੂ ਸਾਬਕਾ ਸਰਪੰਚ ਦਲਬੀਰ ਸਿੰਘ ਗੋਧਰਪੁਰ, ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਅੱਜ ਉਨ੍ਹਾਂ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ, ਜਿਸ ਵਿਚ ਹਲਕਾ ਡੇਰਾ ਬਾਬਾ ਨਾਲਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਨਾਮਵਰ ਸ਼ਖਸੀਅਤਾਂ ਹਾਜ਼ਰ ਹੋਈਆਂ। ਉਨ੍ਹਾਂ ਦੇ ਗ੍ਰਹਿ ਪਿੰਡ ਗੋਧਰਪੁਰ ਵਿਖੇ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਗੁਰਦੁਆਰਾ ਸ਼ਹੀਦ ਭਾਈ ਲਛਮਣ ਸਿੰਘ ਗੋਧਰਪੁਰ ਵਿਖੇ ਅੰਤਿਮ ਅਰਦਾਸ, ਸ਼ਬਦ ਕੀਰਤਨ ਅਤੇ ਸ਼ਰਧਾਂਜਲੀ ਸਮਾਗਮ ਹੋਇਆ। ਭਾਈ ਜਸਵੰਤ ਸਿੰਘ ਦਿਆਲਗੜ ਹਜ਼ੂਰੀ ਕੀਰਤਨੀ (ਗੁਰਦੁਆਰਾ ਤਪ ਅਸਥਾਨ ਨਿੱਕੇ ਘੁੰਮਣ) ਦੇ ਜਥੇ ਵਲੋਂ ਵੈਰਾਗਮਈ ਸ਼ਬਦ ਕੀਰਤਨ ਰਾਹੀਂ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਸਵਰਗੀ ਦਲਬੀਰ ਸਿੰਘ ਗੋਧਰਪੁਰ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਦੁਖੀ ਪਰਿਵਾਰ ਨਾਲ ਸੰਵੇਦਨਾ ਪ੍ਰਗਟਾਈ। ਸਟੇਜ ਸਕੱਤਰ ਦੀ ਸੇਵਾ ਭਾਈ ਗੁਰਵਿੰਦਰ ਸਿੰਘ ਰੰਧਾਵਾ ਪ੍ਰਧਾਨ ਗੁਰਦੁਆਰਾ ਸ਼ਹੀਦ ਭਾਈ ਲਛਮਣ ਸਿੰਘ ਵਲੋਂ ਨਿਭਾਈ ਗਈ। ਇਸ ਮੌਕੇ ਸੰਤੋਖ ਸਿੰਘ ਰੰਧਾਵਾ, ਨਰਿਪਜੀਤ ਸਿੰਘ ਰੰਧਾਵਾ, ਐਸ.ਡੀ.ਓ., ਹਰਪਾਲ ਸਿੰਘ ਰੰਧਾਵਾ ਐਸਪੀ, ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ, ਨਵਜੋਤ ਸਿੰਘ ਰੰਧਾਵਾ ਪੈਟਰੋਲ ਪੰਪ ਵਾਲੇ, ਅਵਤਾਰ ਸਿੰਘ ਸੈਕਟਰੀ, ਅਮਰਜੀਤ ਸਿੰਘ ਰੰਧਾਵਾ ਐਕਸੀਅਨ, ਭੁਪਿੰਦਰ ਸਿੰਘ ਬੂਲੇਵਾਲ, ਸਰਪੰਚ ਅੰਮ੍ਰਿਤਪਾਲ ਸਿੰਘ ਬੁਲੇਵਾਲ, ਸਾਬਕਾ ਸਰਪੰਚ ਸਵਿੰਦਰ ਸਿੰਘ ਬੂਲੇਵਾਲ, ਨਰਿੰਦਰ ਸਿੰਘ ਬੂਲੇਵਾਲ, ਨਵਜੋਤ ਸਿੰਘ ਕਾਲਾ ਨੰਗਲ, ਗੁਰਬਾਜ ਸਿੰਘ, ਰਵਿੰਦਰ ਸਿੰਘ, ਰਜਿੰਦਰ ਸਿੰਘ, ਜਸਕੀਰਤ ਸਿੰਘ, ਬਲਜਿੰਦਰ ਸਿੰਘ, ਸੁਖਜਿੰਦਰ ਸਿੰਘ, ਸ਼ਿੰਗਾਰਾ ਸਿੰਘ, ਅਮਰਜੀਤ ਸਿੰਘ, ਹਰਪਾਲ ਸਿੰਘ ਗਿੱਲਾਂਵਾਲੀ, ਕਵਲਜੀਤ ਸਿੰਘ ਬੁੱਲੇਵਾਲ, ਗੁਰਪ੍ਰੀਤ ਸਿੰਘ ਨੰਬਰਦਾਰ, ਹਰਵਿੰਦਰ ਸਿੰਘ, ਹਰਪਾਲ ਸਿੰਘ, ਸਰਪੰਚ ਰਾਜਕਰਨ ਸਿੰਘ, ਮਾਸਟਰ ਉਪਕਾਰ ਸਿੰਘ, ਮਨਜੀਤ ਸਿੰਘ, ਰਣਜੀਤ ਸਿੰਘ, ਸੁਖਵਿੰਦਰ ਸਿੰਘ, ਗੁਰਤੇਜ ਸਿੰਘ ਏਐਸਆਈ, ਮਨਜਿੰਦਰ ਸਿੰਘ, ਰਣਜੀਤ ਸਿੰਘ, ਕੁਲਵੰਤ ਸਿੰਘ, ਜਗਦੀਸ਼ ਸਿੰਘ ਡੀ.ਸੀ. ਬੋਪਾਰਾਏ, ਹਰਭਜਨ ਸਿੰਘ ਸਾਬਕਾ ਸਮਤੀ ਮੈਂਬਰ, ਥਾਣੇਦਾਰ ਗੋਪਾਲ ਸਿੰਘ, ਸਰਪੰਚ ਜਤਿੰਦਰ ਸਿੰਘ ਗੋਧਰਪੁਰ, ਗੁਰਮੀਤ ਸਿੰਘ ਜੇ.ਈ., ਨਿਰਮਲ ਸਿੰਘ ਸਮੇਤ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਅੰਤ ਵਿਚ ਸਵਰਗੀ ਦਲਬੀਰ ਸਿੰਘ ਸਾਬਕਾ ਸਰਪੰਚ ਦੇ ਸਪੁੱਤਰ ਸੁਖਜਿੰਦਰ ਸਿੰਘ ਵਲੋਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ।