05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਹਲਕਾ ਫ਼ਤਹਿਗੜ੍ਹ ਚੂੜੀਆਂ ’ਚ ‘ਆਪ’ ਦਾ ਅੰਦਰੂਨੀ ਕਲੇਸ਼ ਆਇਆ ਸਾਹਮਣੇ

Ad Position 21
No active advertisement
ਅਜੀਤ ਡੈਸਕ 21-06-2026
ਫ਼ਤਹਿਗੜ੍ਹ ਚੂੜੀਆਂ, 20 ਜੂਨ (ਐਮ.ਐਸ. ਫੁੱਲ)-ਹਲਕਾ ਫ਼ਤਹਿਗੜ੍ਹ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਇਕ ਟਕਸਾਲੀ ਆਗੂ ਗੁਰਵਿੰਦਰ ਸਿੰਘ ਜੋ ਕਿ ‘ਆਪ’ ਦੇ ਸ਼ਹਿਰੀ ਪ੍ਰਧਾਨ ਤੇਜਵਿੰਦਰ ਸਿੰਘ ਦਾ ਸਕਾ ਭਰਾ ਹੈ, ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ। ਇਹ ਮੰਦਭਾਗੀ ਘਟਨਾ ਪਿੰਡ ਵੀਲਾ ਤੇਜਾ ਦੀ ਹੈ, ਜਿੱਥੇ ਆਮ ਆਦਮੀ ਪਾਰਟੀ ਦੇ ਅੰਦਰੂਨੀ ਕਲੇਸ਼ ਅਤੇ ਧੜੇਬੰਦੀ ਖੁੱਲ੍ਹ ਕੇ ਸਾਹਮਣੇ ਆਈ ਹੈ। ਇਸ ਕੁੱਟਮਾਰ ਤੋਂ ਬਾਅਦ ਗੁਰਵਿੰਦਰ ਸਿੰਘ ਨੇ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਹੈ, ਜਿਸ ਤੋਂ ਬਾਅਦ ਇਲਾਕੇ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਪੀੜਤ ਆਗੂ ਗੁਰਵਿੰਦਰ ਸਿੰਘ ਨੇ ਵੀਡੀਓ ਵਿਚ ਹਲਕਾ ’ਤੇ ਗੰਭੀਰ ਦੋਸ਼ ਲਗਾਏ ਹਨ। ਪੀੜਤ ਦਾ ਕਹਿਣਾ ਹੈ ਕਿ ਇਹ ਸਾਰਾ ਹਮਲਾ ਸਿਆਸੀ ਰੰਜਿਸ਼ ਤਹਿਤ ਕਰਵਾਇਆ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਹਲਕੇ ਅੰਦਰ ਲੰਘੀਆਂ ਸਰਪੰਚੀ ਚੋਣਾਂ ਦੀਆਂ ਟਿਕਟਾਂ ਪੰਨੂੰ ਵਲੋਂ ਪੈਸੇ ਲੈ ਕੇ ਵੰਡੀਆਂ ਗਈਆਂ ਸਨ ਅਤੇ ਜਦੋਂ ਉਨ੍ਹਾਂ ਨੇ ਇਸ ਭ੍ਰਿਸ਼ਟਾਚਾਰ ਤੇ ਧੱਕੇਸ਼ਾਹੀ ਖ਼ਿਲਾਫ਼ ਆਵਾਜ਼ ਚੁੱਕੀ ਤਾਂ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਹਲਕਾ ਇੰਚਾਰਜ ਸੁਰਖੀਆਂ ਵਿਚ ਆਇਆ ਹੋਵੇ, ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਪਾਰਟੀ ਵਰਕਰਾਂ ਦੀ ਕੁੱਟਮਾਰ ਕਰਵਾਉਣ ਅਤੇ ਵੱਖ-ਵੱਖ ਵਿਵਾਦਾਂ ਕਾਰਨ ਚਰਚਾ ਵਿਚ ਰਹਿ ਚੁੱਕਾ ਹੈ, ਪਰ ਇਸ ਵਾਰ ਆਪਣੀ ਹੀ ਪਾਰਟੀ ਦੇ ਇਕ ਟਕਸਾਲੀ ਆਗੂ ਅਤੇ ਸ਼ਹਿਰੀ ਪ੍ਰਧਾਨ ਦੇ ਭਰਾ ’ਤੇ ਹੋਏ ਹਮਲੇ ਦੇ ਤਾਰ ਉਸ ਨਾਲ ਜੁੜਨ ਕਾਰਨ ਹਲਕੇ ਦੇ ‘ਆਪ’ ਵਰਕਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੀੜਤ ਨੇ ਕਿਹਾ ਕਿ ਮੈਂ ਪਾਰਟੀ ਦਾ ਸੱਚਾ ਤੇ ਪੁਰਾਣਾ ਸਿਪਾਹੀ ਹਾਂ ਅਤੇ ਕੁੱਟਮਾਰ ਦੀ ਘਟਨਾ ਨੂੰ ਚਾਰ ਦਿਨ ਬੀਤ ਚੁੱਕੇ ਹਨ, ਪਰ ਕਿਸੇ ਨੇ ਉਸ ਦੀ ਸਾਰ ਨਹੀਂ ਲਈ। ਉਸ ਨੇ ਕਿਹਾ ਕਿ ਕੁੱਟਮਾਰ ਕਰਨ ਵਾਲੇ ਉਸ ਦੀ ਪੱਗ ਵੀ ਨਾਲ ਹੀ ਲੈ ਗਏ ਹਨ। ਉਸ ਨੇ ਕਿਹਾ ਕੇ ਜਿੰਨਾ ਚਿਰ ਉਸ ਦੀ ਪੱਗ ਵਾਪਸ ਨਹੀਂ ਮਿਲਦੀ, ਉਹ ਏਸੇ ਤਰ੍ਹਾਂ ਹੀ ਰਹੇਗਾ। ਉਸ ਨੇ ਕਿਹਾ ਕਿ ਉਸ ਦੀ ਕੁੱਟਮਾਰ ਪਿੱਛੇ ਸਿੱਧਾ ਹੱਥ ਹਲਕਾ ਇੰਚਾਰਜ ਦਾ ਹੈ। ਇਸ ਘਟਨਾ ਤੋਂ ਬਾਅਦ ਹਲਕਾ ਫਤਹਿਗੜ੍ਹ ਚੂੜੀਆਂ ਦੇ ਆਮ ਲੋਕਾਂ ਅਤੇ ਆਪ ਦੇ ਵੋਟਰਾਂ ਵਿਚ ਇਸ ਅੰਦਰੂਨੀ ਖਿੱਚੋਤਾਣ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜ ਗਈਆਂ ਹਨ। ਇਸ ਸੰਬੰਧੀ ਦੂਜੀ ਧਿਰ ਦੇ ਸਿਮਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਗੁਰਵਿੰਦਰ ਸਿੰਘ ਨੇ ਪਹਿਲਾਂ ਉਨ੍ਹਾਂ ’ਤੇ ਵਾਰ ਕੀਤੇ ਸੀ, ਲੜਾਈ ਦੌਰਾਨ ਉਨ੍ਹਾਂ ਦੀ ਪੱਗ ਦੀ ਬੇਅਦਬੀ ਹੋਈ, ਜੋ ਕਿ ਉਨ੍ਹਾਂ ਦੇ ਕੋਲ ਹੀ ਹੈ, ਕਿਸੇ ਨੇ ਨਹੀਂ ਖੜੀ। ਉਨ੍ਹਾਂ ਕਿਹਾ ਕਿ ਇਸ ਕੇਸ ਦੀ ਜਾਂਚ ਹੋਣੀ ਚਾਹੀਦੀ ਹੈ।
Ad Position 22
No active advertisement
ਪਿਛਲੀ ਖ਼ਬਰ ਮੇਰੇ ਪਿਤਾ, ਮੇਰੀ ਪ੍ਰੇਰਨਾ : ਗੁਰਸਨਮਦੀਪ ਸਿੰਘ ਭੁੱਲਰ ਅਗਲੀ ਖ਼ਬਰ ਸਾਬਕਾ ਸਰਪੰਚ ਦਲਬੀਰ ਸਿੰਘ ਗੋਧਰਪੁਰ ਨਮਿਤ ਸ਼ਰਧਾਂਜਲੀ ਸਮਾਗਮ
Ad Position 24
No active advertisement