05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਮੇਰੇ ਪਿਤਾ, ਮੇਰੀ ਪ੍ਰੇਰਨਾ : ਗੁਰਸਨਮਦੀਪ ਸਿੰਘ ਭੁੱਲਰ

Ad Position 21
No active advertisement
ਅਜੀਤ ਡੈਸਕ 21-06-2026
ਫ਼ਤਹਿਗੜ੍ਹ ਚੂੜੀਆਂ, (ਐਮ.ਐਸ. ਫੁੱਲ)-ਇਕ ਬੱਚੇ ਦੇ ਜੀਵਨ ਵਿਚ ਪਿਤਾ ਦਾ ਸਥਾਨ ਉਸ ਪਿੱਪਲ ਦੀ ਛਾਂ ਵਰਗਾ ਹੁੰਦਾ ਹੈ, ਜੋ ਖੁਦ ਸਭ ਧੁੱਪਾਂ-ਛਾਂਵਾਂ ਹੰਢਾ ਕੇ ਪਰਿਵਾਰ ਨੂੰ ਠੰਢਕ ਦਿੰਦਾ ਹੈ। ਮੇਰੇ ਪਿਤਾ ਜੀ, ਸ: ਗੁਰਅੰਮ੍ਰਿਤਪਾਲ ਸਿੰਘ ਲਵਲੀ ਪੀਏ, ਮੇਰੇ ਲਈ ਸਿਰਫ਼ ਇਕ ਪਿਤਾ ਹੀ ਨਹੀਂ, ਬਲਕਿ ਮੇਰੇ ਸਭ ਤੋਂ ਵੱਡੇ ਮਾਰਗ ਦਰਸ਼ਕ, ਰੋਲ ਮਾਡਲ ਅਤੇ ਸੁਪਰ ਹੀਰੋ ਹਨ। ਇਹ ਸ਼ਬਦ ਪਿਤਾ ਦਿਵਸ ਮੌਕੇ ਗੁਰਸਨਮਦੀਪ ਸਿੰਘ ਨੇ ਪ੍ਰਗਟ ਕੀਤੇ। ਉਸ ਨੇ ਕਿਹਾ ਕਿ ਉਸ ਦੇ ਪਿਤਾ ਜੀ ਨੇ ਆਪਣੀ ਮਿਹਨਤ, ਇਮਾਨਦਾਰੀ ਅਤੇ ਦੂਰਅੰਦੇਸ਼ੀ ਨਾਲ ਹਮੇਸ਼ਾ ਸਾਡੇ ਪਰਿਵਾਰ ਨੂੰ ਸਹੀ ਰਾਹ ਦਿਖਾਇਆ ਹੈ। ਸ: ਨਿਰਮਲ ਸਿੰਘ ਕਾਹਲੋਂ ਅਤੇ ਹੁਣ ਰਵੀਕਰਨ ਸਿੰਘ ਕਾਹਲੋਂ ਦਾ ਪੀ.ਏ. ਹੋਣ ਵਜੋਂ ਉਨ੍ਹਾਂ ਦੀ ਪੇਸ਼ੇਵਰ ਜ਼ਿੰਦਗੀ, ਜਨਤਕ ਸੇਵਾ ਅਤੇ ਲੋਕਾਂ ਦੀ ਮਦਦ ਕਰਨ ਦਾ ਜਜ਼ਬਾ ਮੈਨੂੰ ਹਮੇਸ਼ਾ ਪ੍ਰੇਰਿਤ ਕਰਦਾ ਹੈ। ਉਹ ਜਿੰਨੀ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਉਂਦੇ ਹਨ, ਉਨੇ ਹੀ ਪਿਆਰ ਅਤੇ ਨਰਮ ਦਿਲੀ ਨਾਲ ਪਰਿਵਾਰ ਨੂੰ ਸੰਭਾਲਦੇ ਹਨ। ਉਨ੍ਹਾਂ ਮੈਨੂੰ ਹਮੇਸ਼ਾ ਸਿਖਾਇਆ ਹੈ ਕਿ ਮੁਸ਼ਕਿਲਾਂ ਚਾਹੇ ਕੋਈ ਵੀ ਹੋਣ, ਸੱਚਾਈ ਅਤੇ ਮਿਹਨਤ ਦਾ ਪੱਲਾ ਕਦੇ ਨਹੀਂ ਛੱਡਣਾ ਚਾਹੀਦਾ। ਮੇਰੀ ਹਰ ਛੋਟੀ-ਵੱਡੀ ਖੁਸ਼ੀ ਦੇ ਪਿੱਛੇ ਪਿਤਾ ਜੀ ਦਾ ਅਣਥੱਕ ਸੰਘਰਸ਼ ਲੁਕਿਆ ਹੋਇਆ ਹੈ। ਉਹ ਮੇਰੀਆਂ ਉਮੀਦਾਂ ਨੂੰ ਖੰਭ ਦੇਣ ਵਾਲੇ ਉਹ ਅਸਮਾਨ ਹਨ, ਜਿੱਥੇ ਮੈਂ ਬੇਖੌਫ਼ ਉੱਡ ਸਕਦਾ ਹਾਂ। ਅੱਜ ਪਿਤਾ ਦਿਵਸ ਦੇ ਇਸ ਮੁਬਾਰਕ ਮੌਕੇ ’ਤੇ, ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਮੇਰੇ ਪਿਤਾ ਜੀ ਦੀ ਉਮਰ ਲੰਮੀ ਹੋਵੇ, ਉਹ ਹਮੇਸ਼ਾ ਤੰਦਰੁਸਤ ਰਹਿਣ ਅਤੇ ਉਨ੍ਹਾਂ ਦਾ ਅਸ਼ੀਰਵਾਦ ਮੇਰੇ ਸਿਰ ’ਤੇ ਹਮੇਸ਼ਾ ਬਣਿਆ ਰਹੇ।
Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਯੋਗ ਦਿਵਸ ’ਤੇ ਵਿਸ਼ੇਸ਼-‘ਕਰੋ ਯੋਗ, ਰਹੋ ਨਿਰੋਗ’ ਅਗਲੀ ਖ਼ਬਰ ਹਲਕਾ ਫ਼ਤਹਿਗੜ੍ਹ ਚੂੜੀਆਂ ’ਚ ‘ਆਪ’ ਦਾ ਅੰਦਰੂਨੀ ਕਲੇਸ਼ ਆਇਆ ਸਾਹਮਣੇ
Ad Position 24
No active advertisement