ਬਟਾਲਾ, 20 ਜੂਨ (ਸਤਿੰਦਰ ਸਿੰਘ)-ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਵਿਖੇ ਅੰਤਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਮੀਡੀਆ ਕਨਵੀਨਰ ਪ੍ਰੋ.ਰਮਨਦੀਪ ਕੌਰ ਅਤੇ ਦਫ਼ਤਰ ਸੁਪਰੀਡੈਂਟ ਮਿ. ਰੋਬਿਨ ਕੁਮਾਰ ਨੇ ਦੱਸਿਆ ਕਿ ਇਹ ਪ੍ਰੋਗਰਾਮ ਰੈੱਡ ਰਿਬਨ ਕਲੱਬ ਅਤੇ ਐਨ.ਐਸ.ਐਸ. ਯੂਨਿਟ ਦੁਆਰਾ ਸਾਂਝੇ ਤੌਰ ’ਤੇ ਡਾ.ਅਮਿਤਾ ਕਨਵੀਨਰ ਰੈਡ ਰਿਬਨ ਕਲੱਬ ਅਤੇ ਪ੍ਰੋ.ਅਸ਼ਵਨੀ ਕੁਮਾਰ ਕੋਆਰਡੀਨੇਟਰ ਐਨ.ਐਸ.ਐਸ.ਯੂਨਿਟ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਸੀ। ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਅਤੇ ਸਟਾਫ਼ ਵਿਚ ਸਰੀਰਿਕ, ਮਾਨਸਿਕ ਅਤੇ ਭਾਵਨਾਤਮਕ ਤੰਦਰੁਸਤੀ ਲਈ ਯੋਗ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਸਮਾਗਮ ’ਚ ਡਾ. ਅਮਿਤਾ ਨੇ ਮੁੱਖ ਮਹਿਮਾਨ ਤੇ ਮੈਡਮ ਖੁਸ਼ਦੀਪ ਕੌਰ, ਐਸ.ਪੀ. ਹੈੱਡਕੁਆਰਟਰ ਅਤੇ ਅਨਿਲ ਗੁਪਤਾ ਮੁੱਖ ਯੋਗ ਮਾਹਿਰ ਭਾਰਤੀ ਯੋਗ ਸੰਸਥਾਨ ਵਿਸ਼ੇਸ ਮਹਿਮਾਨ ਵਜੋਂ ਪਹੁੰਚੇ । ਉਨ੍ਹਾਂ ਦੀ ਜਾਣ-ਪਛਾਣ ਉਨ੍ਹਾਂ ਦੀ ਸਮਰਪਿਤ ਟੀਮ ਜਿਸ ਵਿਚ ਸ਼ਵਿੰਦਰ ਸਿੰਘ, ਵਿਜੇ ਮਹਿਤਾ, ਸ਼੍ਰੀਮਤੀ ਅਨੁਰਾਧਾ ਅਤੇ ਪ੍ਰਵੀਨ ਸ਼ਾਮਲ ਸਨ ਨਾਲ ਕੀਤੀ। ਇਸ ਦੌਰਾਨ ਭਾਗੀਦਾਰਾਂ ਨੇ ਉਤਸ਼ਾਹ ਨਾਲ ਵੱਖ-ਵੱਖ ਯੋਗਾ ਆਸਣ ਅਤੇ ਸਾਹ ਲੈਣ ਦੀਆਂ ਕਸਰਤਾਂ ਕੀਤੀਆਂ। ਸ਼੍ਰੀ ਗੁਪਤਾ ਨੇ ਰੋਜ਼ਾਨਾ ਜੀਵਨ ਵਿੱਚ ਯੋਗਾ ਦੀ ਮਹੱਤਤਾ ਬਾਰੇ ਵੀ ਦੱਸਿਆ। ਸਟੇਜ ਦੀ ਕਾਰਵਾਈ ਸ਼੍ਰੀ ਅਸ਼ਵਨੀ ਕੁਮਾਰ ਦੁਆਰਾ ਪ੍ਰਭਾਵਸ਼ਾਲੀ ਢੰਗ ਨਾਲ ਚਲਾਈ ਗਈ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮੈਡਮ ਖੁਸ਼ਦੀਪ ਕੌਰ ਨੇ ਆਪਣੇ ਪ੍ਰੇਰਨਾਦਾਇਕ ਭਾਸ਼ਣ ਨਾਲ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਕਾਲਜ ਦੇ ਸੀਨੀਅਰ ਸਟਾਫ਼ ਮੈਂਬਰ ਡਾ. ਜੇ. ਪੀ. ਸਿੰਘ ਨੇ ਧੰਨਵਾਦ ਕੀਤਾ। ਇਸ ਮੌਕੇ ਪ੍ਰੋ. ਨਰਿੰਦਰ ਸਿੰਘ, ਮਿ.ਸੈਮਸਨ, ਮੱਖਣ ਸਿੰਘ, ਸ੍ਰੀਮਤੀ ਜੋਤੀ, ਮਿ.ਅਮਾਨਤ, ਮਿ.ਚਰਨਜੀਤ, ਮਿ.ਵਿੱਕੀ, ਮਿ. ਡੈਨੀਅਲ ਅਤੇ ਮਿ. ਰਣਜੀਤ ਸਿੰਘ ਆਦੀ ਉਚੇਚੇ ਤੌਰ ਤੇ ਹਾਜ਼ਰ ਹੋਏ।