05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਪਿਤਾ ਦੀ ਮਿਹਨਤ ਨੇ ਬਣਾਇਆ ਇਕ ਪੁੱਤਰ ਨੂੰ ਬਿਜ਼ਨਸਮੈਨ ਤੇ ਦੂਸਰੇ ਨੂੰ ਬੀ.ਏ.ਐਮ.ਐਸ. ਡਾਕਟਰ

Ad Position 21
No active advertisement
ਅਜੀਤ ਡੈਸਕ 21-06-2026
ਗੁਰਦਾਸਪੁਰ, (ਗੁਰਪ੍ਰਤਾਪ ਸਿੰਘ)-ਕਹਿੰਦੇ ਹਨ ਕਿ ਇਕ ਮਾਤਾ ਜਦੋਂ ਆਪਣੇ ਪੁੱਤਰ ਨੂੰ ਚੁੱਕਦੀ ਹੈ ਤਾਂ ਉਹ ਉਸ ਨੂੰ ਆਪਣੀ ਢਾਕ ’ਤੇ ਬਿਠਾਉਂਦੀ ਹੈ ਤਾਂ ਕਿ ਉਸ ਦਾ ਪੁੱਤ ਵੀ ਉਥੋਂ ਤੱਕ ਦੇਖ ਸਕੇ ਜਿੱਥੋਂ ਤੱਕ ਉਹ ਆਪ ਦੁਨੀਆ ਨੂੰ ਦੇਖ ਰਹੀ ਹੈ। ਪਰ ਜਦੋਂ ਇਕ ਪਿਓ ਆਪਣੇ ਪੁੱਤ ਨੂੰ ਚੁੱਕਦਾ ਹੈ ਤਾਂ ਉਹ ਉਸ ਨੂੰ ਆਪਣੇ ਮੋਢਿਆਂ ਉੱਪਰ ਬਿਠਾਉਂਦਾ ਹੈ ਤਾਂ ਜੋ ਉਸ ਦਾ ਪੁੱਤਰ ਉਸ ਤੋਂ ਵੀ ਅੱਗੇ ਉਸ ਦੁਨੀਆ ਨੂੰ ਦੇਖ ਸਕੇ, ਜਿੱਥੋਂ ਤੱਕ ਉਹ ਆਪ ਨਹੀਂ ਦੇਖ ਸਕਿਆ। ਸੌਖੇ ਸ਼ਬਦਾਂ ਵਿਚ ਗੱਲ ਕਰੀਏ ਤਾਂ ਇਕ ਪਿਤਾ ਹੀ ਹੁੰਦਾ ਹੈ ਜੋ ਚਾਹੁੰਦਾ ਹੈ ਕਿ ਉਸ ਦਾ ਪੁੱਤਰ ਉਸ ਤੋਂ ਵੀ ਜਿਆਦਾ ਦੁਨੀਆ ਨੂੰ ਦੇਖੇ ਅਤੇ ਉਸ ਤੋਂ ਵੀ ਜਿਆਦਾ ਤਰੱਕੀ ਕਰੇ। ਅਜਿਹਾ ਹੀ ਇਕ ਸੁਪਨਾ ਗੁਰਦਾਸਪੁਰ ਦੇ ਰਹਿਣ ਵਾਲੇ ਮਹਿੰਦਰਪਾਲ ਸ਼ਰਮਾ ਵਲੋ ਆਪਣੇ ਪੁੱਤਰ ਚੇਤਨ ਸ਼ਰਮਾ ਅਤੇ ਨਿਤਿਨ ਸ਼ਰਮਾ ਲਈ ਦੇਖਿਆ ਗਿਆ ਸੀ। ਉਨ੍ਹਾਂ ਵਲੋਂ ਆਪਣੀ ਛੋਟੀ ਜਿਹੀ ਦੁਕਾਨ ਵਿਚ ਕੰਮ ਕਰਦੇ ਹੋਏ ਦੋਨਾਂ ਪੁੱਤਰਾਂ ਦੀ ਪਰਵਰਿਸ਼ ਵਿਚ ਕੋਈ ਕਸਰ ਨਹੀਂ ਛੱਡੀ ਗਈ, ਦੋਨਾਂ ਪੁੱਤਰਾਂ ਨੂੰ ਉਚੇਰੀ ਸਿੱਖਿਆ ਹਾਸਲ ਕਰਵਾਈ, ਜਿਸ ਦੀ ਬਦੌਲਤ ਵੱਡੇ ਪੁੱਤਰ ਚੇਤਨ ਸ਼ਰਮਾ ਇਕ ਇੰਜੀਨੀਅਰ ਕਾਲਜ ਵਿਚ ਹੈੱਡ ਆਫ ਡਿਪਾਰਟਮੈਂਟ ਵਜੋਂ ਚੁਣੇ ਗਏ।ਪਰ ਬਾਅਦ ਵਿਚ ਪਿਤਾ ਦੇ ਬਿਜ਼ਨਸ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਵਲੋਂ ਇਸ ਨੌਕਰੀ ਨੂੰ ਛੱਡ ਕੇ ਆਪਣੇ ਘਰੇਲੂ ਬਿਜ਼ਨਸ ਵੱਲ ਧਿਆਨ ਦਿੱਤਾ ਗਿਆ ਅਤੇ ਅੱਜ ਸਫਲ ਬਿਜ਼ਨਸਮੈਨ ਬਣ ਕੇ ਕਈ ਲੋਕਾਂ ਲਈ ਰੁਜ਼ਗਾਰ ਦਾ ਮੌਕਾ ਪੈਦਾ ਕਰ ਰਹੇ ਹਨ। ਉਨ੍ਹਾਂ ਦੇ ਛੋਟੇ ਪੁੱਤਰ ਨਿਤਿਨ ਸ਼ਰਮਾ ਵਲੋਂ ਬੀ.ਏ.ਐਮ.ਐਸ ਦੀ ਪੜ੍ਹਾਈ ਪੂਰੀ ਕਰਕੇ ਅੱਜ ਦਿਹਾਤੀ ਖੇਤਰ ਵਿਚ ਲੋਕਾਂ ਨੂੰ ਸਿਹਤ ਸਹੂਲਤਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਚੇਤਨ ਸ਼ਰਮਾ ਅਤੇ ਡਾ: ਨਿਤਿਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਮਹਿੰਦਰਪਾਲ ਸ਼ਰਮਾ ਅਤੇ ਮਾਤਾ ਸੁਨੇਹ ਪ੍ਰਭਾ ਵਲੋਂ ਉਨ੍ਹਾਂ ਨੂੰ ਉਚੇਰੀ ਸਿੱਖਿਆ ਅਤੇ ਵਧੀਆ ਸੋਚ ਦੇਣ ਲਈ ਹਰ ਸੰਭਵ ਯਤਨ ਕੀਤੇ। ਦੋਨਾਂ ਪੁੱਤਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਵਲੋਂ ਕਦੇ ਵੀ ਕਿਸੇ ਤਰ੍ਹਾਂ ਦੇ ਵੀ ਨਸ਼ੇ ਨੂੰ ਹੱਥ ਨਹੀਂ ਲਗਾਇਆ ਗਿਆ । ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਲਈ ਹਮੇਸ਼ਾ ਇਕ ਵਧੀਆ ਮਾਰਗ ਦਰਸ਼ਕ ਰਹੇ ਹਨ ਅਤੇ ਅੱਜ ਜੋ ਉਹ ਵਧੀਆ ਬਿਜ਼ਨਸਮੈਨ ਅਤੇ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰਨ ਵਿਚ ਸਮਰੱਥ ਹੋਏ ਹਨ, ਇਸ ਦੇ ਪਿੱਛੇ ਉਨ੍ਹਾਂ ਦੇ ਪਿਤਾ ਮਹਿੰਦਰਪਾਲ ਸ਼ਰਮਾ ਅਤੇ ਮਾਤਾ ਸਨੇਹ ਪ੍ਰਭਾ ਦਾ ਵੱਡਾ ਹੱਥ ਹੈ। ਆਪਣੇ ਦੋਨਾਂ ਪੁੱਤਰਾਂ ਨੂੰ ਵਧੀਆ ਤਰੀਕੇ ਨਾਲ ਸੈਟਲ ਕਰਨ ਤੋਂ ਬਾਅਦ ਅੱਜ ਮਹਿੰਦਰਪਾਲ ਸ਼ਰਮਾ ਆਪਣੀ ਜਿੰਦਗੀ ਦੇ ਵਧੀਆ ਦਿਨ ਗੁਜ਼ਾਰ ਰਹੇ ਹਨ ਅਤੇ ਜੋ ਸਿੱਖਿਆ ਦੇ ਕੇ ਉਨ੍ਹਾਂ ਵਲੋਂ ਆਪਣੇ ਦੋਨਾਂ ਪੁੱਤਰਾਂ ਨੂੰ ਲੋਕ ਸੇਵਾ ਲਈ ਸਮਰੱਥ ਕੀਤਾ ਗਿਆ ਹੈ, ਉਹੀ ਸਿੱਖਿਆ ਹੁਣ ਉਹ ਆਪਣੇ ਤਿੰਨਾਂ ਪੋਤਰਿਆਂ ਤੱਕ ਪਹੁੰਚਾ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਭਵਪ੍ਰੀਤ ਸਿੰਘ ਮੱਲ੍ਹੀ ਨੂੰ ਆਪਣੇ ਪਿਤਾ ਗੁਰਜਿੰਦਰ ਸਿੰਘ ਮੱਲ੍ਹੀ ’ਤੇ ਹੈ ਮਾਣ ਅਗਲੀ ਖ਼ਬਰ ਬੇਰਿੰਗ ਕਾਲਜ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
Ad Position 24
No active advertisement