03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਪ੍ਰਬੰਧਕੀ ਕੰਪਲੈਕਸ ’ਚ ਚੱਲ ਰਹੇ ਸੁਵਿਧਾ ਕੇਂਦਰ ’ਚ ਲੋਕਾਂ ਦੇ ਸਮੇਂ ਸਿਰ ਨਹੀਂ ਹੋ ਰਹੇ ਕੰਮ

Ad Position 21
No active advertisement
ਅਜੀਤ ਡੈਸਕ 27-06-2026
ਗੁਰਦਾਸਪੁਰ, 26 ਜੂਨ (ਅਸ਼ੋਕ ਸ਼ਰਮਾ)- ਸਥਾਨਕ ਸ਼ਹਿਰ ਦੇ ਪ੍ਰਬੰਧਕੀ ਕੰਪਲੈਕਸ ਵਿਚ ਚੱਲ ਰਹੇ ਸੁਵਿਧਾ ਕੇਂਦਰ ਵਿਚ ਲੋਕਾਂ ਦੇ ਸਮੇਂ ਸਿਰ ਕੰਮ ਨਾ ਹੋਣ ਕਾਰਨ ਜਨਤਾ ਨੂੰ ਪ੍ਰੇਸ਼ਾਨੀ ਦੇ ਆਲਮ ਵਿਚੋਂ ਲੰਘਣਾ ਪੈ ਰਿਹਾ ਹੈ। ਪਰ ਇਸ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਗੰਭੀਰ ਨਾ ਹੋਣ ਕਾਰਨ ਲੋਕਾਂ ਦਾ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਹੈ। ਸੁਵਿਧਾ ਕੇਂਦਰ ’ਚ ਕੰਮ ਕਰਵਾਉਣ ਆਏ ਨੀਲਮ ਕੁਮਾਰੀ, ਨਿਤੇਸ਼ ਕੁਮਾਰ, ਵਿਜੇ ਸਿੰਘ ਤੇ ਤਰਸੇਮ ਸਿੰਘ ਨੇ ਦੱਸਿਆ ਕਿ ਸਤਿਕਾਰ ਯੋਜਨਾ ਤਹਿਤ ਫਾਰਮ ਰਜਿਸਟਰਡ ਕਰਵਾਉਣ ਲਈ ਮਹਿਲਾਵਾਂ ਨੂੰ ਐਸ.ਸੀ/ਬੀ.ਸੀ ਸਰਟੀਫਿਕੇਟ ਦੀ ਲੋੜ ਹੈ, ਜਿਸ ਲਈ ਮਹਿਲਾਵਾਂ ਸਵੇਰੇ ਸੁਵਿਧਾ ਕੇਂਦਰ ਵਿਚ ਪਹੁੰਚ ਕੇ ਲਾਈਨਾਂ ਵਿਚ ਲੱਗ ਜਾਂਦੀਆਂ ਹਨ। ਪਰ ਫਿਰ ਵੀ ਉਨ੍ਹਾਂ ਦੇ ਸਰਟੀਫਿਕੇਟ ਨਹੀਂ ਬਣ ਰਹੇ ਅਤੇ ਉਨ੍ਹਾਂ ਨੂੰ ਖੱਜਲ ਖ਼ੁਆਰ ਹੋਣਾ ਪੈ ਰਿਹਾ ਹੈ, ਕਿਉਂਕਿ ਪਹਿਲਾਂ ਸੁਵਿਧਾ ਕੇਂਦਰ ਦੇ ਮੁਲਾਜ਼ਮਾਂ ਦੀ ਹੜਤਾਲ ਚੱਲ ਰਹੀ ਸੀ। ਉਸ ਤੋਂ ਬਾਅਦ ਸੁਵਿਧਾ ਕੇਂਦਰ ਦਾ ਕੰਮ ਸੁਚਾਰੂ ਢੰਗ ਨਾਲ ਨਹੀਂ ਚੱਲ ਸਕਿਆ। ਜਿਸ ਨਾਲ ਲੋਕ ਕਾਫ਼ੀ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਲੋਕ ਸਰਟੀਫਿਕੇਟ ਬਣਾਉਣ ਲਈ ਲਾਈਨ ’ਚ ਲੱਗ ਜਾਂਦੇ ਹਨ। ਪਰ ਸੁਵਿਧਾ ਕੇਂਦਰ ਵਾਲੇ ਇਹ ਕਹਿ ਕੇ ਟਾਲ ਦਿੰਦੇ ਹਨ ਕਿ ਸਿਰਫ਼ 30 ਲੋਕਾਂ ਨੂੰ ਟੋਕਨ ਦਿੱਤੇ ਜਾਣੇ ਹਨ, ਬਾਕੀ ਲੋਕ ਕੱਲ੍ਹ ਆਉਣ। ਉਨ੍ਹਾਂ ਕਿਹਾ ਕਿ ਸੁਵਿਧਾ ਕੇਂਦਰ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਪ੍ਰਸ਼ਾਸਨ ’ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸੁਵਿਧਾ ਕੇਂਦਰਾਂ ਦੇ ਮੈਨੇਜਰ ਦੇ ਧਿਆਨ ਹਿਤ ਵੀ ਲਿਆਂਦਾ ਗਿਆ, ਉਹ ਵੀ ਕੰਮ ਕਰਵਾਉਣ ਵਿਚ ਅਸਫਲ ਸਾਬਤ ਹੋ ਰਹੇ ਹਨ। ਉਨ੍ਹਾਂ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਕਿ ਸੁਵਿਧਾ ਕੇਂਦਰ ਦੇ ਅਧਿਕਾਰੀਆਂ ਨੂੰ ਹਦਾਇਤਾਂ ਕਰਕੇ ਕੰਮ ਵਿਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਲੋਕਾਂ ਦੀ ਖੱਜਲ ਖ਼ੁਆਰੀ ਘੱਟ ਸਕੇ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਦੇ ਖੇਤਾਂ ’ਚੋਂ ਟਰਾਂਸਫ਼ਾਰਮਰ ਦਾ ਤੇਲ ਚੋਰੀ ਅਗਲੀ ਖ਼ਬਰ ਸ੍ਰੀ ਹਰਿਗੋਬਿੰਦਪੁਰ ਨਗਰ ਕੌਂਸਲ ਚੋਣਾਂ ’ਚ ਟਿਕਟਾਂ ਦੀ ਸਹੀ ਵੰਡ ਨਾ ਹੋਣ ਕਾਰਨ ਕਾਂਗਰਸ ਵਲੋਂ ਜਿੱਤੇ ਕੌਂਸਲਰ ਪਾਰਟੀ ਛੱ...
Ad Position 24
No active advertisement