05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਫ਼ਤਹਿਗੜ੍ਹ ਚੂੜੀਆਂ ਡੇਰਾ ਰੋਡ ਚੂੰਗੀ ਤੋਂ ਥਾਣੇ ਤੱਕ ਰਸਤੇ ਦੀ ਹਾਲਤ ਤਰਸਯੋਗ

Ad Position 21
No active advertisement
ਅਜੀਤ ਡੈਸਕ 28-06-2026
ਫ਼ਤਹਿਗੜ੍ਹ ਚੂੜੀਆਂ­ 27 ਜੂਨ (ਐੱਮ.ਐੱਸ. ਫੁੱਲ)-ਫ਼ਤਹਿਗੜ੍ਹ ਚੂੜੀਆਂ ਦੇ ਡੇਰਾ ਰੋਡ ਤੋਂ ਪੁਲਿਸ ਸਟੇਸ਼ਨ ਨਜ਼ਦੀਕ ਬੱਦੋਵਾਲ ਚੌਂਕ ਪੁੱਟੀ ਸੜਕ ਉਤੋਂ ਪਏ ਮੀਂਹ ਕਾਰਨ ਲੋਕਾਂ ’ਚ ਹਾਹਾਕਾਰ ਮਚੀ ਹੈ ਅਤੇ ਲੋਕ ਰਸਤੇ ਦੀ ਅੱਤ ਮੰਦੀ ਹਾਲਤ ਨੂੰ ਲੈ ਕੇ ਦੁਖੀ ਅਤੇ ਪ੍ਰੇਸ਼ਾਨ ਹਨ। ਇਸ ਸਬੰਧੀ ਪੀੜਤ ਲੋਕਾਂ ਨੇ ਦੱਸਿਆ ਕਿ ਸੜਕ ਪੁੱਟੀ ਨੂੰ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਜਿਸ ਨਾਲ ਵੱਡੇ-ਵੱਡੇ ਖੱਡੇ ਪੈ ਗਏ ਹਨ ਅਤੇ ਲੋਕਾਂ ਦਾ ਜਿਊਣਾ ਮੁਸ਼ਕਿਲ ਹੋਇਆ ਪਿਆ ਹੈ। ਇਸ ਸਬੰਧੀ ਪੀੜਤ ਮਲੂਕ ਸਿੰਘ­ ਡਾ. ਅਮਰਬੀਰ ਸਿੰਘ ਅਤੇ ਹੋਰਾਂ ਲੋਕਾਂ ਨੇ ਦੱਸਿਆ ਕਿ ਦੱਸਿਆ ਕਿ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਸੜਕ ਪੁੱਟੀ ਹੈ ਅਤੇ ਹੁਣ ਬਰਸਾਤ ਹੋਣ ਨਾਲ ਖੱਡੇ ਡੂੰਘੇ ਹੋ ਗਏ ਹਨ ਅਤੇ ਲੋਕਾਂ ਦਾ ਖੱਡਿਆਂ ’ਚ ਡਿੱਗ ਕੇ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਖਰਾਬ ਰਸਤੇ ’ਚ ਪੁਲਿਸ ਸਟੇਸ਼ਨ­ ਡੀ.ਐੱਸ.ਪੀ. ਦਫ਼ਤਰ­ ਸੇਵਾ ਕੇਂਦਰ­ ਸਾਂਝ ਕੇਂਦਰ­ ਤਹਿਸੀਲ ਕੰਪਲੈਕਸ­ 3 ਬੱਚਿਆਂ ਦੇ ਸਕੂਲ ਆਉਂਦੇ ਹਨ। ਪੀੜਤ ਲੋਕਾਂ ਨੇ ਮੰਗ ਕਰਦਿਆਂ ਕਿਹਾ ਕਿ ਸੜਕ ਨੂੰ ਜਲਦ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਨਿਜ਼ਾਤ ਮਿਲ ਸਕੇ। ਇਸ ਸਬੰਧੀ ਜਦ ਠੇਕੇਦਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੀਵਰੇਜ ਬੋਰਡ ਉਨ੍ਹਾਂ ਨੂੰ ਸਹਿਯੋਗ ਨਹੀਂ ਕਰ ਰਿਹਾ ਅਤੇ ਹੁਣ ਜਲਦੀ ਹੀ ਸੜਕ ਨੂੰ ਬਣਾ ਦਿੱਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਗੁਰਇਕਬਾਲ ਸਿੰਘ ਮਾਹਲ ਦੇ ‘ਆਪ’ ਵਿਚ ਸ਼ਾਮਿਲ ਹੋਣ ਨਾਲ ਹਲਕਾ ਕਾਦੀਆਂ ਵਿਚ ਮਿਲਿਆ ਵੱਡਾ ਬਲ-ਜੋਬਨ ਰੰਧਾਵਾ ਅਗਲੀ ਖ਼ਬਰ ਕਾਲਾ ਅਫਗਾਨਾ ਬਿਜਲੀ ਘਰ ਮੂਹਰੇ ਬਿਜਲੀ ਕੱਟਾਂ ਖਿਲਾਫ਼ ਕੀਤਾ ਚੱਕਾ ਜਾਮ
Ad Position 24
No active advertisement