ਪ੍ਰਤਾਪ ਸਿੰਘ ਬਾਜਵਾ ਦੀ ਹਾਜ਼ਰੀ ’ਚ ਬਲਾਕ ਸੰਮਤੀ ਕਾਹਨੂੰਵਾਨ ਦੀ ਮੀਟਿੰਗ
ਅਜੀਤ ਡੈਸਕ
01-07-2026
ਕਾਹਨੂੰਵਾਨ, 30 ਜੂਨ (ਜਸਪਾਲ ਸਿੰਘ ਸੰਧੂ)-ਅੱਜ ਬਲਾਕ ਸੰਮਤੀ ਕਾਹਨੂੰਵਾਨ ਦੀ ਵਿਸ਼ੇਸ਼ ਮੀਟਿੰਗ ਚੇਅਰਮੈਨ ਸੁਖਦੇਵ ਸਿੰਘ ਹੈਪੀ ਦੀ ਪ੍ਰਧਾਨਗੀ ਹੇਠ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਵਿਸ਼ੇਸ਼ ਹਾਜ਼ਰੀ ਵਿਚ ਹੋਈ। ਮੀਟਿੰਗ ਦੌਰਾਨ ਸ: ਬਾਜਵਾ ਨੇ ਹਾਜ਼ਰ ਬਲਾਕ ਸੰਮਤੀ ਮੈਂਬਰਾਂ ਨਾਲ ਇਲਾਕੇ ਦੇ ਵਿਕਾਸ ਕਾਰਜਾਂ ਤੇ ਹੋਰ ਅਹਿਮ ਮੁੱਦਿਆਂ ’ਤੇ ਵਿਸਥਾਰ ਪੂਰਵਕ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਮੈਂਬਰਾਂ ਨੂੰ ਪੰਚਾਇਤ ਐਕਟ ਬਾਰੇ ਵਿਸਥਾਰ ’ਚ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਸੰਵਿਧਾਨਕ ਅਧਿਕਾਰਾਂ ਤੇ ਤਾਕਤਾਂ ਤੋਂ ਜਾਣੂ ਕਰਵਾਇਆ। ਸ: ਬਾਜਵਾ ਨੇ ਕਿਹਾ ਕਿ ਜੇਕਰ ਮੈਂਬਰ ਆਪਣੀਆਂ ਸੰਵਿਧਾਨਕ ਤਾਕਤਾਂ ਦੀ ਸਹੀ ਵਰਤੋਂ ਕਰਨ ਤਾਂ ਉਹ ਇਲਾਕੇ ਦੇ ਚੌਹਮੁਖੀ ਵਿਕਾਸ ਵਿਚ ਬਹੁਤ ਵੱਡਾ ਤੇ ਸ਼ਾਲਾਘਾਯੋਗ ਯੋਗਦਾਨ ਪਾ ਸਕਦੇ ਹਨ। ਮੀਟਿੰਗ ਵਿਚ ਬੀ.ਡੀ.ਪੀ.ਓ. ਸੁਖਜੀਤ ਸਿੰਘ ਬਾਜਵਾ ਸਮੇਤ ਚੇਅਰਮੈਨ ਕੁਲਵੰਤ ਸਿੰਘ ਭੈਣੀ ਖਾਦਰ, ਸੁਖਵਿੰਦਰ ਸਿੰਘ ਮੁੱਲਾਂਵਾਲ, ਉਤਮ ਸਿੰਘ ਗਿੱਲ, ਸਰਪੰਚ ਰਣਜੀਤ ਸਿੰਘ ਨਵੀਆਂ ਬਾਗੜੀਆਂ, ਸਰਪੰਚ ਬਲਬੀਰ ਸਿੰਘ ਧੱਕੜ, ਕੁਲਵਿੰਦਰ ਸਿੰਘ ਸੂਚ, ਮਨਜੀਤ ਸਿੰਘ ਜਾਗੋਵਾਲ, ਸਰਪੰਚ ਮਨਦੀਪ ਸਿੰਘ ਸਲਾਹਪੁਰ ਬੇਟ, ਸਰਦਾਰਾ ਸਿੰਘ ਝੰਡਾ ਲੁਬਾਣਾ, ਸੰਮਤੀ ਮੈਂਬਰ ਬਲਵਿੰਦਰ ਕੌਰ ਜਾਗੋਵਾਲ ਬਾਂਗਰ ਅਤੇ ਸੰਮਤੀ ਮੈਂਬਰ ਮਨਦੀਪ ਕੌਰ ਭੱਟੀਆਂ ਵੀ ਹਾਜ਼ਰ ਸਨ।