13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਕੇਂਦਰ ਸਰਕਾਰ ਅਮਰਨਾਥ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਟੋਲ ਟੈਕਸ ਤੋਂ ਦੇਵੇ ਛੋਟ-ਸੰਜੀਵ ਠਾਕੁਰ

Ad Position 21
No active advertisement
ਅਜੀਤ ਡੈਸਕ 01-07-2026
ਸੁਜਾਨਪੁਰ, 30 ਜੂਨ (ਜਗਦੀਪ ਸਿੰਘ)-ਸ੍ਰੀ ਅਮਰਨਾਥ ਯਾਤਰਾ ਚਾਰ ਧਾਮ ਯਾਤਰਾ ਦੇ ਨਾਲ-ਨਾਲ ਸ਼ੁਰੂ ਹੋਣ ਵਾਲੀ ਹੈ ਤੇ ਹਿੰਦੂ ਇਸ ਯਾਤਰਾ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਸ੍ਰੀ ਅਮਰਨਾਥ ਸ਼ਰਾਈਨ ਬੋਰਡ ਤੇ ਦੇਸ਼ ਭਰ ਦੇ ਕਈ ਧਾਰਮਿਕ ਸੰਗਠਨਾਂ ਦਾ ਕਹਿਣਾ ਹੈ ਕਿ ਅਮਰਨਾਥ ਯਾਤਰਾ ਇਕ ਧਾਰਮਿਕ ਯਾਤਰਾ ਹੈ। ਜਿਸ ਵਿਚ ਲੱਖਾਂ ਗਰੀਬ ਤੇ ਮੱਧ ਵਰਗ ਦੇ ਸ਼ਰਧਾਲੂ ਆਉਂਦੇ ਹਨ ਤੇ ਰਾਸ਼ਟਰੀ ਰਾਜ ਮਾਰਗਾਂ ‘ਤੇ ਲਗਾਇਆ ਜਾਣ ਵਾਲਾ ਟੋਲ ਟੈਕਸ ਉਨ੍ਹਾਂ ਦੀ ਯਾਤਰਾ ਨੂੰ ਮਹਿੰਗਾ ਬਣਾ ਦਿੰਦਾ ਹੈ। ਅੰਤਰਰਾਸ਼ਟਰੀ ਹਿੰਦੂ ਸੇਵਾ ਸੰਘ ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਠਾਕੁਰ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੋਕ ਸ੍ਰੀ ਅਮਰਨਾਥ ਯਾਤਰਾ ’ਤੇ ਧੂਮਧਾਮ ਨਾਲ ਜਾਣ ਦੀ ਤਿਆਰੀ ਕਰ ਰਹੇ ਹਨ। ਕਈ ਧਾਰਮਿਕ ਸੰਗਠਨਾਂ ਨੇ ਰਸਤੇ ਦੇ ਨਾਲ-ਨਾਲ ਸੜਕਾਂ ਦੇ ਕਿਨਾਰਿਆਂ ‘ਤੇ ਸ੍ਰੀ ਅਮਰਨਾਥ ਯਾਤਰੀਆਂ ਲਈ ਲੰਗਰ ਲਈ ਢੁਕਵੇਂ ਪ੍ਰਬੰਧ ਕੀਤੇ ਹਨ ਤੇ ਪ੍ਰਸ਼ਾਸਨ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਉਨ੍ਹਾਂ ਸ੍ਰੀ ਅਮਰਨਾਥ ਯਾਤਰਾ 2026 ਸਬੰਧੀ ਕੇਂਦਰ ਸਰਕਾਰ ਨੂੰ ਯਾਤਰਾ ਦੌਰਾਨ ਸ਼ਰਧਾਲੂਆਂ ‘ਤੇ ਟੋਲ ਟੈਕਸ ਮੁਆਫ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਅੱਗੇ ਕਿਹਾ ਕੇਂਦਰ ਸਰਕਾਰ 1 ਜੁਲਾਈ ਤੋਂ 31 ਅਗਸਤ ਤੱਕ ਤੀਰਥ ਯਾਤਰਾ ਦੌਰਾਨ ਜੰਮੂ-ਸ੍ਰੀਨਗਰ ਹਾਈਵੇ ਅਤੇ ਹੋਰ ਰੂਟਾਂ ‘ਤੇ ਯਾਤਰੀ ਵਾਹਨਾਂ ਨੂੰ ਟੋਲ ਤੋਂ ਛੋਟ ਦਿੱਤੀ ਜਾਣੀ ਚਾਹੀਦੀ ਹੈ। ਯਾਤਰਾ ਪਰਮਿਟ ਪੇਸ਼ ਕਰਨ ‘ਤੇ ਵਾਹਨਾਂ ਨੂੰ ਬਿਨਾਂ ਟੋਲ ਦੇ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ’ਚ ਵੱਡਾ ਫੇਰਬਦਲ ਪਠਾਨਕੋਟ ਤੇ ਸੁਜਾਨਪੁਰ ਨੂੰ ਮਿਲੇ ਨਵੇਂ ਇੰਚਾਰਜ ਅਗਲੀ ਖ਼ਬਰ ਸਿਹਤ ਵਿਭਾਗ ਨਾਲ ਐਨ.ਐਚ.ਐਮ. ਮੁਲਾਜ਼ਮਾਂ ਦੀ ਮੀਟਿੰਗ ਮੁਲਤਵੀ
Ad Position 24