08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਪੰਡੋਰੀ ਮਹੰਤਾਂ ਦੇ ਆਸ-ਪਾਸ ਖਸਤਾ ਹਾਲਤ ਸੜਕਾਂ ਕਾਰਨ ਲੋਕਾਂ ਦਾ ਜਨਜੀਵਨ ਪ੍ਰਭਾਵਿਤ

Ad Position 21
No active advertisement
ਅਜੀਤ ਡੈਸਕ 05-07-2026
ਗੁਰਦਾਸਪੁਰ, 4 ਜੁਲਾਈ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਦੇ ਪੰਡੋਰੀ ਮਹੰਤਾਂ ਦੇ ਆਸ ਪਾਸ ਪਿੰਡਾਂ ਦੀਆਂ ਸੰਪਰਕ ਸੜਕਾਂ ਦੀ ਹਾਲਤ ਬੇਹਦ ਖਸਤਾ ਹੋਈ ਪਈ ਹੈ ਅਤੇ ਮਹਿਕਮੇ ਵਲੋਂ ਥਾਂ-ਥਾਂ ਸੰਪਰਕ ਸੜਕਾਂ ’ਤੇ ਮੋਟਾ ਪੱਥਰ ਪਾਇਆ ਹੋਇਆ ਹੈ ਅਤੇ ਮੀਂਹ ਪੈਣ ਨਾਲ ਇਹ ਪੱਥਰ ਖਿਲਰ ਚੁੱਕਿਆ ਹੈ ਜਿਸ ਕਰਕੇ ਵਾਹਨ ਚਾਲਕਾਂ ਨੂੰ ਸੜਕ ਤੋਂ ਲੰਘਣ ਸਮੇਂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਪਿੰਡਾਂ ਦੇ ਸਰਪੰਚਾਂ, ਪੰਚਾਂ ਤੇ ਸਮਾਜਸੇਵੀ ਜਥੇਬੰਦੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਆਸ਼ਾ ਰਾਣੀ ਤੇ ਸੀਨੀਅਰ ਆਗੂਆਂ ਨੇ ਦੱਸਿਆ ਕਿ ਪੰਡੋਰੀ ਮਹੰਤਾਂ ਦੇ ਅਨੇਕਾਂ ਪਿੰਡਾਂ ਦੀਆਂ ਸੜਕਾਂ ਲੰਬੇ ਸਮੇਂ ਤੋਂ ਟੁੱਟੀਆਂ ਹੋਈਆਂ ਹਨ ਅਤੇ ਡੂੰਘੇ ਡੂੰਘੇ ਟੋਏ ਪੈਣ ਨਾਲ ਲੋਕਾਂ ਦਾ ਜੀਵਨ ਬੁਰੀ ਤਰ੍ਹਂ ਨਾਲ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਬਿਆਨਪੁਰ ਤੋਂ ਪੱਖੋਵਾਲ, ਪੁਰਾਣਾ ਸ਼ਾਲਾ ਮੁੱਖ ਸੜਕ ’ਤੇ ਮੋਟਾ ਪੱਥਰ ਸੜਕ ਦੇ ਅੱਧ ਵਿਚਕਾਰ ਪਾਇਆ ਹੋਇਆ ਹੈ ਅਤੇ ਅੱਧੀ ਸੜਕ ਪੱਥਰ ਤੋਂ ਅਧੂਰੀ ਹੈ ਜਿਸ ਨਾਲ ਸੜਕੀ ਹਾਦਸਿਆਂ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਰਸਾਤੀ ਪਾਣੀ ਟੋਇਆਂ ਵਿਚ ਭਰ ਜਾਣ ਨਾਲ ਵਾਹਨ ਟੋਇਆ ਵਿਚ ਡਿੱਗ ਜਾਂਦੇ ਹਨ।ਉਨ੍ਹਾਂ ਕਿਹਾ ਇਹ ਮਾਮਲਾ ਜਿਲ੍ਹਾ ਪ੍ਰਸ਼ਾਸਨ ਤੇ ਸਬੰਧਿਤ ਵਿਭਾਗ ਦੇ ਧਿਆਨ ਹਿੱਤ ਲਿਆਉਣ ਦੇ ਬਾਵਜੂਦ ਵੀ ਵਿਭਾਗ ਗੰਭੀਰਤਾ ਨਹੀਂ ਦਿਖਾ ਰਿਹਾ। ਜਿਸ ਕਰਕੇ ਇਲਾਕੇ ਦੇ ਲੋਕਾਂ ਦਾ ਮਹਿਕਮੇ ਪ੍ਰਤੀ ਭਾਰੀ ਰੋਸ ਹੈ। ਇਸ ਮਾਮਲੇ ਸੰਬੰਧੀ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਨੂੰ ਲਿਖਤੀ ਪੱਤਰ ਵੀ ਭੇਜੇ । ਉਨ੍ਹਾਂ ਨੇ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਕਿ ਬੇਟ ਇਲਾਕੇ ਦੀਆਂ ਸੰਪਰਕ ਤੇ ਮੁੱਖ ਸੜਕਾਂ ਦੀ ਮਰੰਮਤ ਕਰਵਾਉਣ ਦੇ ਨਾਲ ਨਾਲ ਸੜਕਾਂ ’ਤੇ ਪ੍ਰੀਮਿਕਸ ਪਾਉਣ ਲਈ ਵੱਖ-ਵੱਖ ਵਿਭਾਗਾਂ ਨੂੰ ਆਦੇਸ਼ ਜਾਰੀ ਕੀਤੇ ਜਾਣ ਜਿਸ ਨਾਲ ਲੋਕਾਂ ਨੂੰ ਆ ਰਹੀ ਮੁਸ਼ਕਿਲ ਤੋਂ ਰਾਹਤ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਮਹਿਲਾਵਾਂ ਨੂੰ ਲਾਭ ਮਿਲਣ ’ਤੇ ਹਲਕਾ ਇੰਚਾਰਜ ਤੇ ਸਰਕਾਰ ਦਾ ਧੰਨਵਾਦ- ਸਰਪੰਚ ਦਾਊਵਾਲ ਅਗਲੀ ਖ਼ਬਰ ਚੌਕੀ ਬਰਿਆਰ ਅਧੀਨ ਪਿੰਡਾਂ ’ਚ ਨਸ਼ੇੜੀਆਂ ਦੀ ਭਰਮਾਰ-ਨਸ਼ਾ ਕਰ ਕੇ ਥਾਂ- ਥਾਂ ਡਿਗਦੇ ਨੇ ਨਸ਼ੇੜੀ
Ad Position 24