08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

-16 ਲੋਕਾਂ ਨੂੰ ਸੱਪਾਂ ਨੇ ਡੱਸਿਆ- ਕਲਾਨੌਰ ਦੇ ਕਮਿਊਨਿਟੀ ਸਿਹਤ ਕੇਂਦਰ ’ਚ ਦਾਖ਼ਲ

Ad Position 21
No active advertisement
ਅਜੀਤ ਡੈਸਕ 06-07-2026

ਕਲਾਨੌਰ, 5 ਜੁਲਾਈ (ਪੁਰੇਵਾਲ)-ਝੋਨੇ ਦੇ ਸੀਜ਼ਨ ਤੇ ਹੁੰਮਸ ਵਾਲੇ ਮੌਸਮ ’ਚ ਅਕਸਰ ਹੀ ਜ਼ਹਿਰੀਲੇ ਸੱਪ ਠੰਢੇ ਤੇ ਸੁਰੱਖਿਅਤ ਥਾਵਾਂ ਲੱਭਦੇ ਹਨ ਅਤੇ ਇਸ ਦੌਰਾਨ ਉਹ ਇਨਸਾਨਾਂ ਨੂੰ ਆਪਣਾ ਸ਼ਿਕਾਰ ਬਣਾ ਲੈਂਦੇ ਹਨ। ਇਸੇ ਤਰ੍ਹਾਂ ਟਿਊਬਵੈੱਲਾਂ ਦੇ ਕਮਰਿਆਂ, ਖੇਤਾਂ ਦੇ ਬੰਨਿਆਂ ਸਮੇਤ ਹੋਰਨਾਂ ਥਾਵਾਂ ’ਤੇ ਸੱਪਾਂ ਵਲੋਂ 3 ਔਰਤਾਂ ਸਮੇਤ 16 ਜਣਿਆਂ ਨੂੰ ਡੱਸਿਆ ਗਿਆ, ਜਿਨ੍ਹਾਂ ਨੂੰ ਕਲਾਨੌਰ ਦੇ ਸ਼ਹੀਦ ਸੁਖਵਿੰਦਰ ਸਿੰਘ ਸੈਣੀ ਕਮਿਊਨਟੀ ਸਿਹਤ ਕੇਂਦਰ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਵਿਚੋਂ ਕੁਝ ਮਰੀਜ਼ ਬਟਾਲਾ ਅਤੇ ਕਾਲਾ ਅਫਗਾਨਾਂ ਖੇਤਰ ਨਾਲ ਸੰਬੰਧਤ ਹਨ। ਹਸਪਤਾਲ ਦੇ ਅਮਲੇ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਬਲਜੀਤ ਕੌਰ ਵਾਸੀ ਪਾਰੋਵਾਲ (ਬਟਾਲਾ), ਗੁਰਪ੍ਰੀਤ ਕੌਰ ਵਾਸੀ ਦਾਦੂਵਾਲ, ਗੁਰਨਾਮ ਸਿੰਘ ਵਾਸੀ ਬਾਂਗੋਵਾਣੀ, ਸਰਵਨ ਸਿੰਘ ਵਾਸੀ ਮੰਗੀਆਂ, ਕੰਵਲਜੀਤ ਸਿੰਘ ਵਾਸੀ ਕਲਾਨੌਰ, ਬਲਵਿੰਦਰ ਸਿੰਘ ਵਾਸੀ ਗਿੱਲਾਂਵਾਲੀ, ਕੁਲਵੰਤ ਸਿੰਘ ਵਾਸੀ ਕਮਾਲਪੁਰ, ਅਜੈਬ ਸਿੰਘ ਵਾਸੀ ਭਾਗੋਵਾਲ, ਕਾਲੀ ਮਸੀਹ ਵਾਸੀ ਕੋਠੇ, ਬਲਜਿੰਦਰ ਕੌਰ ਵਾਸੀ ਘੋਗੇ, ਹਰਦੀਪ ਸਿੰਘ ਵਾਸੀ ਦੂਲਾਨੰਗਲ, ਜਗਜੀਤ ਸਿੰਘ ਵਾਸੀ ਉਦੋਵਾਲੀ ਖੁਰਦ, ਹਰਮਨਦੀਪ ਸਿੰਘ ਵਾਸੀ ਚੱਠਾ ਸੀੜਾ, ਜੌਹਨ ਵਾਸੀ ਖੁਸ਼ੀਪੁਰ, ਜਸਪਾਲ ਸਿੰਘ ਵਾਸੀ ਪੰਨਵਾਂ ਤੇ ਬਟਾਲਾ ਨੇੜਲੇ ਬਹਾਦਰਪੁਰ ਵਾਸੀ ਅਮਰੀਕ ਸਿੰਘ ਬਜ਼ੁਰਗ ਸੱਪ ਵਲੋਂ ਡੱਸਣ ਉਪਰੰਤ ਇਲਾਜ ਲਈ ਆਏ ਹਨ। ਜਾਣਕਾਰੀ ਅਨੁਸਾਰ ਕੁਝ ਕਿਸਾਨ ਜੋ ਖੇਤਾਂ ’ਚ ਝੋਨੇ ਦੀ ਫਸਲ ਨੂੰ ਪਾਣੀ ਲਗਾਉਣ ਸਮੇਤ ਹੋਰਨਾਂ ਕੰਮਾਂ ਲਈ ਗਏ ਸਨ, ਨੂੰ ਮੋਟਰਾਂ ਦੇ ਕਮਰਿਆਂ ਦੇ ਅੰਦਰੋਂ ਤੇ ਕੁਝ ਨੂੰ ਖੇਤਾਂ ’ਚ ਸੱਪਾਂ ਵਲੋਂ ਸ਼ਿਕਾਰ ਬਣਾਇਆ ਗਿਆ, ਜਿਨ੍ਹਾਂ ’ਚੋਂ ਇੱਕ ਮਰੀਜ਼ ਨੂੰ 10 ਵੈਕਸੀਨ ਲਗਾ ਕੇ ਸੱਪ ਦੇ ਜ਼ਹਿਰ ਨੂੰ ਬੇਅਸਰ ਕੀਤਾ ਗਿਆ ਹੈ। ਮੈਡੀਕਲ ਅਫਸਰ ਡਾ. ਗੁਰਸ਼ਰਨ ਸਿੰਘ ਨੇ ਦੱਸਿਆ ਕਿ ਅੱਜ ਬਟਾਲਾ ਨੇੜਲੇ ਪਿੰਡ ਬਹਾਦਰਪੁਰ ਤੋਂ ਇਕ ਮਰੀਜ਼ ਸੱਪ ਵਲੋਂ ਡੱਸਣ ਕਾਰਨ ਹਸਪਤਾਲ ਦਾਖਲ ਹੋਇਆ ਹੈ।

Ad Position 22
No active advertisement
ਪਿਛਲੀ ਖ਼ਬਰ -ਅਵਾਰਾ ਕੁੱਤਿਆ ਦਾ ਕਹਿਰ- ਕਲਾਨੌਰ ਸਮੇਤ ਵੱਖ-ਵੱਖ ਪਿੰਡਾਂ ਦੇ ਦਰਜਨਾਂ ਲੋਕਾਂ ਨੂੰ ਕੱਟਿਆ ਅਗਲੀ ਖ਼ਬਰ ਨਵੀਆਂ ਬਣੀਆਂ ਸੜਕਾਂ ਨਾਲ ਬਰਮ ਨਾ ਲੱਗਣ ਕਾਰਨ ਟੁੱਟਣ ਦਾ ਸਥਾਨਕ ਲੋਕਾਂ ਨੇ ਖਦਸ਼ਾ ਪ੍ਰਗਟਾਇਆ
Ad Position 24