03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

’ਦ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਦੇ ਵਿਦਿਆਰਥੀਆਂ ਦਾ ਕਰਾਟੇ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 28-07-2026
ਬਟਾਲਾ, 27 ਜੁਲਾਈ (ਸਤਿੰਦਰ ਸਿੰਘ)-ਬਟਾਲਾ ਦੀ ਨਾਮਵਰ ਵਿਦਿਅਕ ਸੰਸਥਾ ’ਦ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਵਿਚ ਹੋਏ ਤਾਈਕਵਾਂਡੋ ਕਰਾਟੇ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ’ਦ ਸਟਾਲਵਾਰਟ ਇੰਟਰਨੈਸ਼ਟਲ ਸਕੂਲ ਬਟਾਲਾ ਦੇ 9 ਵਿਦਿਆਰਥੀਆਂ ਦੀ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਚੋਣ ਹੋਈ ਹੈ। ਇਸ ਸੰਬੰਧੀ ਸਕੂਲ ਦੇ ਚੇਅਰਮੈਨ ਬੂਟਾ ਸਿੰਘ ਮੱਲਿਆਂਵਾਲ, ਐਡਵੋਕੇਟ ਬਸ਼ਿੰਦਰਪਾਲ ਸਿੰਘ, ਮਦਰ ਆਫ ਇੰਸਟੀਚਿਊਟ ਸ੍ਰੀਮਤੀ ਸਤਿੰਦਰਪਾਲ ਕੌਰ, ਉਪ ਚੇਅਰਪਰਸਨ ਡਾ. ਸਨਦੀਪ ਕੌਰ, ਪ੍ਰਿੰ. ਸੁਬੀਨਾ ਸਿੰਘ ਨੇ ਦੱਸਿਆ ਕਿ ਕੋਚ ਵਰਿਆਮ ਸਿੰਘ ਤੇ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਸਖਤ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦੇ ਖਿਡਾਰੀਆਂ ਨੇ 9 ਸੋਨ ਤਮਗੇ, 17 ਚਾਂਦੀ ਦੇ ਤਮਗੇ ਤੇ 10 ਕਾਂਸੀ ਦੇ ਤਮਗੇ ਹਾਸਿਲ ਕੀਤੇ ਹਨ ਤੇ ਅੰਡਰ-19 ਦੀਆਂ ਲੜਕੀਆਂ ਨੇ ਓਵਰ ਆਲ ਪਹਿਲਾ ਸਥਾਨ ਹਾਸਿਲ ਕੀਤਾ ਹੈ। ਸੋਨ ਤਮਗੇ ਹਾਸਿਲ ਕਰਨ ਵਾਲੇ ਖਿਡਾਰੀ ਬਲਰਾਜ ਸਿੰਘ, ਸ਼ਹਿਜਪ੍ਰੀਤ ਕੌਰ, ਜਪਲੀਨ ਕੌਰ, ਸਮਰੀਨ ਕੌਰ, ਜਸ਼ਨਪ੍ਰੀਤ ਕੌਰ, ਗੁਰਨੂਰ ਕੌਰ, ਖੁਸ਼ਨੂਰ ਕੌਰ, ਰਵਨੀਤ ਕੌਰ ਅਤੇ ਚਾਂਦੀ ਦੇ ਤਗਮੇ ਹਾਸਿਲ ਕਰਨ ਵਾਲੇ ਖਿਡਾਰੀ ਅੰਗਦਵੀਰ ਸਿੰਘ, ਮਨਵੀਰ ਸਿੰਘ, ਜੁਗਾਦਬੀਰ ਸਿੰਘ, ਮਨਮੀਤ ਸਿੰਘ, ਕਰਮਪ੍ਰੀਤ ਕੌਰ, ਦਿਲਸੀਰਤ ਕੌਰ, ਅਵਨੀਤ ਕੌਰ, ਪਰਨੀਤ ਕੌਰ, ਪਵਨਪ੍ਰੀਤ ਕਰ, ਬਵਦੀਪ ਕੌਰ, ਨਵਨੀਤ ਕੌਰ ਤੇ ਹਰਨੀਤ ਕੌਰ ਸ਼ਾਮਲ ਹਨ।
ਤਮਗੇ ਜਿੱਤਣ ਉਪਰੰਤ ਸਕੂਲ ਪਹੁੰਚਣ ’ਤੇ ਇਨ੍ਹਾਂ ਖਿਡਾਰੀਆਂ ਦਾ ਪ੍ਰਬੰਧਕਾਂ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ ਤੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ ਗਈ। ਇਸ ਮੌਕੇ ਚੇਅਰਮੈਨ ਬੂਟਾ ਸਿੰਘ ਮੱਲਿਆਂਵਾਲ ਨੇ ਕਿਹਾ ਕਿ ਸਾਡੇ ਸਕੂਲ ਦੇ ਵਿਦਿਆਰਥੀ ਹਰ ਖੇਤਰ ਵਿਚ ਮੋਹਰੀ ਰਹਿੰਦੇ ਹਨ।
Ad Position 22
No active advertisement
ਪਿਛਲੀ ਖ਼ਬਰ ਵਿਭਾਗ ਦੀ ਲਾਪਰਵਾਹੀ ਕਾਰਨ ਦਰਜਨਾਂ ਪਿੰਡਾਂ ਦੀ ਹਜ਼ਾਰਾਂ ਏਕੜ ਫਸਲ ਪਾਣੀ ’ਚ ਡੁੱਬਣ ਕਾਰਨ ਹੋ ਰਹੀ ਬਰਬਾਦ *ਨਹਿਰ ਦੀ ਸਫ... ਅਗਲੀ ਖ਼ਬਰ -ਬਰਨਾਲਾ ’ਚ ਸਫ਼ਾਈ ਸੇਵਕਾਂ ’ਤੇ ਪੁਲਿਸ ਵਲੋਂ ਕੀਤੇ ਅਣਮਨੁੱਖੀ ਤਸ਼ੱਦਦ ਦਾ ਮਾਮਲਾ-ਗੜ੍ਹਸ਼ੰਕਰ ’ਚ ਵੱਖ-ਵੱਖ ਜਥੇਬੰਦੀਆਂ ਤੇ...
Ad Position 24
No active advertisement