19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਹੜਤਾਲ 23ਵੇਂ ਦਿਨ ’ਚ ਦਾਖ਼ਲ

Ad Position 21
No active advertisement
ਅਜੀਤ ਡੈਸਕ 29-07-2026
ਗੁਰਦਾਸਪੁਰ, 28 ਜੁਲਾਈ (ਅਸ਼ੋਕ ਸ਼ਰਮਾ)-ਨੈਸ਼ਨਲ ਲੀਗਲ ਸਰਵਿਸਿਜ ਅਥਾਰਿਟੀ ਵਲੋਂ ਲਾਗੂ ਕੀਤੇ ਗਏ ਲੀਗਲ ਐਂਡ ਡਿਫੈਂਸ ਕੌਂਸਲ ਸਿਸਟਮ ਦੇ ਵਿਰੋਧ ਵਿਚ ਜਿਲ੍ਹਾ ਬਾਰ ਐਸੋਸੀਏਸ਼ਨ ਦੀ ਹੜਤਾਲ 23ਵੇਂ ਦਿਨ ਵਿਚ ਦਾਖਲ ਹੋ ਗਈ ਹੈ। ਇਸ ਮੌਕੇ ਵਕੀਲਾਂ ਨੇ ਨਾਅਰੇਬਾਜੀ ਕਰਦਿਆਂ ਐਲ.ਏ.ਡੀ.ਸੀ ਕਾਨੂੰਨ ਵਾਪਚ ਲੈਣ ਦੀ ਮੰਗ ਕੀਤੀ। ਵਕੀਲਾਂ ਦੀ ਹੜਤਾਲ ਨਾਲ ਲੋਕਾਂ ਦੇ ਬਹੁਤ ਸਾਰੇ ਕੰਮਕਾਜ ਪ੍ਰਭਾਵਿਤ ਹੋ ਰਹੇ ਹਨ। ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਰਾਜਪਾਲ ਸਿੰਘ, ਉਪ ਪ੍ਰਧਾਨ ਐਡਵੋਕੇਟ ਹਰਪਾਲ ਸਿੰਘ ਗਿੱਲ, ਸੈਕਟਰੀ ਬਲਵਿੰਦਰ ਸਿੰਘ, ਜੁਆਇੰਟ ਸੈਕਟਰੀ ਐਡਵੋਕੇਟ ਰੋਹਿਨ, ਖਜਾਨਚੀ ਐਡਵੋਕੇਟ ਅਤੁਲ ਲੁਥਰਾ, ਐਡਵੋਕੇਟ ਰਣਜੀਤ ਸਿੰਘ ਗੁਰਾਇਆ, ਜਤਿੰਦਰ ਸਿੰਘ ਗਿੱਲ ਅਤੇ ਰਣਜੀਤ ਸਿੰਘ ਰਿਆੜ ਨੇ ਦੱਸਿਆ ਕਿ ਐਲ.ਏ.ਡੀ.ਸੀ ਪ੍ਰਣਾਲੀ ਲਾਗੂ ਹੋਣ ਨਾਲ ਨੌਜਵਾਨ ਵਕੀਲਾਂ ਦੀ ਪ੍ਰੈਕਟਿਸ ਅਤੇ ਰੁਜਗਾਰ ਦੇ ਮੌਕੇ ਪ੍ਰਭਾਵਿਤ ਹੋਣਗੇ। ਉਨ੍ਹਾਂ ਨੇ ਪੰਜਾਬ ਸਰਕਾਰ ਤੇ ਸਬੰਧਿਤ ਅਥਾਰਿਟੀ ਪਾਸੋਂ ਮੰਗ ਕੀਤੀ ਕਿ ਇਸ ਪ੍ਰਣਾਲੀ ਸਬੰਧੀ ਦੁਬਾਰਾ ਵਿਚਾਰ ਕਰਕੇ ਵਕੀਲਾਂ ਦੀਆਂ ਚਿੰਤਾਵਾਂ ਨੂੰ ਦੂਰ ਕੀਤਾ ਜਾਵੇ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਹੋਰ ਵਕੀਲ ਵੱਡੀ ਗਿਣਤੀ ਵਿਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਵਿਦਿਆਰਥਣਾਂ ਨੂੰ ਵੰਡੇ ਸਕੂਲ ਬੈਗ ਅਗਲੀ ਖ਼ਬਰ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਦਿੱਤੇ ਜਾ ਰਹੇ ਧਰਨੇ ’ਚ ਗੁਰਦਾਸਪੁਰ ਤੋਂ ਵੱਡਾ ਕਾਫ਼ਲਾ ਹੋਵੇਗਾ ਸ਼ਾਮਿਲ-ਐਡਵੋਕੇਟ ਅਜੈਪਾਲ ਸ...
Ad Position 24