19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਪਿੰਡ ਚਾਵਾ ਵਿਖੇ ਮੁੱਖ ਮੰਤਰੀ ਖੇਡ ਮੈਦਾਨ ਦਾ ਕੰਮ ਹੋਇਆ ਮੁਕੰਮਲ

Ad Position 21
No active advertisement
ਅਜੀਤ ਡੈਸਕ 29-07-2026
ਗੁਰਦਾਸਪੁਰ, 28 ਜੁਲਾਈ (ਅਸ਼ੋਕ ਸ਼ਰਮਾ)-ਪੰਚਾਇਤੀ ਰਾਜ ਵਿਭਾਗ ਵਲੋਂ ਪਿੰਡ ਚਾਵਾ ਵਿਖੇ ਮੁੱਖ ਮੰਤਰੀ ਖੇਡ ਮੈਦਾਨ ਦਾ ਕੰਮ ਆਰੰਭ ਕੀਤਾ ਸੀ ਜੋ ਮੁਕੰਮਲ ਹੋ ਚੁੱਕਾ ਹੈ। ਇਸ ਖੇਡ ਸਟੇਡੀਅਮ ਨਾਲ ਹਲਕੇ ਦੇ 8 ਪਿੰਡਾਂ ਦੇ ਖਿਡਾਰੀਆਂ ਨੂੰ ਲਾਭ ਮਿਲੇਗਾ। ਪਿੰਡ ਚਾਵਾ ’ਚ ਖੇਡ ਮੈਦਾਨ ਬਣਨ ਨਾਲ ਪਿੰਡ ਨੂੰ ਨਵੀਂ ਦਿੱਖ ਮਿਲੀ ਹੈ ਅਤੇ ਲੋਕ ਪੰਜਾਬ ਸਰਕਾਰ ਦੇ ਇਸ ਕੰਮ ਦੀ ਭਰਪੂਰ ਸ਼ਲਾਘਾ ਕਰ ਰਹੇ ਹਨ। ਇਸ ਸਬੰਧੀ ਪਿੰਡ ਦੇ ਸਰਪੰਚ ਠੇਕੇਦਾਰ ਸੁਲੱਖਣ ਸਿੰਘ ਚਾਵਾ ਨੇ ਦੱਸਿਆ ਕਿ ਇਸ ਸਟੇਡੀਅਮ ਲਈ 18 ਲੱਖ ਰੁਪਏ ਦੇ ਕਰੀਬ ਖਰਚਾ ਆਇਆ ਹੈ, ਜਿਸ ਵਿਚ ਫੈਂਸੀ ਸਟਰੀਟ ਲਾਈਟਾਂ, ਪਾਰਕਿੰਗ ਲਾਈਟਾਂ, ਵਾਸ਼ਰੂਮ, ਸਮਰਸੀਬਲ ਪੰਪ ਤੇ ਆਲੇ ਦੁਆਲੇ ਸਟੀਲ ਪਾਈਪਾਂ ਲਗਾਉਣ ਦੇ ਨਾਲ ਨਾਲ ਪੌਦੇ ਵੀ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਬੈਠਣ ਲਈ ਵੀ ਖਾਸ ਪ੍ਰਬੰਧ ਕੀਤਾ ਹੈ। ਉਨ੍ਹਾਂ ਦੱਸਿਆ ਕਿ ਆਧੁਨਿਕ ਖੇਡ ਸਟੇਡੀਅਮ ਨਾਲ ਨੌਜਵਾਨ ਉਤਸ਼ਾਹਿਤ ਹੋ ਰਹੇ ਹਨ । ਉਨ੍ਹਾਂ ਦੱਸਿਆ ਕਿ ਇਸ ਦਾ ਉਦਘਾਟਨ ਜਲਦ ਹੋਣ ਜਾ ਰਿਹਾ ਹੈ। ਇਸ ਮੌਕੇ ਕੈਪਟਨ ਬਲਕਾਰ ਸਿੰਘ, ਪੁਸ਼ਪਿੰਦਰ ਸਿੰਘ ਕਾਟਲ, ਭਜਨ ਸਿੰਘ, ਕਰਨਜੀਤ ਸਿੰਘ ਮੁਲਤਾਨੀ, ਸੂਬੇਦਾਰ ਬਲਕਾਰ ਸਿੰਘ, ਸੁਖਦੇਵ ਸਿੰਘ, ਸ਼ਮਸ਼ੇਰ ਸਿੰਘ, ਠੇਕੇਦਾਰ ਹਰਜੀਤ ਸਿੰਘ ਮਾੜਾ, ਠੇਕੇਦਾਰ ਰਿੱਕੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਸ.ਆਈ.ਆਰ. ਨੂੰ ਲੈ ਕੇ ਜ਼ਿਲ੍ਹਾ ਸਵੀਪ ਟੀਮ ਵਲੋਂ ਵੱਖ-ਵੱਖ ਦਫ਼ਤਰਾਂ ’ਚ ਚਲਾਇਆ ਜਾਗਰੂਕਤਾ ਅਭਿਆਨ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਵਿਦਿਆਰਥਣਾਂ ਨੂੰ ਵੰਡੇ ਸਕੂਲ ਬੈਗ
Ad Position 24