19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਗੌ ਮਾਤਾ ਰਾਸ਼ਟਰੀ ਮੁਹਿੰਮ ਤਹਿਤ ਕਬਾੜ ਧਰਮਸ਼ਾਲਾ ਵਿਖੇ ਧਾਰਮਿਕ ਸਮਾਗਮ

Ad Position 21
No active advertisement
ਅਜੀਤ ਡੈਸਕ 29-07-2026
ਪਠਾਨਕੋਟ, 27 ਜੁਲਾਈ (ਸੁਮਿਤ)-ਗੌ ਮਾਤਾ ਰਾਸ਼ਟਰੀ ਮੁਹਿੰਮ ਤਹਿਤ ਪਠਾਨਕੋਟ ਦੇ ਕਬਾੜ ਧਰਮਸ਼ਾਲਾ ਵਿਖੇ ਵਿਸ਼ਾਲ ਧਾਰਮਿਕ ਤੇ ਜਨ-ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਸਮਾਗਮ ’ਚ ਵੱਡੀ ਗਿਣਤੀ ’ਚ ਗੌ ਭਗਤਾਂ ਤੇ ਸਮਾਜ ਸੇਵੀਆਂ ਨੇ ਸ਼ਮੂਲੀਅਤ ਕਰਕੇ ਗੌ ਸੁਰੱਖਿਆ ਤੇ ਸੰਵਰਧਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਚੇਅਰਪਰਸਨ ਰੰਜਨਾ ਮਹਾਜਨ, ਨੀਲਮ ਸੈਣੀ, ਮਨੀਮਹੇਸ਼ ਬਿੱਲਾ, ਵਿਜੇ ਪਾਸੀ, ਸਾਧਵੀ ਪ੍ਰਿਯੰਕਾ ਬਾਵਾ, ਸਵਾਮੀ ਸਰਵਾਨੰਦ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਤੇ ਗੌ ਪ੍ਰੇਮੀ ਹਾਜ਼ਰ ਰਹੇ। ਸਮਾਗਮ ਦੌਰਾਨ ਭਜਨ-ਕੀਰਤਨ, ਧਾਰਮਿਕ ਪ੍ਰਵਚਨ ਤੇ ਗੌ ਸੇਵਾ ਦੇ ਮਹੱਤਵ ਬਾਰੇ ਵਿਚਾਰ ਸਾਂਝੇ ਕੀਤੇ ਗਏ। ਆਗੂਆਂ ਨੇ ਕਿਹਾ ਕਿ ਭਾਰਤੀ ਸੰਸਕ੍ਰਿਤੀ ਵਿਚ ਗੌ ਮਾਤਾ ਦਾ ਵਿਸ਼ੇਸ਼ ਸਥਾਨ ਹੈ ਤੇ ਉਨ੍ਹਾਂ ਦੀ ਸੇਵਾ ਮਨੁੱਖੀ ਭਲਾਈ ਨਾਲ ਜੁੜੀ ਹੋਈ ਹੈ। ਉਨ੍ਹਾਂ ਲੋਕਾਂ ਨੂੰ ਗੌ ਸੁਰੱਖਿਆ ਲਈ ਅੱਗੇ ਆਉਣ ਤੇ ਸਮਾਜ ’ਚ ਇਸ ਪ੍ਰਤੀ ਜਾਗਰੂਕਤਾ ਫੈਲਾਉਣ ਦੀ ਅਪੀਲ ਕੀਤੀ। ਸਮਾਗਮ ਦੇ ਅੰਤ ’ਚ ਮੌਜੂਦ ਸਾਰੇ ਲੋਕਾਂ ਨੇ ਗੌ ਮਾਤਾ ਨੂੰ ਰਾਸ਼ਟਰ ਮਾਤਾ ਦਾ ਦਰਜਾ ਦਿਵਾਉਣ ਲਈ ਜਨ-ਜਾਗਰੂਕਤਾ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਨਾਲ ਜੋੜਨ ਦਾ ਸੰਕਲਪ ਲਿਆ। ਆਯੋਜਕਾਂ ਨੇ ਕਿਹਾ ਕਿ ਭਵਿੱਖ ’ਚ ਵੀ ਇਸੇ ਤਰ੍ਹਾਂ ਦੇ ਧਾਰਮਿਕ ਤੇ ਸਮਾਜਿਕ ਸਮਾਗਮ ਕਰਵਾ ਕੇ ਗੌ ਸੁਰੱਖਿਆ ਦਾ ਸੰਦੇਸ਼ ਘਰ-ਘਰ ਤੱਕ ਪਹੁੰਚਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਪਠਾਨਕੋਟ ਦੇ ਤੈਰਾਕਾਂ ਨੇ ਸੰਗਰੂਰ ’ਚ ਹੋਈ ਸੀਨੀਅਰ ਪੰਜਾਬ ਰਾਜ ਤੈਰਾਕੀ ਚੈਂਪੀਅਨਸ਼ਿਪ ’ਚ ਜਿੱਤੇ 26 ਤਮਗੇ ਅਗਲੀ ਖ਼ਬਰ ਮਲਟੀਪਰਪਜ਼ ਹੈਲਥ ਵਰਕਰ ਜਗਨ ਨਾਥ ਵਧੀਆ ਵਿਭਾਗੀ ਸੇਵਾਵਾਂ ਦੇ ਚੱਲਦੇ ਸਨਮਾਨਿਤ
Ad Position 24