20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿਗਿਆਨਕਾਂ ਵਲੋਂ ਕਿਸਾਨਾਂ ਨੂੰ ਝੋਨੇ ਦੇ ਮਧਰੇਪਨ ਤੇ ਵਾਟਕ ਚਿੱਟੀ ਪਿੱਠ ਵਾਲੇ ਟਿੱਡੇ ਪ੍ਰਤੀ ਕੀਤਾ ਜਾਗਰੂਕ

Ad Position 21
No active advertisement
ਅਜੀਤ ਡੈਸਕ 29-07-2026
ਸ਼ਾਹਪੁਰ ਕੰਢੀ, 28 ਜੁਲਾਈ (ਰਣਜੀਤ ਸਿੰਘ)-ਕ੍ਰਿਸ਼ੀ ਵਿਗਿਆਨ ਕੇਂਦਰ ਘੋਹ ਦੇ ਵਿਗਿਆਨੀਆਂ ਵਲੋਂ ਇਲਾਕੇ ਦਾ ਦੌਰਾ ਕਰਕੇ ਲਗਾਤਾਰ ਕਿਸਾਨਾਂ ਨੂੰ ਝੋਨੇ ਦੇ ਮਧਰੇਪਨ ਅਤੇ ਚਿੱਟੀ ਪਿੱਠ ਵਾਲੇ ਕੀੜੇ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਜਿਸ ਦੇ ਤਹਿਤ ਵਿਗਿਆਨੀਆਂ ਦੀ ਟੀਮ ਨੇ ਡਿਪਟੀ ਡਾਇਰੈਕਟਰ ਰਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠ ਕੰਢੀ ਇਲਾਕੇ ਦੇ ਪਿੰਡ ਸ਼ਾਹਪੁਰ ਕੰਢੀ, ਰਾਣੀਪੁਰ, ਤਰੇਹਟੀ, ਤਰਹੇਟੀ ਬਾਸਾ, ਰਾਜਪੁਰਾ ਸਾਰਟੀ, ਮੜਵਾ ਆਦਿ ਪਿੰਡਾਂ ਦਾ ਦੌਰਾ ਕੀਤਾ। ਟੀਮ ਮੈਂਬਰ ਡਾ: ਵਿਨੇ ਪਠਾਨੀਆ, ਸਹਾਇਕ ਪ੍ਰੋਫੈਸਰ ਡਾ: ਸੀਮਾ ਸ਼ਰਮਾ ਨੇ ਕਿਸਾਨਾਂ ਨੂੰ ਉਕਤ ਬਿਮਾਰੀਆਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਡਾ: ਰਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਘੋਹ ਕਿ ਇਲਾਕੇ ਵਿਚ ਕਈ ਥਾਵਾਂ ’ਤੇ ਇਸ ਵਾਇਰਸ ਦੀ ਸ਼ੁਰੂਆਤੀ ਲੱਛਣ ਵੇਖਣ ਨੂੰ ਮਿਲੇ ਹਨ। ਅਜਿਹੇ ਬੂਟਿਆਂ ਨੂੰ ਨਿਸ਼ਾਨਬੰਧ ਕਰਕੇ ਵਿਗਿਆਨਕ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡਾ: ਵਿਜੇ ਪਠਾਨੀਆ ਨੇ ਕਿਹਾ ਇਸ ਬਿਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ। ਉਨ੍ਹਾਂ ਕਿਸਾਨਾਂ ਨੂੰ ਖੇਤ ਨੂੰ ਨਦੀਨਾਂ ਤੋਂ ਮੁਕਤ ਰੱਖਣ, ਨਾਈਟ੍ਰੋਜਨ ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਚਿੱਟੀ ਪਿੱਠ ਵਾਲੇ ਟਿੱਡੇ ਦੀ ਰੋਕਥਾਮ ਲਈ ਯੂਨੀਵਰਸਿਟੀ ਵਲੋਂ ਸਿਫਾਰਸ਼ ਕੀਤੀਆਂ ਕੀਟਨਾਸ਼ਕਾਂ ਦੀ ਸਮੇਂ ਸਿਰ ਵਰਤੋਂ ਕਰੋ। ਡਾ: ਸੀਮਾ ਸ਼ਰਮਾ ਨੇ ਕਿਸਾਨਾਂ ਨੂੰ ਮਿੱਟੀ ਦੀ ਪਰਖ ਦੇ ਆਧਾਰ ’ਤੇ ਝਾੜ ਚੰਗਾ ਮਿਲ ਸਕੇ। ਉਨ੍ਹਾਂ ਕਿਹਾ ਕਿ ਵਿਗਿਆਨੀਆਂ ਦੀਆਂ ਸਿਫਾਰਸ਼ ਅਨੁਸਾਰ ਫਸਲ ਦਾ ਪ੍ਰਬੰਧਨ ਕਰਨ।
Ad Position 22
No active advertisement
ਪਿਛਲੀ ਖ਼ਬਰ ਆਜ਼ਾਦੀ ਦੇ ਦਹਾਕਿਆਂ ਬਾਅਦ ਵੀ ਕੱਚੀ ਹੈ ਥਰਿਆਲ ਤੋਂ ਮੁਤਫਰਕਾ ਨੂੰ ਜੋੜਨ ਵਾਲੀ ਸੜਕ ਅਗਲੀ ਖ਼ਬਰ ਪਠਾਨਕੋਟ ਦੇ ਜਾਨੀਸ਼ ਅਗਰਵਾਲ ਨੇ ਸ਼ਤਰੰਜ ਚੈਂਪੀਅਨਸ਼ਿਪ ਵਿਚ ਦੂਜਾ ਸਥਾਨ ਹਾਸਲ ਕਰਕੇ ਸ਼ਹਿਰ ਦਾ ਨਾਂਅ ਕੀਤਾ ਰੌਸ਼ਨ
Ad Position 24