ਜ਼ੋਨਲ ਟੂਰਨਾਮੈਂਟ ਵਿਚ ਮੀਰੀ ਪੀਰੀ ਸਕੂਲ ਦੀ ਅੰਡਰ-17 ਕਬੱਡੀ ਟੀਮ ਨੇ ਹਾਸਿਲ ਕੀਤਾ ਪਹਿਲਾ ਸਥਾਨ
ਡੇਹਰੀਵਾਲ ਦਰੋਗਾ, 11 ਅਗਸਤ (ਹਰਦੀਪ ਸਿੰਘ ਸੰਧੂ)-ਜ਼ੋਨ ਹਰਚੋਵਾਲ ਵਲੋਂ ਕਰਵਾਏ ਜ਼ੋਨਲ ਟੂਰਨਾਮੈਂਟ ਵਿਚ ਮੀਰੀ ਪੀਰੀ ਸੀਨੀਅਰ ਸੈਕੈਂਡਰੀ ਸਕੂਲ, ਅੱਡਾ ਡੇਹਰੀਵਾਲ ਦਰੋਗਾ ਦੀ ਅੰਡਰ-17 ਲੜਕਿਆਂ ਦੀ ਕਬੱਡੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਸਕੂਲ ਪ੍ਰਬੰਧਕਾਂ ਤੇ ਅਧਿਆਪਕਾਂ ਵਲੋਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਗਈ।
ਡੇਹਰੀਵਾਲ ਦਰੋਗਾ, 11 ਅਗਸਤ (ਹਰਦੀਪ ਸਿੰਘ ਸੰਧੂ)-ਜ਼ੋਨ ਹਰਚੋਵਾਲ ਵਲੋਂ ਕਰਵਾਏ ਜ਼ੋਨਲ ਟੂਰਨਾਮੈਂਟ ਵਿਚ ਮੀਰੀ ਪੀਰੀ ਸੀਨੀਅਰ ਸੈਕੈਂਡਰੀ ਸਕੂਲ, ਅੱਡਾ ਡੇਹਰੀਵਾਲ ਦਰੋਗਾ ਦੀ ਅੰਡਰ-17 ਲੜਕਿਆਂ ਦੀ ਕਬੱਡੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਸਕੂਲ ਪ੍ਰਬੰਧਕਾਂ ਤੇ ਅਧਿਆਪਕਾਂ ਵਲੋਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਗਈ। ਟੀਮ ਦੀ ਅਗਵਾਈ ਸਕੂਲ ਦੇ ਖੇਡ ਇੰਚਾਰਜ ਜੇ.ਪੀ. ਕੋਹਾੜ ਵਲੋਂ ਕੀਤੀ ਗਈ। ਇਸ ਮੌਕੇ ਮੈਡਮ ਰਾਜਵਿੰਦਰ ਕੌਰ, ਜ਼ੋਨਲ ਕਨਵੀਨਰ ਅਤੇ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ, ਬੁੱਟਰ ਕਲਾਂ, ਮੈਡਮ ਕਵਲਜੀਤ ਕੌਰ, ਬੁੱਟਰ ਕਲਾਂ, ਮੁੱਖ ਅਧਿਆਪਕਾ ਮੈਡਮ ਕਾਂਤਾ, ਸਰਕਾਰੀ ਹਾਈ ਸਕੂਲ ਤੱਤਲਾ, ਗੁਰਮੇਜ ਸਿੰਘ ਡੀ.ਪੀ.ਈ. ਕਾਦੀਆਂ, ਭੁਪਿੰਦਰ ਸਿੰਘ ਡੀ.ਪੀ.ਈ. ਸੇਖਵਾਂ, ਪਵਨਦੀਪ ਸਿੰਘ ਡੀ.ਪੀ.ਈ. ਹਰਚੋਵਾਲ ਅਤੇ ਸਕੂਲ ਦੇ ਡਾਇਰੈਕਟਰ ਸਰਦਾਰ ਸੁਰਿੰਦਰ ਸਿੰਘ ਕੋਹਾੜ ਹਾਜ਼ਰ ਸਨ।