ਹਿੰਦੂ ਵੈਲਫੇਅਰ ਸੁਸਾਇਟੀ ਵਲੋਂ ਨਗਰ ਕੌਂਸਲ ਪ੍ਰਧਾਨ ਦੁੱਗਲ ਦਾ ਸਨਮਾਨ
ਧਾਰੀਵਾਲ, 11 ਅਗਸਤ (ਸਵਰਨ ਸਿੰਘ)-ਹਿੰਦੂ ਵੈਲਫੇਅਰ ਸੁਸਾਇਟੀ ਸਾਖਾ ਧਾਰੀਵਾਲ ਵਲੋਂ ਪ੍ਰਧਾਨ ਸ੍ਰੀ ਬ੍ਰਹਮ ਦੱਤ ਸ਼ਰਮਾ ਦੀ ਰਹਿਨੁਮਾਈ ਹੇਠ ਨਗਰ ਕੌਂਸਲ ਧਾਰੀਵਾਲ ਦੇ ਪ੍ਰਧਾਨ ਅਸ਼ਵਨੀ ਦੁੱਗਲ ਨੂੰ ਨੋਟਾਂ ਦੇ ਹਾਰ, ਲੋਈ ਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਤੇ ਉਨ੍ਹਾਂ ਨਾਲ ਕੌਂਸਲਰ ਸਮਸ਼ੇਰ ਸਿੰਘ ਬਾਜਵਾ ਨੂੰ ਵੀ ਸਨਮਾਨਿਤ ਕੀਤਾ ਗਿਆ, ਜਿਸ ’ਤੇ ਨਗਰ ਕੌਸਲ ਪ੍ਰਧਾਨ ਸ੍ਰੀ ਅਸ਼ਵਨੀ ਦੁੱਗਲ ਨੇ ਸਭਾ ਵਲੋਂ ਕੀਤੇ ਗਏ ਸਨਮਾਨ ’ਤੇ ਸੰਬੋਧਨ ਕਰਦਿਆਂ ਕਿਹਾ ਕਿ ਸਭਾ ਨੇ ਜੋ ਵੀ ਮੈਨੂੰ ਸਨਮਾਨ ਦਿੱਤਾ। ਇਸ ਸਨਮਾਨ ਦਾ ਮਾਣ ਰੱਖਦਿਆਂ ਉਹ ਅੱਗੇ ਨਾਲੋਂ ਵੀ ਵੱਧ ਸ਼ਹਿਰ ਦੀ ਨਕਸ ਨੁਹਾਰ ਬਦਲਣ ’ਚ ਕੋਈ ਕਸਰ ਨਹੀਂ ਛੱਡਣਗੇ।
ਧਾਰੀਵਾਲ, 11 ਅਗਸਤ (ਸਵਰਨ ਸਿੰਘ)-ਹਿੰਦੂ ਵੈਲਫੇਅਰ ਸੁਸਾਇਟੀ ਸਾਖਾ ਧਾਰੀਵਾਲ ਵਲੋਂ ਪ੍ਰਧਾਨ ਸ੍ਰੀ ਬ੍ਰਹਮ ਦੱਤ ਸ਼ਰਮਾ ਦੀ ਰਹਿਨੁਮਾਈ ਹੇਠ ਨਗਰ ਕੌਂਸਲ ਧਾਰੀਵਾਲ ਦੇ ਪ੍ਰਧਾਨ ਅਸ਼ਵਨੀ ਦੁੱਗਲ ਨੂੰ ਨੋਟਾਂ ਦੇ ਹਾਰ, ਲੋਈ ਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਤੇ ਉਨ੍ਹਾਂ ਨਾਲ ਕੌਂਸਲਰ ਸਮਸ਼ੇਰ ਸਿੰਘ ਬਾਜਵਾ ਨੂੰ ਵੀ ਸਨਮਾਨਿਤ ਕੀਤਾ ਗਿਆ, ਜਿਸ ’ਤੇ ਨਗਰ ਕੌਸਲ ਪ੍ਰਧਾਨ ਸ੍ਰੀ ਅਸ਼ਵਨੀ ਦੁੱਗਲ ਨੇ ਸਭਾ ਵਲੋਂ ਕੀਤੇ ਗਏ ਸਨਮਾਨ ’ਤੇ ਸੰਬੋਧਨ ਕਰਦਿਆਂ ਕਿਹਾ ਕਿ ਸਭਾ ਨੇ ਜੋ ਵੀ ਮੈਨੂੰ ਸਨਮਾਨ ਦਿੱਤਾ। ਇਸ ਸਨਮਾਨ ਦਾ ਮਾਣ ਰੱਖਦਿਆਂ ਉਹ ਅੱਗੇ ਨਾਲੋਂ ਵੀ ਵੱਧ ਸ਼ਹਿਰ ਦੀ ਨਕਸ ਨੁਹਾਰ ਬਦਲਣ ’ਚ ਕੋਈ ਕਸਰ ਨਹੀਂ ਛੱਡਣਗੇ। ਸਨਮਾਨ ਸਮਾਗਮ ਵਿਚ ਰਾਜੇਸ਼ ਨੰਦਾ, ਅਨਿਲ ਸ਼ਰਮਾ, ਅਸ਼ੋਕ ਸ਼ਰਮਾ, ਰਵਿੰਦਰ ਮਹਾਜਨ, ਨਵਨੀਤ ਵਿੱਜ, ਚੰਦਰ ਕਾਤ, ਅਜੇ ਸ਼ਰਮਾ, ਦੀਪਕ ਗੁਪਤਾ, ਰਘੂਨੰਦਨ ਸ਼ਰਮਾ, ਵਿਜੇ ਵਰਮਾ, ਪੱਪੂ ਮਲਹੋਤਰਾ, ਰਾਜੇਸ਼ ਸ਼ਰਮਾ, ਰਾਜ ਕੁਮਾਰ ਰੌਕਸੀ, ਅਮਿਤ ਸਾਸਤਰੀ, ਸੋਮ ਨਾਥ, ਯਸਪਾਲ, ਰਾਕੇਸ਼ ਸ਼ਰਮਾ, ਇਮਾਨੂੰਏਲ ਸਹੋਤਾ, ਪ੍ਰੈੱਸ ਸਕੱਤਰ ਅਸ਼ੋਕ ਬਲੱਗਣ, ਬਾਲ ਕਿਸ਼ਨ ਕਪੂਰ, ਦਵਿੰਦਰ ਸ਼ਰਮਾ ਆਦਿ ਸ਼ਾਮਿਲ ਸਨ।