29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਭੋਗ ’ਤੇ ਵਿਸ਼ੇਸ਼: - ਸੇਵਾ ਮੁਕਤ ਹੈੱਡ ਕਲਰਕ ਅਮਰਨਾਥ ਸਿੰਘ

ਘੁਮਾਣ-ਗੁਰਮੀਤ ਸਿੰਘ ਦਾ ਜਨਮ 1 ਮਾਰਚ 1970 ਨੂੰ ਮਾਤਾ ਦਲਬੀਰ ਕੌਰ ਦੀ ਕੁੱਖੋ ਤੇ ਪਿਤਾ ਮਲੂਕ ਸਿੰਘ ਦੇ ਗ੍ਰਹਿ ਪਿੰਡ ਪੇਰੋਸ਼ਾਹ ਬਲਾਕ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ। ਉਨ੍ਹਾਂ ਨੇ ਮੁੱਢਲੀ ਪੜ੍ਹਾਈ ਦਸਮੇਸ਼ ਪਬਲਿਕ ਸਕੂਲ ਮਹਿਤਾ ਚੌਕ ਤੋਂ ਸ਼ੁਰੂ ਕਰਕੇ ਦਸਵੀਂ ਜਮਾਤ ਪਾਸ ਕਰਨ ਉਪਰੰਤ ਪਿਤਾ ਪੁਰਖੀ ਕਿੱਤੇ ਖੇਤੀਬਾੜੀ ਨੂੰ ਅਪਨਾ ਲਿਆ।

Ad Position 21
No active advertisement
ਅਜੀਤ ਡੈਸਕ 29-08-2026
ਘੁਮਾਣ-ਗੁਰਮੀਤ ਸਿੰਘ ਦਾ ਜਨਮ 1 ਮਾਰਚ 1970 ਨੂੰ ਮਾਤਾ ਦਲਬੀਰ ਕੌਰ ਦੀ ਕੁੱਖੋ ਤੇ ਪਿਤਾ ਮਲੂਕ ਸਿੰਘ ਦੇ ਗ੍ਰਹਿ ਪਿੰਡ ਪੇਰੋਸ਼ਾਹ ਬਲਾਕ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ। ਉਨ੍ਹਾਂ ਨੇ ਮੁੱਢਲੀ ਪੜ੍ਹਾਈ ਦਸਮੇਸ਼ ਪਬਲਿਕ ਸਕੂਲ ਮਹਿਤਾ ਚੌਕ ਤੋਂ ਸ਼ੁਰੂ ਕਰਕੇ ਦਸਵੀਂ ਜਮਾਤ ਪਾਸ ਕਰਨ ਉਪਰੰਤ ਪਿਤਾ ਪੁਰਖੀ ਕਿੱਤੇ ਖੇਤੀਬਾੜੀ ਨੂੰ ਅਪਨਾ ਲਿਆ। ਗੁਰਮੀਤ ਸਿੰਘ ਦਾ ਵਿਆਹ ਹਰਜਿੰਦਰ ਕੌਰ ਪੁੱਤਰੀ ਲਖਵਿੰਦਰ ਸਿੰਘ ਵਾਸੀ ਭੋਏਵਾਲ, ਜ਼ਿਲ੍ਹਾ ਅੰਮ੍ਰਿਤਸਰ ਨਾਲ 1992 ਵਿਚ ਹੋਇਆ। ਉਨ੍ਹਾਂ ਘਰ ਇਕ ਪੁੱਤਰੀ ਅਮਨਦੀਪ ਕੌਰ ਅਤੇ ਪੁੱਤਰ ਗੁਰਤੇਜਬੀਰ ਸਿੰਘ ਨੇ ਜਨਮ ਲਿਆ। ਉਨ੍ਹਾਂ ਆਪਣੀ ਬੇਟੀ ਨੂੰ ਬੀ.ਟੈੱਕ/ਆਈ.ਟੀ. ਤੱਕ ਵਿਦਿਆ ਪ੍ਰਦਾਨ ਕਰਵਾਈ ਅਤੇ ਪੁੱਤਰ ਨੂੰ ਅਗਲੇਰੇ ਭਵਿੱਖ ਲਈ ਕੈਨੇਡਾ ਭੇਜਿਆ, ਜਿੱਥੇ ਉਹ ਆਪਣੇ ਪਰਿਵਾਰ ਨਾਲ ਖੁਸ਼ਹਾਲ ਜੀਵਨ ਨਿਰਬਾਹ ਕਰ ਰਿਹਾ ਹੈ। ਗੁਰਮੀਤ ਸਿੰਘ, ਆਪਣੇ ਭਰਾ ਸਰਪੰਚ ਸੁਖਰਾਜ ਸਿੰਘ ਕਾਹਲੋਂ ਅਤੇ ਜੁਗਰਾਜ ਸਿੰਘ ਕਾਹਲੋਂ ਤੋਂ ਵੱਡਾ ਹੋਣ ਕਾਰਨ ਆਪਸੀ ਪਿਆਰ, ਸਤਿਕਾਰ ਤੇ ਭਾਈਚਾਰਕ ਸਾਂਝ ਨਾਲ ਖੇਤੀਬਾੜੀ, ਆਟੋ ਕਾਰੋਬਾਰ ਅਤੇ ਸਿਆਸੀ ਤੌਰ ’ਤੇ ਇਲਾਕੇ ਵਿਚ ਪਹਿਚਾਣ ਬਣਾਈ। ਗੁਰਮੀਤ ਸਿੰਘ ਦੇ ਪਿਆਰ, ਸਤਿਕਾਰ ਅਤੇ ਮਿਲਾਪੜੇ ਸੁਭਾਅ ਕਾਰਨ ਸਮੂਹ ਨਗਰ ਪੇਰੋਸ਼ਾਹ ਵਲੋਂ ਸਰਬਸੰਮਤੀ ਨਾਲ ਗੁਰਮੀਤ ਸਿੰਘ ਦੀ ਪਤਨੀ ਹਰਜਿੰਦਰ ਕੌਰ ਨੂੰ ਸਰਪੰਚ ਬਣਾਇਆ। ਸਰਪੰਚ ਬਣਨ ਤੋਂ ਬਾਅਦ ਸਮੂਹ ਪਰਿਵਾਰ ਨੇ ਸਖ਼ਤ ਮਿਹਨਤ ਕਰਕੇ ਪਿੰਡ ਦੇ ਵਿਕਾਸ ਕਾਰਜਾਂ ਨੂੰ ਨਵੀਂ ਦਿਸ਼ਾ ਦਿੱਤੀ, ਜਿਸ ਕਰਕੇ ਆਪਣੇ ਇਲਾਕੇ, ਜ਼ਿਲ੍ਹਾ ਗੁਰਦਾਸਪੁਰ ਅਤੇ ਪੂਰੇ ਪੰਜਾਬ ਵਿਚ ਪਿੰਡ ਪੇਰੋਸ਼ਾਹ ਦਾ ਨਾਂਅ ਰੌਸ਼ਨ ਕੀਤਾ, ਜਿਸ ਕਾਰਨ ਪੰਜਾਬ ਸਰਕਾਰ ਵਲੋਂ ਸਰਪੰਚ ਹਰਜਿੰਦਰ ਕੌਰ ਨੂੰ 2022 ਵਿਚ ਰਾਜ ਪੱਧਰੀ ਐਵਾਰਡ ਅਤੇ ਇਕ ਲੱਖ ਰੁਪਏ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਥੇ ਹੀ ਬੱਸ ਨਹੀਂ, ਸਗੋਂ ਪਿੰਡ ਵਿਚ ਕੀਤੇ ਗਏ ਕੰਮਾਂ ਨੂੰ ਦੇਖਦਿਆਂ 2023 ਰਾਸ਼ਟਰੀ ਪੱਧਰ ’ਤੇ ਮਾਣਯੋਗ ਰਾਸ਼ਟਰਪਤੀ ਵਲੋਂ ਸਵੱਛ ਸੁਜਲ ਸ਼ਕਤੀ ਕੌਮੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਗੁਰਮੀਤ ਸਿੰਘ ਦੀ ਸਖ਼ਤ ਮਿਹਨਤ ਅਤੇ ਲਗਨ ਨੂੰ ਦੇਖਦੇ ਹੋਏ ਪਿੰਡ ਪੇਰੋਸ਼ਾਹ ਵਲੋਂ ਦੂਸਰੀ ਵਾਰ ਸਰਪੰਚ ਦੀ ਜ਼ਿੰਮੇਵਾਰੀ ਕਾਹਲੋਂ ਪਰਿਵਾਰ ਨੂੰ ਸੌਪ ਦਿੱਤੀ। ਸਿਆਸੀ ਖੇਤਰ ਵਿਚ ਕਾਹਲੋਂ ਪਰਿਵਾਰ ਦੀ ਵੱਡੀ ਸ਼ਮੂਲੀਅਤ ਹੋਣ ਕਰ ਕੇ ਅਤੇ ਅਗਾਂਹਵਧੂ ਸੋਚ ਕਰ ਕੇ ਪੂਰੇ ਪੰਜਾਬ ਵਿਚ ਇਸ ਪਰਿਵਾਰ ਦੀ ਵਿਲੱਖਣ ਪਛਾਣ ਬਣ ਗਈ ਹੈ। ਉਨ੍ਹਾਂ ਨਮਿਤ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਜੱਦੀ ਪਿੰਡ ਪੇਰੋਸ਼ਾਹ ਵਿਖੇ ਅੱਜ 29 ਅਗਸਤ ਨੂੰ ਸਵੇਰੇ 10 ਵਜੇ ਪੈਣਗੇ। ਉਪਰੰਤ ਵੈਰਾਗਮਈ ਕੀਰਤਨ ਤੇ ਅੰਤਿਮ ਅਰਦਾਸ 11 ਵਜੇ ਤੋਂ 1 ਵਜੇ ਤੱਕ ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਅਸਥਾਨ ਗੁਰਦੁਆਰਾ ਤਪਿਆਣਾ ਸਾਹਿਬ ਵਿਖੇ ਹੋਵੇਗੀ। - ਬੰਮਰਾਹ
Ad Position 22
No active advertisement
ਪਿਛਲੀ ਖ਼ਬਰ ਸਾਮਿਆ ਸੇਠ ਨੇ ਵਿਦਿਆਰਥੀਆਂ ਨੂੰ ਕੱਥਕ ਨਾਚ ਸਿਖਾਇਆ ਅਗਲੀ ਖ਼ਬਰ ਐਡਵੋਕੇਟ ਬੇਦੀ ਨੂੰ ਪੰਜਾਬ ਹਰਿਆਣਾ ਬਾਰ ਕੌਂਸਲ ਦਾ ਚੇਅਰਮੈਨ ਬਣਨ ’ਤੇ ਐਡਵੋਕੇਟ ਮਨਜੀਤ ਸਿੰਘ ਨੇ ਦਿੱਤੀ ਵਧਾਈ
Ad Position 24