ਸਾਮਿਆ ਸੇਠ ਨੇ ਵਿਦਿਆਰਥੀਆਂ ਨੂੰ ਕੱਥਕ ਨਾਚ ਸਿਖਾਇਆ
ਬਟਾਲਾ, 28 ਅਗਸਤ (ਸਤਿੰਦਰ ਸਿੰਘ)-ਐਕਸੈਲਸ਼ੀਅਰ ਪਬਲਿਕ ਸਕੂਲ ਨੇ ਪ੍ਰਿੰਸੀਪਲ ਮੋਨਿਕਾ ਕਪੂਰ ਦੀ ਅਗਵਾਈ ਤੇ ਮਾਰਗ ਦਰਸ਼ਨ ਹੇਠ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਨੂੰ ਉਤਸ਼ਾਹਿਤ ਕਰਨ ਤੇ ਪੇਸ਼ੇਵਰ ਸਿੱਖਣ ਦੇ ਹੁਨਰਾਂ ਨੂੰ ਵਿਕਸਤ ਕਰਨ ਲਈ ਇਕ ਭਾਰਤੀ ਸ਼ਾਸਤਰੀ ਕੱਥਕ ਡਾਂਸ ਵਰਕਸ਼ਾਪ ਲਗਾਈ ਗਈ। ਵਰਕਸ਼ਾਪ ਦਾ ਸੰਚਾਲਨ ਸਾਮਿਆ ਸੇਠ ਦੁਆਰਾ ਕੀਤਾ ਗਿਆ।
ਬਟਾਲਾ, 28 ਅਗਸਤ (ਸਤਿੰਦਰ ਸਿੰਘ)-ਐਕਸੈਲਸ਼ੀਅਰ ਪਬਲਿਕ ਸਕੂਲ ਨੇ ਪ੍ਰਿੰਸੀਪਲ ਮੋਨਿਕਾ ਕਪੂਰ ਦੀ ਅਗਵਾਈ ਤੇ ਮਾਰਗ ਦਰਸ਼ਨ ਹੇਠ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਨੂੰ ਉਤਸ਼ਾਹਿਤ ਕਰਨ ਤੇ ਪੇਸ਼ੇਵਰ ਸਿੱਖਣ ਦੇ ਹੁਨਰਾਂ ਨੂੰ ਵਿਕਸਤ ਕਰਨ ਲਈ ਇਕ ਭਾਰਤੀ ਸ਼ਾਸਤਰੀ ਕੱਥਕ ਡਾਂਸ ਵਰਕਸ਼ਾਪ ਲਗਾਈ ਗਈ। ਵਰਕਸ਼ਾਪ ਦਾ ਸੰਚਾਲਨ ਸਾਮਿਆ ਸੇਠ ਦੁਆਰਾ ਕੀਤਾ ਗਿਆ। ਉਸ ਨੇ ਵਿਦਿਆਰਥੀਆਂ ਨੂੰ ਬਹੁਤ ਉਤਸ਼ਾਹ ਤੇ ਸਮਰਪਣ ਨਾਲ ਕੱਥਕ ਨਾਚ ਦੀਆਂ ਬਾਰੀਕੀਆਂ ਸਿਖਾਈਆਂ। ਵਿਸ਼ੇਸ਼ ਵਰਕਸ਼ਾਪ ’ਚ 5ਵੀਂ ਤੋਂ 9ਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਭਾਰਤੀ ਸ਼ਾਸਤਰੀ ਨਾਚ ਸਿਖਾਇਆ ਗਿਆ। ਵਿਦਿਆਰਥੀਆਂ ਨੂੰ ਕੱਥਕ ਦੀ ਅਮੀਰ ਪਰੰਪਰਾ ਤੋਂ ਜਾਣੂ ਕਰਵਾਇਆ, ਜਿਸ ’ਚ ਇਸ ਦੇ ਵੱਖ-ਵੱਖ ਆਸਣ, ਤਾਲ, ਟੈਂਪੋ, ਫੁੱਟਵਰਕ ਤੇ ਪ੍ਰਗਟਾਵਾ ਸ਼ਾਮਲ ਹਨ। ਉਨ੍ਹਾਂ ਨੇ ਕੱਥਕ ਦੀਆਂ ਮੁੱਢਲੀਆਂ ਤਕਨੀਕਾਂ ਦਾ ਬਹੁਤ ਉਤਸ਼ਾਹ ਤੇ ਦਿਲਚਸਪੀ ਨਾਲ ਅਭਿਆਸ ਕੀਤਾ।