ਸ਼ਮਸ਼ੇਰ ਸਿੰਘ ਨੇ ਹਲਕੇ ’ਚ ਰਿਕਾਰਡ ਤੋੜ ਕਰਵਾਏ ਵਿਕਾਸ-ਸਰਪੰਚ ਜੱਜ, ਸੁਰਜੀਤ ਸਿੰਘ ਅਤੇ ਨੰਬਰਦਾਰ ਹਰਬੰਸ
ਗੁਰਦਾਸਪੁਰ, 28 ਅਗਸਤ (ਅਸ਼ੋਕ ਸ਼ਰਮਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਤੇ ਹਲਕਾ ਇੰਚਾਰਜ ਵਿਧਾਨ ਸਭਾ ਦੀਨਾਨਗਰ ਸ਼ਮਸ਼ੇਰ ਸਿੰਘ ਨੇ ਹਲਕੇ ਦੇ ਰਿਕਾਰਡ ਤੋੜ ਵਿਕਾਸ ਕਰਵਾਏ ਹਨ ਅਤੇ ਹਲਕੇ ਨੂੰ ਨਵੀਂ ਦਿਖ ਦਿਵਾ ਕੇ ਆਮ ਆਦਮੀ ਪਾਰਟੀ ਨੂੰ ਮੋਹਰਲੀ ਕਤਾਰ ਵਿਚ ਖੜੀ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਸੁਰਿੰਦਰ ਸਿੰਘ ਜੱਜ ਨਵਾਂ ਪਿੰਡ, ਸਰਪੰਚ ਸੁਰਜੀਤ ਸਿੰਘ ਬਹਾਦਰ, ਨੰਬਰਦਾਰ ਹਰਬੰਸ ਲਾਲ ਤੇ ਬਲਾਕ ਸੰਮਤੀ ਮੈਂਬਰ ਵਰਿੰਦਰ ਕੌਰ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਆਪਣੇ ਸਾਢੇ ਚਾਰ ਸਾਲ ਦੇ ਰਾਜ ’ਚ ਇਲਾਕੇ ਅੰਦਰ ਸੜਕਾਂ, ਸਕੂਲ, ਸਟੇਡੀਅਮ, ਪਾਰਕਾਂ ਅਤੇ ਧੁੱਸੀ ਬੰਨ ਨੂੰ ਮਜ਼ਬੂਤ ਕਰਵਾ ਕੇ ਜਨਤਾ ਨੂੰ ਕਾਫੀ ਰਾਹਤ ਦਿਵਾਈ ਹੈ।
ਗੁਰਦਾਸਪੁਰ, 28 ਅਗਸਤ (ਅਸ਼ੋਕ ਸ਼ਰਮਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਤੇ ਹਲਕਾ ਇੰਚਾਰਜ ਵਿਧਾਨ ਸਭਾ ਦੀਨਾਨਗਰ ਸ਼ਮਸ਼ੇਰ ਸਿੰਘ ਨੇ ਹਲਕੇ ਦੇ ਰਿਕਾਰਡ ਤੋੜ ਵਿਕਾਸ ਕਰਵਾਏ ਹਨ ਅਤੇ ਹਲਕੇ ਨੂੰ ਨਵੀਂ ਦਿਖ ਦਿਵਾ ਕੇ ਆਮ ਆਦਮੀ ਪਾਰਟੀ ਨੂੰ ਮੋਹਰਲੀ ਕਤਾਰ ਵਿਚ ਖੜੀ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਸੁਰਿੰਦਰ ਸਿੰਘ ਜੱਜ ਨਵਾਂ ਪਿੰਡ, ਸਰਪੰਚ ਸੁਰਜੀਤ ਸਿੰਘ ਬਹਾਦਰ, ਨੰਬਰਦਾਰ ਹਰਬੰਸ ਲਾਲ ਤੇ ਬਲਾਕ ਸੰਮਤੀ ਮੈਂਬਰ ਵਰਿੰਦਰ ਕੌਰ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਆਪਣੇ ਸਾਢੇ ਚਾਰ ਸਾਲ ਦੇ ਰਾਜ ’ਚ ਇਲਾਕੇ ਅੰਦਰ ਸੜਕਾਂ, ਸਕੂਲ, ਸਟੇਡੀਅਮ, ਪਾਰਕਾਂ ਅਤੇ ਧੁੱਸੀ ਬੰਨ ਨੂੰ ਮਜ਼ਬੂਤ ਕਰਵਾ ਕੇ ਜਨਤਾ ਨੂੰ ਕਾਫੀ ਰਾਹਤ ਦਿਵਾਈ ਹੈ। ਜਿਸ ਨਾਲ ਹਲਕੇ ਅੰਦਰ ਪਾਰਟੀ ਦਾ ਦਿਨੋਂ-ਦਿਨ ਅਧਾਰ ਮਜ਼ਬੂਤ ਹੋਇਆ ਹੈ ਅਤੇ ਇਨ੍ਹਾਂ ਦੀਆਂ ਨੀਤੀਆਂ ਤੋਂ ਲੋਕ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਉਨ੍ਹਾਂ ਦੱਸਿਆ ਕਿ 2027 ਦੀਆਂ ਚੋਣਾਂ ਸਬੰਧੀ ਉਨ੍ਹਾਂ ਪਿੰਡਾਂ ਅੰਦਰ ਮੀਟਿੰਗਾਂ ਦਾ ਸਿਲਸਿਲਾ ਆਰੰਭ ਕੀਤਾ ਹੈ ਅਤੇ ਲੋਕਾਂ ਵਲੋਂ ਪੂਰਨ ਤੌਰ ’ਤੇ ਹੁੰਗਾਰਾ ਮਿਲ ਰਿਹਾ ਹੈ। ਜਿਸ ਨਾਲ ਲੋਕ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੇਖਣ ਵਾਸਤੇ ਉਤਾਵਲੇ ਹੋਏ ਪਏ ਹਨ। ਇਸ ਮੌਕੇ ਉਨ੍ਹਾਂ ਨਾਲ ਪਿੰਡਾਂ ਦੇ ਵਰਕਰ ਤੇ ਆਗੂ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ ।