ਉਦਯੋਗ ਤੋਂ ਸਮਾਜ ਸੇਵਾ ਤੇ ਸਿਆਸਤ ਤੱਕ ‘ਹਰਵਿੰਦਰਪਾਲ ਸਿੰਘ ਸ਼ਾਹਬਾਦ’ ਦੀ ਮਿਹਨਤ ਨੇ ਬਣਾਈ ਵੱਖਰੀ ਪਛਾਣ
ਸਿਆਸੀ, ਸਮਾਜਿਕ ਤੇ ਉਦਯੋਗਿਕ ਖੇਤਰ ਵਿਚ ਸਰਗਰਮ ਰਹਿ ਕੇ ਹਲਕਾ ਸ੍ਰੀ ਹਰਿਗੋਬਿੰਦਪੁਰ ਦੀ ਸੇਵਾ ਲਈ ਵਚਨਬੱਧ
ਬਟਾਲਾ, 6 ਸਤੰਬਰ (ਸਤਿੰਦਰ ਸਿੰਘ)-ਫਰਸ਼ ਤੋਂ ਚੱਲ ਕੇ ਆਪਣੀ ਮਿਹਨਤ, ਲਿਆਕਤ ਤੇ ਦ੍ਰਿੜ੍ਹ ਇਰਾਦਿਆਂ ਨਾਲ ਅਰਸ਼ਾਂ ਨੂੰ ਛੂਹਣ ਦੀ ਸੋਚ ਰੱਖਣ ਵਾਲੇ ਹਰਵਿੰਦਰਪਾਲ ਸਿੰਘ ਸ਼ਾਹਬਾਦ ਅੱਜ ਉਦਯੋਗ, ਸਮਾਜ ਸੇਵਾ ਤੇ ਸਿਆਸਤ ਦੇ ਖੇਤਰ ’ਚ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ। ਆਪਣੀ ਕਾਰਗੁਜ਼ਾਰੀ ਤੇ ਲੋਕਾਂ ਨਾਲ ਲਗਾਤਾਰ ਜੁੜੇ ਰਹਿਣ ਕਾਰਨ ਉਹ ਹਲਕਾ ਸ੍ਰੀ ਹਰਗੋਬਿੰਦਪੁਰ ’ਚ ਇਕ ਸਰਗਰਮ ਆਗੂ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ।
ਹ
ਹਰਵਿੰਦਰਪਾਲ ਸਿੰਘ ਸ਼ਾਹਬਾਦ
07-09-2026
ਬਟਾਲਾ, 6 ਸਤੰਬਰ (ਸਤਿੰਦਰ ਸਿੰਘ)-ਫਰਸ਼ ਤੋਂ ਚੱਲ ਕੇ ਆਪਣੀ ਮਿਹਨਤ, ਲਿਆਕਤ ਤੇ ਦ੍ਰਿੜ੍ਹ ਇਰਾਦਿਆਂ ਨਾਲ ਅਰਸ਼ਾਂ ਨੂੰ ਛੂਹਣ ਦੀ ਸੋਚ ਰੱਖਣ ਵਾਲੇ ਹਰਵਿੰਦਰਪਾਲ ਸਿੰਘ ਸ਼ਾਹਬਾਦ ਅੱਜ ਉਦਯੋਗ, ਸਮਾਜ ਸੇਵਾ ਤੇ ਸਿਆਸਤ ਦੇ ਖੇਤਰ ’ਚ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ। ਆਪਣੀ ਕਾਰਗੁਜ਼ਾਰੀ ਤੇ ਲੋਕਾਂ ਨਾਲ ਲਗਾਤਾਰ ਜੁੜੇ ਰਹਿਣ ਕਾਰਨ ਉਹ ਹਲਕਾ ਸ੍ਰੀ ਹਰਗੋਬਿੰਦਪੁਰ ’ਚ ਇਕ ਸਰਗਰਮ ਆਗੂ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਹਰਵਿੰਦਰਪਾਲ ਸਿੰਘ ਨੇ 1999 ਤੋਂ 2002 ਤੱਕ ਸਰਕਾਰੀ ਪੋਲੀਟੈਕਨਿਕ ਕਾਲਜ ਬਟਾਲਾ ਤੋਂ ਇਲੈਕਟਰੀਕਲ ਇੰਜੀਨੀਅਰਿੰਗ ਵਿਚ ਡਿਪਲੋਮਾ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਉਦਯੋਗਿਕ ਖੇਤਰ ’ਚ ਕਦਮ ਰੱਖਦਿਆਂ ਬੱਗਾ ਇੰਡਸਟਰੀ ਨਾਲ ਕੰਮ ਕੀਤਾ ਤੇ ਉਤਪਾਦਨ ਦੇ ਖੇਤਰ ਵਿਚ ਤਜਰਬਾ ਹਾਸਲ ਕੀਤਾ। 2004 ਤੋਂ 2006 ਤੱਕ ਪੈਪਸੀ ਕੋਲਡ ਡਰਿੰਕਸ ਨਾਲ ਜੁੜ ਕੇ ਅੰਮ੍ਰਿਤਸਰ, ਗੁਰਦਾਸਪੁਰ ਤੇ ਫਿਰੋਜ਼ਪੁਰ ਖੇਤਰ ਵਿਚ ਮਾਰਕੀਟਿੰਗ ਇੰਚਾਰਜ ਵਜੋਂ ਸੇਵਾਵਾਂ ਨਿਭਾਈਆਂ। ਕਾਰੋਬਾਰੀ ਖੇਤਰ ’ਚ ਆਪਣੇ ਤਜਰਬੇ ਨੂੰ ਅੱਗੇ ਵਧਾਉਂਦਿਆਂ ਉਨ੍ਹਾਂ ਨੇ 2006 ’ਚ ਅੱਡਾ ਡੇਅਰੀਵਾਲ ਵਿਖੇ ‘ਫਰੈਸ਼ ਅਪ’ ਦੇ ਨਾਂਅ ਹੇਠ ਕੋਲਡ ਡਰਿੰਕ ਅਤੇ ਪਾਣੀ ਦਾ ਉਤਪਾਦਨ ਕਾਰੋਬਾਰ ਸ਼ੁਰੂ ਕੀਤਾ। 2007 ’ਚ ਆਪਣੇ ਪਿੰਡ ਸ਼ਾਹਬਾਦ ਵਿਖੇ ਪਾਣੀ ਤੇ ਕੋਲਡ ਡਰਿੰਕ ਦਾ ਪ੍ਰੋਜੈਕਟ ਸਥਾਪਿਤ ਕੀਤਾ। ਇਸ ਤੋਂ ਬਾਅਦ 2010 ਤੋਂ 2014 ਤੱਕ ਅੰਤਰਰਾਸ਼ਟਰੀ ਬ੍ਰਾਂਡ ਦੀ ਫਰੈਂਚਾਈਜ਼ ਲੈ ਕੇ ਸੋਡਾ ਅਤੇ ਪਾਣੀ ਦੇ ਉਤਪਾਦਨ ਦਾ ਕੰਮ ਕੀਤਾ। ਸਾਲ 2014 ਵਿਚ ਪਲਾਸਟਿਕ ਉਦਯੋਗ ’ਚ ਪ੍ਰਵੇਸ਼ ਕਰਦਿਆਂ ਉਨ੍ਹਾਂ ਨੇ ਨਵੇਂ ਉਤਪਾਦਨ ਯੂਨਿਟ ਸਥਾਪਿਤ ਕੀਤੇ ਤੇ 2022 ਤੋਂ ਡਰਿੰਕਿੰਗ ਵਾਟਰ ਦਾ ਵੱਡਾ ਯੂਨਿਟ ਸਥਾਪਿਤ ਕਰਕੇ ਆਪਣੇ ਕਾਰੋਬਾਰ ਦਾ ਹੋਰ ਵਿਸਥਾਰ ਕੀਤਾ। ਉਦਯੋਗਿਕ ਖੇਤਰ ’ਚ ਸਫ਼ਲਤਾ ਹਾਸਲ ਕਰਨ ਦੇ ਨਾਲ-ਨਾਲ ਹਰਵਿੰਦਰਪਾਲ ਸਿੰਘ ਨੇ ਸਮਾਜ ਸੇਵਾ ਨੂੰ ਵੀ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾਇਆ। ਪਿੰਡ ਵਾਸੀਆਂ ਵਲੋਂ ਉਨ੍ਹਾਂ ਨੂੰ ਸਰਪੰਚ ਦੀ ਜ਼ਿੰਮੇਵਾਰੀ ਸੌਂਪੀ ਗਈ ਤੇ 2018 ਤੋਂ 2024 ਤੱਕ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਵਲੋਂ ਪਿੰਡ ਦੇ ਵਿਕਾਸ ਕਾਰਜਾਂ ਨੂੰ ਪਹਿਲ ਦਿੱਤੀ ਗਈ। ਇਸੇ ਦੌਰਾਨ ਉਨ੍ਹਾਂ ਨੇ ਸ਼ਾਹਬਾਦ ਵੈਲਫੇਅਰ ਸੁਸਾਇਟੀ ਦੀ ਸਥਾਪਨਾ ਕਰ ਕੇ ਸਮਾਜ ਸੇਵਾ ਨੂੰ ਸੰਸਥਾਗਤ ਰੂਪ ਦਿੱਤਾ। ਸ਼ਾਹਬਾਦ ਵੈਲਫੇਅਰ ਸੁਸਾਇਟੀ ਵਲੋਂ ਹੁਣ ਤੱਕ 50 ਤੋਂ ਵੱਧ ਲੋੜਵੰਦ ਬੇਟੀਆਂ ਦੇ ਵਿਆਹ ਮੌਕੇ 11-11 ਹਜ਼ਾਰ ਰੁਪਏ ਦਾ ਸ਼ਗਨ ਦਿੱਤੇ ਜਾਣ ਤੋਂ ਇਲਾਵਾ ਹੋਰ ਵੀ ਕਈ ਸਮਾਜਿਕ ਕਾਰਜ ਕੀਤੇ ਜਾ ਰਹੇ ਹਨ। ਸਿਆਸੀ ਖੇਤਰ ਵਿਚ ਵੀ ਹਰਵਿੰਦਰਪਾ ਲ ਸਿੰਘ ਦੀ ਸਰਗਰਮੀ ਲੰਮੇ ਸਮੇਂ ਤੋਂ ਜਾਰੀ ਹੈ। 2013 ਵਿਚ ਆਮ ਆਦਮੀ ਪਾਰਟੀ ਦੀਆਂ ਗਤੀਵਿਧੀਆਂ ਨਾਲ ਜੁੜਨ ਤੋਂ ਬਾਅਦ 2016 ਵਿਚ ਉਨ੍ਹਾਂ ਨੇ ਕਾਂਗਰਸ ਪਾਰਟੀ ਦੀ ਅਗਵਾਈ ਕਬੂਲ ਕੀਤੀ ਅਤੇ ਪਾਰਟੀ ਦੀ ਮਜ਼ਬੂਤੀ ਲਈ ਸਰਗਰਮੀ ਨਾਲ ਕੰਮ ਕਰਨਾ ਸ਼ੁਰੂ ਕੀਤਾ। ਕਾਂਗਰਸ ਪਾਰਟੀ ਵਿਚ ਕੰਮ ਕਰਦਿਆਂ ਉਨ੍ਹਾਂ ਨੂੰ ਐਸ.ਸੀ . ਵਿੰਗ ਦੇ ਸੂਬਾ ਮੀਤ ਪ੍ਰਧਾਨ, ਜ਼ਿਲ੍ਹਾ ਗੁਰਦਾਸਪੁਰ ਦੇ ਸੀਨੀਅਰ ਮੀਤ ਪ੍ਰਧਾਨ ਸਮੇਤ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਬਾਅਦ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਕਿਸਾਨ ਵਿੰਗ ਦਾ ਜਨਰਲ ਸਕੱਤਰ ਅਤੇ ਐਸ.ਸੀ. ਵਿੰਗ ਦਾ ਉਪ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਪਾਰਟੀ ਵਲੋਂ ਨਵਾਂਸ਼ਹਿਰ ਅਤੇ ਜਲੰਧਰ ਦੇ ਕੋ-ਇੰਚਾਰਜ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ। ਮੌਜੂਦਾ ਸਮੇਂ ਵਿਚ ਹਰਵਿੰਦਰਪਾਲ ਸਿੰਘ ਹਲਕਾ ਸ੍ਰੀ ਹਰਗੋਬਿੰਦਪੁਰ ਵਿਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਸਰਗਰਮ ਹਨ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਉੱਚ ਪੱਧਰ ’ਤੇ ਉਠਾ ਕੇ ਉਨ੍ਹਾਂ ਦੇ ਹੱਲ ਲਈ ਯਤਨਸ਼ੀਲ ਰਹਿੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸਿਆਸਤ ਦਾ ਮਕਸਦ ਸਿਰਫ਼ ਅਹੁਦਾ ਹਾਸਲ ਕਰਨਾ ਨਹੀਂ, ਸਗੋਂ ਲੋਕਾਂ ਦੀ ਸੇਵਾ ਕਰਨਾ ਅਤੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੈ। ਹਰਵਿੰਦਰਪਾਲ ਸਿੰਘ ਚਾਪਲੂਸੀ ਦੀ ਰਾਜਨੀਤੀ ਦੀ ਬਜਾਏ ਆਪਣੀ ਮਿਹਨਤ, ਕਾਰਗੁਜ਼ਾਰੀ ਅਤੇ ਲੋਕਾਂ ਨਾਲ ਸਿੱਧੇ ਸੰਪਰਕ ਨੂੰ ਤਰਜੀਹ ਦੇਣ ਲਈ ਜਾਣੇ ਜਾਂਦੇ ਹਨ। ਹਲਕੇ ਨੂੰ ਵਿਕਾਸ ਪੱਖੋਂ ਸੂਬੇ ਦਾ ਮੋਹਰੀ ਹਲਕਾ ਬਣਾਉਣ ਦਾ ਸੁਪਨਾ ਲੈ ਕੇ ਉਹ ਲਗਾਤਾਰ ਲੋਕਾਂ ਵਿਚ ਵਿਚਰ ਰਹੇ ਹਨ। ਉਨ੍ਹਾਂ ਦੀ ਉਦਯੋਗਿਕ ਸਫ਼ ਲਤਾ, ਸਮਾਜ ਸੇਵਾ, ਪਿੰਡ ਵਿਕਾਸ ਦਾ ਤਜਰਬਾ ਅਤੇ ਲੰਮੇ ਸਮੇਂ ਦੀ ਸਿਆਸੀ ਸਰਗਰਮੀ ਉਨ੍ਹਾਂ ਨੂੰ ਹਲਕੇ ਦੀ ਸਿਆਸਤ ਵਿਚ ਇਕ ਸਰਗਰਮ ਅਤੇ ਤਜਰਬੇਕਾਰ ਚਿਹਰੇ ਵਜੋਂ ਪੇਸ਼ ਕਰਦੀ ਹੈ।