07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਅੱਜ ਕੈਬਨਿਟ ਮੰਤਰੀ ਕਟਾਰੂਚੱਕ ਦੇ ਘਰ ਦਾ ਕੀਤਾ ਜਾਵੇਗਾ ਘਿਰਾਓ * ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ, ਹੈਲਪਰਾਂ ਦੀਆਂ ਮੰਗਾਂ ਪੂਰੀਆਂ ਕਰੇ

ਗੁਰਦਾਸਪੁਰ, 6 ਸਤੰਬਰ (ਚੱਕਰਾਜਾ)-ਬਲਾਕ ਪ੍ਰਧਾਨ/ਜ਼ਿਲ੍ਹਾ ਪ੍ਰਧਾਨ ਸੁਨਿਰਮਲ ਕੌਰ ਨੇ ਦੱਸਿਆ ਕਿ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਜਥੇਬੰਦੀ ਵਲੋਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਕੇ ਚੱਲ ਰਹੇ ਸੰਘਰਸ਼ ਤਹਿਤ 7 ਸਤੰਬਰ ਨੂੰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਘਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ । ਜਿਸ ’ਚ ਆਂਗਣਵਾੜੀ ਵਰਕਰ, ਹੈਲਪਰ ਵੱਡੀ ਗਿਣਤੀ ’ਚ ਭਾਗ ਲੈਣਗੀਆਂ ।

Ad Position 21
repet_subhas-goyals [Copy P29]
ਬਲਾਕ ਤੇ ਜ਼ਿਲ੍ਹਾ ਪ੍ਰਧਾਨ ਸੁਨਿਰਮਲ ਕੌਰ ਜਾਣਕਾਰੀ ਦਿੰਦੇ ਹੋਏ । 07-09-2026
ਗੁਰਦਾਸਪੁਰ, 6 ਸਤੰਬਰ (ਚੱਕਰਾਜਾ)-ਬਲਾਕ ਪ੍ਰਧਾਨ/ਜ਼ਿਲ੍ਹਾ ਪ੍ਰਧਾਨ ਸੁਨਿਰਮਲ ਕੌਰ ਨੇ ਦੱਸਿਆ ਕਿ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਜਥੇਬੰਦੀ ਵਲੋਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਕੇ ਚੱਲ ਰਹੇ ਸੰਘਰਸ਼ ਤਹਿਤ 7 ਸਤੰਬਰ ਨੂੰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਘਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ । ਜਿਸ ’ਚ ਆਂਗਣਵਾੜੀ ਵਰਕਰ, ਹੈਲਪਰ ਵੱਡੀ ਗਿਣਤੀ ’ਚ ਭਾਗ ਲੈਣਗੀਆਂ । ਉਨ੍ਹਾਂ ਮੰਗ ਕੀਤੀ ਕਿ ਆਂਗਣਵਾੜੀ ਕੇਂਦਰਾਂ ’ਚੋਂ ਖੋਹੇ ਗਏ ਬੱਚੇ ਵਾਪਸ ਆਂਗਣਵਾੜੀ ਕੇਂਦਰਾਂ ’ਚ ਭੇਜੇ ਜਾਣ, ਆਂਗਣਵਾੜੀ ਵਰਕਰ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ, ਹੈਲਪਰ ਨੂੰ ਚੌਥੇ ਦਰਜੇ ਦਾ ਮੁਲਾਜ਼ਮ ਕਰਾਰ ਦਿੱਤਾ ਜਾਵੇ, ਸਰਕਾਰੀ ਕਰਮਚਾਰੀ ਦਾ ਦਰਜਾ ਦਿੱਤਾ ਜਾਵੇ, ਪੰਜਾਬ ਸਰਕਾਰ ਆਪਣੇ ਕੀਤੇ ਵਾਅਦੇ ਮੁਤਾਬਕ ਆਂਗਣਵਾੜੀ ਵਰਕਰਾਂ ਹੈਲਪਰਾਂ ਦਾ ਮਾਣ ਭੱਤਾ ਦੁਗਣਾ ਕਰੇ, ਐਨ.ਜੀ.ਓ. ਕੋਲ ਚੱਲਦੇ ਤਿੰਨ ਬਲਾਕਾਂ ਦਾ ਨੋਟੀਫਿਕੇਸ਼ਨ ਤੁਰੰਤ ਲਾਗੂ ਕੀਤਾ ਜਾਵੇ, ਆਂਗਣਵਾੜੀ ਕੇਂਦਰਾਂ ’ਚ ਆ ਰਿਹਾ ਘਟੀਆ ਕਿਸਮ ਦਾ ਰਾਸ਼ਨ ਬੰਦ ਕਰਕੇ ਪ੍ਰਾਈਵੇਟ ਕੰਪਨੀਆਂ ਤੇ ਐਨ.ਜੀ.ਓ. ਦੀ ਜਗ੍ਹਾ ਆਂਗਣਵਾੜੀ ਕੇਂਦਰਾਂ ’ਚ ਸਿੱਧਾ ਰਾਸ਼ਨ ਸਪਲਾਈ ਕੀਤਾ ਜਾਵੇ ਤੇ ਆਂਗਣਵਾੜੀ ਕੇਂਦਰਾਂ ’ਚ ਰਾਸ਼ਨ ਪਕਾਇਆ ਜਾਵੇ, ਆਂਗਣਵਾੜੀ ਵਰਕਰ ਨੂੰ ਸੇਵਾ ਮੁਕਤ ਪੈਨਸ਼ਨ ਦਿੱਤੀ ਜਾਵੇ, ਆਂਗਣਵਾੜੀ-ਹੈਲਪਰ ਤੋਂ ਵਰਕਰ ਦੀ ਪ੍ਰਮੋਸ਼ਨ ਵਾਸਤੇ ਸਿੱਖਿਆ ਮੈਟਰਿਕ ਅਤੇ ਤਜਰਬਾ ਸਮਾਂ ਤਿੰਨ ਸਾਲ ਕੀਤਾ ਜਾਵੇ ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਵਲੋਂ ਚੰਡੀਗੜ੍ਹ ਵਿਖੇ ਦਿੱਤੇ ਧਰਨੇ ’ਚ ਪ੍ਰਿੰ. ਸੁਲੱਖਣ ਸਿੰਘ ਨੇ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਉਦਯੋਗ ਤੋਂ ਸਮਾਜ ਸੇਵਾ ਤੇ ਸਿਆਸਤ ਤੱਕ ‘ਹਰਵਿੰਦਰਪਾਲ ਸਿੰਘ ਸ਼ਾਹਬਾਦ’ ਦੀ ਮਿਹਨਤ ਨੇ ਬਣਾਈ ਵੱਖਰੀ ਪਛਾਣ ਸਿਆਸੀ, ਸਮਾਜਿਕ...
Ad Position 24