07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਫ਼ਤਹਿਗੜ੍ਹ ਚੂੜੀਆਂ ਵਿਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀਆਂ ਚੋਣ ਸਰਗਰਮੀਆਂ ਤੇਜ਼ - ਜੁਗਰਾਜ ਸਿੰਘ ਲਾਲਾ ਨੰਗਲ ਪੰਜਾਬ ਦੇ ਹੱਕਾਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਜਾਰੀ ਰੱਖਣ ਦਾ ਲਿਆ ਅਹਿਦ

ਫ਼ਤਹਿਗੜ੍ਹ ਚੂੜੀਆਂ, 6 ਸਤੰਬਰ (ਐਮ. ਐਸ.

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਫ਼ਤਹਿਗੜ੍ਹ ਚੂੜੀਆਂ, 6 ਸਤੰਬਰ (ਐਮ.ਐਸ. ਫੁੱਲ)-ਹਲਕਾ ਫ਼ਤਹਿਗੜ੍ਹ ਚੂੜੀਆਂ ਤੋਂ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਵਲੋਂ ਚੋਣ ਸਰਗਰਮੀਆਂ ਨੂੰ ਭਾਰੀ ਉਤਸ਼ਾਹ ਨਾਲ ਤੇਜ਼ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪਿੰਡ ਲਾਲਾ ਨੰਗਲ ਦੇ ਗੁਰਦੁਆਰਾ ਸਾਹਿਬ ਵਿਖੇ ਪਾਰਟੀ ਆਗੂਆਂ ਤੇ ਵਰਕਰਾਂ ਦੀ ਭਰਵੀਂ ਮੀਟਿੰਗ ਹੋਈ, ਜਿਸ ’ਚ ਹਲਕੇ ਦੀ ਅੱਗੇ ਦੀ ਰਣਨੀਤੀ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਭਾਈ ਜੁਗਰਾਜ ਸਿੰਘ ਲਾਲਾ ਨੰਗਲ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ’ਚ ਪੰਜਾਬ ਦੇ ਮੁੱਖ ਮੰਤਰੀ ਭਾਈ ਅੰਮ੍ਰਿਤਪਾਲ ਸਿੰਘ ਹੋਣਗੇ ਤੇ ਫ਼ਤਹਿਗੜ੍ਹ ਚੂੜੀਆਂ ਦੀ ਸੀਟ ਵੱਡੀ ਲੀਡ ਨਾਲ ਜਿੱਤ ਕੇ ਉਨ੍ਹਾਂ ਦੀ ਝੋਲੀ ਵਿਚ ਪਾਈ ਜਾਵੇਗੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਜ਼ਿਲ੍ਹਾ ਪ੍ਰਧਾਨ ਮਨਜਿੰਦਰ ਸਿੰਘ ਬੱਲ, ਸੀਨੀਅਰ ਆਗੂ ਸਵਰਨ ਸਿੰਘ ਗੋਲਡਨ ਤੇ ਆਈ.ਟੀ. ਸੈੱਲ ਇੰਚਾਰਜ ਕਵਲਜੀਤ ਸਿੰਘ ਸੋਹੀ ਨੇ ਵੀ ਸੰਬੋਧਨ ਕੀਤਾ ਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦਾ ਸੱਦਾ ਦਿੱਤਾ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਹੱਕਾਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਪਾਰਟੀ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਮੀਟਿੰਗ ਦੌਰਾਨ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਤੇ ਪਾਰਟੀ ਵਰਕਰ ਹਾਜ਼ਰ ਸਨ, ਜਿਨ੍ਹਾਂ ’ਚ ਚੋਣ ਮੁਹਿੰਮ ਨੂੰ ਪਿੰਡ-ਪਿੰਡ ਤੱਕ ਲੈ ਕੇ ਜਾਣ ਦਾ ਅਹਿਦ ਲਿਆ। ਇਸ ਮੌਕੇ ਗੁਰਵਿੰਦਰ ਸਿੰਘ ਕਾਲਾ ਅਫਗਾਨਾ, ਮਨਦੀਪ ਸਿੰਘ, ਬਲਵਿੰਦਰ ਸਿੰਘ ਦਾਬਾਂਵਾਲਾ, ਸਤਵਿੰਦਰ ਸਿੰਘ, ਅਵਤਾਰ ਸਿੰਘ ਬਿਜਲੀਵਾਲ, ਇੰਦਰਜੀਤ ਸਿੰਘ, ਗੁਰਪ੍ਰੀਤ ਸਿੰਘ ਖਜਾਨੇਕੋਟ, ਗੁਰਮੰਤ ਸਿੰਘ ਝੰਜੀਆਂ, ਜਗਰੂਪ ਸਿੰਘ, ਕਰਮਜੀਤ ਸਿੰਘ ਤਲਵੰਡੀ, ਜਰਮਨਜੀਤ ਸਿੰਘ ਮਾਲੇਵਾਲ, ਸਤਵਿੰਦਰ ਸਿੰਘ ਤਲਵੰਡੀ ਲਾਲ ਸਿੰਘ, ਸੇਵਾ ਸਿੰਘ ਪੰਨੂੰ, ਬਲਵਿੰਦਰ ਸਿੰਘ ਧਰਮਕੋਟ, ਬਲਦੇਵ ਸਿੰਘ, ਦਵਿੰਦਰ ਸਿੰਘ ਬਾਲੇਵਾਲ, ਨਿਰਮਲ ਸਿੰਘ ਘਣੀਏ ਕੇ ਬਾਂਗਰ, ਬਲਜੀਤ ਸਿੰਘ ਪੁਰੀਆਂ, ਮੁਖਤਾਰ ਸਿੰਘ, ਅਮਰਜੀਤ ਸਿੰਘ ਬੱਲ, ਗੁਰਨਾਮ ਸਿੰਘ ਜੌੜਾ ਸੰਘਾ, ਹਰਪ੍ਰੀਤ ਸਿੰਘ ਲੰਗਰਵਾਲ, ਮੇਜਰ ਸਿੰਘ ਅਲੀਵਾਲ ਜੱਟ, ਚਰਨ ਸਿੰਘ ਗਰਾਇਆ, ਪਰਮਜੀਤ ਸਿੰਘ ਕੋਟਲਾ ਸਰਫ, ਹਰਵਿੰਦਰ ਸਿੰਘ ਠੱਠਾ, ਬਾਬਾ ਬਲਜਿੰਦਰ ਸਿੰਘ ਘਸੀਟਪੁਰਾ, ਦਲਬੀਰ ਸਿੰਘ ਨਵਾਂ ਪਿੰਡ, ਅਵਤਾਰ ਸਿੰਘ ਮਰੜ, ਰਜਵੰਤ ਸਿੰਘ ਰੂਪਵਾਲੀ, ਸਰਜੀਤ ਸਿੰਘ ਸੇਖੂਪੁਰਾ, ਸਰਜਿੰਦਰ ਸਿੰਘ ਲਾਲੀ ਨੰਗਲ, ਰਣਜੀਤ ਸਿੰਘ ਬਿਜਲੀਵਾਲ, ਜਤਿੰਦਰ ਸਿੰਘ, ਸੰਤੋਖ ਕੁਮਾਰ ਅਲੀਵਾਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਬਟਾਲਾ ਵਿਖੇ ਅਧਿਆਪਕ ਦਿਵਸ ਮਨਾਇਆ ਅਗਲੀ ਖ਼ਬਰ ਗੁਰਦਾਸਪੁਰ ਪੁਲਿਸ ਦੀ ਵੱਡੀ ਸਫਲਤਾ ਵੱਖ-ਵੱਖ ਮਾਮਲਿਆਂ ਵਿਚ ਦੋ ਕਿੱਲੋ ਦੇ ਕਰੀਬ ਹੈਰੋਇਨ ਸਮੇਤ 3 ਗ੍ਰਿਫ਼ਤਾਰ
Ad Position 24