ਪੰਚਾਂ-ਸਰਪੰਚਾਂ ਤੇ ਵਰਕਰਾਂ ਵਲੋਂ 2027 ’ਚ ਵਿਧਾਇਕ ਕਲਸੀ ਨੂੰ 50 ਹਜ਼ਾਰ ਤੋਂ ਵੱਧ ਵੋਟਾਂ ਦੀ ਲੀਡ ਦਿਵਾਉਣ ਦਾ ਵਾਅਦਾ
ਵਡਾਲਾ ਗ੍ਰੰਥੀਆਂ, 27 ਸਤੰਬਰ (ਗੁਰਪ੍ਰਤਾਪ ਸਿੰਘ ਕਾਹਲੋਂ)-ਵਿਧਾਨ ਸਭਾ ਹਲਕਾ ਬਟਾਲਾ ’ਚ ਵਿਕਾਸ ਕਾਰਜਾਂ ਤੇ ਆਉਣ ਵਾਲੇ ਸਮੇਂ ਦੀਆਂ ਯੋਜਨਾਵਾਂ ਨੂੰ ਲੈ ਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਿੱਤਰਪਾਲ ਸਿੰਘ ਦੌਲਤਪੁਰ ਅਤੇ ਜ਼ਿਲ੍ਹਾ ਵਪਾਰ ਸੈੱਲ ਦੇ ਪ੍ਰਧਾਨ ਚਰਨਜੀਤ ਸਿੰਘ ਪਾਰੋਵਾਲ ਦੇ ਯਤਨਾਂ ਸਦਕਾ ਪੰਚਾਂ, ਸਰਪੰਚਾਂ ਅਤੇ ਪਾਰਟੀ ਵਰਕਰਾਂ ਦੀ ਇਕ ਭਰਵੀਂ ਇਕੱਤਰਤਾ ਸ੍ਰੀ ਗੁਰੂ ਹਰਿਕ੍ਰਿਸ਼ਨ ਮਾਡਰਨ ਸਕੂਲ ਵਡਾਲਾ ਗ੍ਰੰਥੀਆਂ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਹਲਕਾ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕੀਤੀ। ਇਸ ਮੌਕੇ ਸ਼ੈਰੀ ਕਲਸੀ ਨੇ ਕਿਹਾ ਕਿ ਬਟਾਲਾ ਹਲਕੇ ਦੇ ਪੇਂਡੂ ਖੇਤਰ ਦੀਆਂ ਵੱਖ-ਵੱਖ ਸੜਕਾਂ ਲਈ 18 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਹੋ ਚੁੱਕੀ ਹੈ।
ਹ
ਹਲਕੇ ਦੇ ਪੰਚਾਂ-ਸਰਪੰਚਾਂ ਤੇ ਵਰਕਰਾਂ ਦੀ ਭਰਵੀਂ ਇਕੱਤਰਤਾ ਨੂੰ ਸੰਬੋਧਨ ਕਰਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ। ਤਸਵੀਰ : ਗੁਰਪ੍ਰਤਾਪ ਸਿੰਘ ਕਾਹਲੋਂ
28-09-2026
ਵਡਾਲਾ ਗ੍ਰੰਥੀਆਂ, 27 ਸਤੰਬਰ (ਗੁਰਪ੍ਰਤਾਪ ਸਿੰਘ ਕਾਹਲੋਂ)-ਵਿਧਾਨ ਸਭਾ ਹਲਕਾ ਬਟਾਲਾ ’ਚ ਵਿਕਾਸ ਕਾਰਜਾਂ ਤੇ ਆਉਣ ਵਾਲੇ ਸਮੇਂ ਦੀਆਂ ਯੋਜਨਾਵਾਂ ਨੂੰ ਲੈ ਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਿੱਤਰਪਾਲ ਸਿੰਘ ਦੌਲਤਪੁਰ ਅਤੇ ਜ਼ਿਲ੍ਹਾ ਵਪਾਰ ਸੈੱਲ ਦੇ ਪ੍ਰਧਾਨ ਚਰਨਜੀਤ ਸਿੰਘ ਪਾਰੋਵਾਲ ਦੇ ਯਤਨਾਂ ਸਦਕਾ ਪੰਚਾਂ, ਸਰਪੰਚਾਂ ਅਤੇ ਪਾਰਟੀ ਵਰਕਰਾਂ ਦੀ ਇਕ ਭਰਵੀਂ ਇਕੱਤਰਤਾ ਸ੍ਰੀ ਗੁਰੂ ਹਰਿਕ੍ਰਿਸ਼ਨ ਮਾਡਰਨ ਸਕੂਲ ਵਡਾਲਾ ਗ੍ਰੰਥੀਆਂ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਹਲਕਾ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕੀਤੀ। ਇਸ ਮੌਕੇ ਸ਼ੈਰੀ ਕਲਸੀ ਨੇ ਕਿਹਾ ਕਿ ਬਟਾਲਾ ਹਲਕੇ ਦੇ ਪੇਂਡੂ ਖੇਤਰ ਦੀਆਂ ਵੱਖ-ਵੱਖ ਸੜਕਾਂ ਲਈ 18 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਹੋ ਚੁੱਕੀ ਹੈ। ਇਸ ਰਾਸ਼ੀ ਨਾਲ ਹਲਕੇ ਦੀਆਂ ਰਹਿੰਦੀਆਂ ਸੰਪਰਕ ਸੜਕਾਂ ਦੀ ਮੁਰੰਮਤ ਕਰਵਾ ਕੇ ਨਵੀਂ ਦਿੱਖ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਹੋਰ ਵੱਡਾ ਬਹੁਮਤ ਹਾਸਲ ਕਰਕੇ ਸਰਕਾਰ ਬਣਾਏਗੀ। ਇਸ ਦੌਰਾਨ ਇਕੱਤਰਤਾ ਵਿਚ ਮੌਜੂਦ ਪੰਚਾਂ, ਸਰਪੰਚਾਂ ਅਤੇ ਪਾਰਟੀ ਵਰਕਰਾਂ ਨੇ ਬਾਹਾਂ ਖੜ੍ਹੀਆਂ ਕਰ ਕੇ ਸ਼ੈਰੀ ਕਲਸੀ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ 50 ਹਜ਼ਾਰ ਤੋਂ ਵੀ ਵੱਧ ਵੋਟਾਂ ਦੀ ਲੀਡ ਦਿਵਾਉਣ ਦਾ ਵਾਅਦਾ ਕੀਤਾ। ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਦੀਪ ਸਿੰਘ ਗਿੱਲ ਤੇ ਮਿੱਤਰਪਾਲ ਸਿੰਘ ਦੌਲਤਪੁਰ, ਬਲਾਕ ਸੰਮਤੀ ਦੇ ਉਪ ਚੇਅਰਮੈਨ ਮਿੰਟੂ ਤਤਲਾ, ਮੇਜਰ ਸਿੰਘ ਸਰਪੰਚ ਡੱਲਾ, ਜਸਬੀਰ ਸਿੰਘ ਫੌਜੀ ਸਰਪੰਚ ਦੁਨੀਆਂ ਸੰਧੂ, ਕਰਨੈਲ ਸਿੰਘ ਸਰਪੰਚ ਵਡਾਲਾ ਗ੍ਰੰਥੀਆਂ, ਬਲਵਿੰਦਰ ਸਿੰਘ ਸਰਪੰਚ ਧੰਨੇ ਅਤੇ ਮਨਜੀਤ ਸਿੰਘ ਸਰਪੰਚ ਮਲਕਪੁਰ ਨੇ ਆਪਣੇ ਵਿਚਾਰ ਰੱਖੇ। ਇਸ ਮੌਕੇ ਕੁਲਦੀਪ ਸਿੰਘ ਸਰਪੰਚ ਰਸੂਲਪੁਰ, ਜਤਿੰਦਰ ਸਿੰਘ ਮਨੋਹਰਪੁਰ, ਸੁਖਵਿੰਦਰ ਸਿੰਘ ਸਰਪੰਚ ਦੀਵਾਨੀਵਾਲ ਕਲਾਂ, ਸਰਬਜੀਤ ਸਿੰਘ ਸਰਪੰਚ ਲੌਗੋਵਾਲ ਕਲਾਂ, ਹਰਜਿੰਦਰ ਸਿੰਘ ਸਰਪੰਚ ਲੌਗੋਵਾਲ ਖੁਰਦ, ਵਿਕਰਮਜੀਤ ਸਿੰਘ ਵਿੱਕੀ ਸਰਪੰਚ ਪੱਤੀ ਰਿਆੜ, ਕੈਪਟਨ ਤਰਸੇਮ ਸਿੰਘ ਸਰਪੰਚ ਲੀਲ ਖੁਰਦ, ਜਸਵੰਤ ਸਿੰਘ ਪਵਾਰ ਸਰਪੰਚ ਭਾਗੀਆਂ, ਕਰਮਜੀਤ ਸਿੰਘ ਸਰਪੰਚ ਲੋਹ ਚੱਪ, ਜੋਗਿੰਦਰ ਸਿੰਘ ਸਰਪੰਚ ਨੰਗਲ ਬੁੱਟਰ, ਡਾ. ਜਗਦੀਸ਼ ਸਿੰਘ ਸਰਪੰਚ ਰਜਾਦਾ, ਕਰਮ ਸਿੰਘ ਸਰਪੰਚ ਬਾਜੀਗਰ ਬਸਤੀ, ਹਰਜਿੰਦਰ ਕੌਰ ਭੱਤੀ, ਉੱਪਲ ਰਵੇਲ ਸਿੰਘ ਲਾਡੀ ਡੁਡੀਪੁਰ, ਰਾਜਵੀਰ ਸਿੰਘ ਨੌਸ਼ਹਿਰਾ ਮੱਝਾ ਸਿੰਘ ਅਤੇ ਜੋਗਿੰਦਰ ਸਿੰਘ ਸਰਪੰਚ ਸੇਖਵਾਂ ਸਮੇਤ ਪੰਚਾਂ, ਸਰਪੰਚਾਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ ।