30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਖੇਡ ਸਟੇਡੀਅਮ ਦਾ ਕੰਮ ਰੁਕਣ ਨਾਲ ਖੇਡ ਪ੍ਰੇਮੀਆਂ ਤੇ ਪਿੰਡ ਵਾਸੀਆਂ ’ਚ ਭਾਰੀ ਰੋਸ

ਹਰਚੋਵਾਲ, 29 ਅਕਤੂਬਰ (ਢਿੱਲੋਂ, ਭਾਮ)-ਬਾਬਾ ਰਾਮ ਥੰਮਣ ਖੇਡ ਸਟੇਡੀਅਮ ਢੰਡੇ ਮਨੇਸ ਅਤੇ ਖੁਜਾਲਾ ਜੋ ਕਿ ਸਰਕਾਰ ਨੇ ਇਸ ਸਟੇਡੀਅਮ ਨੂੰ ਨਵੀਂ ਦਿੱਖ ਦੇਣ ਲਈ ਕੰਮ ਸ਼ੁਰੂ ਕੀਤਾ ਹੋਇਆ ਸੀ, ਪਰ ਇਸ ਖੇਡ ਸਟੇਡੀਅਮ ਵਿਚ ਜੋ ਬਾਥਰੂਮ ਬਣ ਰਹੇ ਸਨ, ਉਨ੍ਹਾਂ ਵਿਚ ਘਟੀਆ ਮਟੀਰੀਅਲ ਵਰਤਣ ਕਾਰਨ ਪਿੰਡ ਵਾਸੀਆਂ ਨੇ ਇਸ ਕੰਮ ਨੂੰ ਰੋਕ ਦਿੱਤਾ ਸੀ ਤੇ ਸਹੀ ਕੰਮ ਕਰਨ ਲਈ ਕਿਹਾ ਗਿਆ ਸੀ। ਬਾਥਰੂਮ ਬਣਨ ਦਾ ਕੰਮ ਤਾਂ ਸ਼ੁਰੂ ਹੋ ਗਿਆ ਹੈ, ਪਰ ਖੇਡ ਸਟੇਡੀਅਮ ਦਾ ਕੰਮ ਅਜੇ ਵੀ ਰੁਕਿਆ ਹੋਇਆ ਹੈ।

Ad Position 21
No active advertisement
ਗੁਰਮੰਗਤ ਸਿੰਘ ਮੱਲ੍ਹੀ 30-10-2026
ਹਰਚੋਵਾਲ, 29 ਅਕਤੂਬਰ (ਢਿੱਲੋਂ, ਭਾਮ)-ਬਾਬਾ ਰਾਮ ਥੰਮਣ ਖੇਡ ਸਟੇਡੀਅਮ ਢੰਡੇ ਮਨੇਸ ਅਤੇ ਖੁਜਾਲਾ ਜੋ ਕਿ ਸਰਕਾਰ ਨੇ ਇਸ ਸਟੇਡੀਅਮ ਨੂੰ ਨਵੀਂ ਦਿੱਖ ਦੇਣ ਲਈ ਕੰਮ ਸ਼ੁਰੂ ਕੀਤਾ ਹੋਇਆ ਸੀ, ਪਰ ਇਸ ਖੇਡ ਸਟੇਡੀਅਮ ਵਿਚ ਜੋ ਬਾਥਰੂਮ ਬਣ ਰਹੇ ਸਨ, ਉਨ੍ਹਾਂ ਵਿਚ ਘਟੀਆ ਮਟੀਰੀਅਲ ਵਰਤਣ ਕਾਰਨ ਪਿੰਡ ਵਾਸੀਆਂ ਨੇ ਇਸ ਕੰਮ ਨੂੰ ਰੋਕ ਦਿੱਤਾ ਸੀ ਤੇ ਸਹੀ ਕੰਮ ਕਰਨ ਲਈ ਕਿਹਾ ਗਿਆ ਸੀ। ਬਾਥਰੂਮ ਬਣਨ ਦਾ ਕੰਮ ਤਾਂ ਸ਼ੁਰੂ ਹੋ ਗਿਆ ਹੈ, ਪਰ ਖੇਡ ਸਟੇਡੀਅਮ ਦਾ ਕੰਮ ਅਜੇ ਵੀ ਰੁਕਿਆ ਹੋਇਆ ਹੈ। ਇਸ ਸਬੰਧੀ ਗੁਰਮੰਗਤ ਸਿੰਘ ਮੱਲ੍ਹੀ, ਸਰਪੰਚ ਚਰਨਜੀਤ ਸਿੰਘ ਨੇ ਦੱਸਿਆ ਕਿ ਇਸ ਖੇਡ ਸਟੇਡੀਅਮ ਦੀ ਨਵੀਂ ਦਿੱਖ ਨਾਲ ਚਾਰਦਿਵਾਰੀ ਕਰਨ ਲਈ ਜਿਸ ਠੇਕੇਦਾਰ ਨੇ ਇਹ ਕੰਮ ਠੇਕੇ ’ਤੇ ਲਿਆ ਹੈ, ਉਸ ਵਲੋਂ ਕੰਮ ਅਜੇ ਤੱਕ ਵੀ ਸ਼ੁਰੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਖੇਡ ਸਟੇਡੀਅਮ ’ਚ ਰੋਜ਼ਾਨਾ ਲੜਕੇ ਤੇ ਲੜਕੀਆਂ ਖੇਡਣ ਆਉਂਦੇ ਹਨ। ਚਾਰਦਿਵਾਰੀ ਨਾ ਹੋਣ ਕਾਰਨ ਖੇਡ ਸਟੇਡੀਅਮ ’ਚ ਅਵਾਰਾ ਕੁੱਤੇ ਤੇ ਡੰਗਰ ਵੀ ਆ ਵੜਦੇ ਹਨ, ਜਿਸ ਕਾਰਨ ਖੇਡ ਸਟੇਡੀਅਮ ਖਰਾਬ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਸਟੇਡੀਅਮ ਲਈ ਲਿਖਤੀ ਦਰਖਾਸਤਾਂ ਡੀ.ਸੀ. ਗੁਰਦਾਸਪੁਰ, ਸਬੰਧਤ ਵਿਭਾਗ ਨੂੰ ਸੂਚਿਤ ਕਰ ਚੁੱਕੇ ਹਾਂ, ਪਰ ਅਜੇ ਤੱਕ ਕੰਮ ਸ਼ੁਰੂ ਨਹੀਂ ਹੋਇਆ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਇਸ ਨਵੀਂ ਦੇਖਣਾ ਬਣ ਰਹੇ ਖੇਡ ਸਟੇਡੀਅਮ ਨੂੰ ਜਲਦੀ ਬਣਾਇਆ ਜਾਵੇ ਤਾਂ ਜੋ ਸਰਕਾਰ ਵਲੋਂ ਕੀਤੇ ਗਏ ਕੰਮਾਂ ਦਾ ਲੋਕਾਂ ਨੂੰ ਫਾਇਦਾ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਬ੍ਰਹਮ ਗਿਆਨੀ ਸੰਤ ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲਿਆਂ ਦੀ ਬਰਸੀ ਨੂੰ ਸਮਰਪਿਤ ਸਮਾਗਮ ਕਰਵਾਏ ਦੇਸ਼-ਵਿਦੇਸ਼ ਦੀਆਂ ਸੰਗ... ਅਗਲੀ ਖ਼ਬਰ ਸ੍ਰੀ ਹਰਿਗੋਬਿੰਦਪੁਰ ਸਾਹਿਬ-ਹਰਚੋਵਾਲ ਰੋਡ ’ਤੇ ਪਿੰਡ ਮੇਤਲਾ ਅੱਡੇ ਵਿਖੇ ਲੱਗਾ ਹੋਇਆ ਹੈ ਗੁੜ ਦਾ ਪਲਾਂਟ
Ad Position 24