31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਗੁਰੂ ਰਵਿਦਾਸ ਜੀ ਨੂੰ ਸਮਰਪਿਤ ਹੋਵੇਗਾ ਪੰਜਾਬੀ ਹਫ਼ਤਾ-ਡਾ. ਗੁਰਜੀਤ ਸਿੰਘ

ਧਾਰੀਵਾਲ, 30 ਅਕਤੂਬਰ (ਲਖਬੀਰ ਸਿੰਘ ਖੁੰਡਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਪ੍ਰਿੰਸੀਪਲ ਡਾ. ਗੁਰਜੀਤ ਸਿੰਘ ਦੀ ਦੇਖ-ਰੇਖ ਹੇਠ ਚੱਲ ਰਹੇ ਬਾਬਾ ਅਜੈ ਸਿੰਘ ਖਾਲਸਾ ਕਾਲਜ ਗੁਰਦਾਸਨੰਗਲ ਵਿਖੇ ਕਾਲਜ ਦੇ ਪੰਜਾਬੀ ਵਿਭਾਗ ਵਲੋਂ ਹਰ 2 ਨਵੰਬਰ ਤੋਂ 7 ਨਵੰਬਰ ਤੱਕ ਪੰਜਾਬੀ ਹਫ਼ਤਾ ਮਨਾਇਆ ਜਾ ਰਿਹਾ ਹੈ।

Ad Position 21
No active advertisement
ਪ੍ਰਿੰਸੀਪਲ ਡਾਕਟਰ ਗੁਰਜੀਤ ਸਿੰਘ ਜਾਣਕਾਰੀ ਸਾਂਝੀ ਕਰਦੇ ਹੋਏ। ਤਸਵੀਰ: ਲਖਬੀਰ ਸਿੰਘ ਖੁੰਡਾ 31-10-2026
ਧਾਰੀਵਾਲ, 30 ਅਕਤੂਬਰ (ਲਖਬੀਰ ਸਿੰਘ ਖੁੰਡਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਪ੍ਰਿੰਸੀਪਲ ਡਾ.ਗੁਰਜੀਤ ਸਿੰਘ ਦੀ ਦੇਖ-ਰੇਖ ਹੇਠ ਚੱਲ ਰਹੇ ਬਾਬਾ ਅਜੈ ਸਿੰਘ ਖਾਲਸਾ ਕਾਲਜ ਗੁਰਦਾਸਨੰਗਲ ਵਿਖੇ ਕਾਲਜ ਦੇ ਪੰਜਾਬੀ ਵਿਭਾਗ ਵਲੋਂ ਹਰ 2 ਨਵੰਬਰ ਤੋਂ 7 ਨਵੰਬਰ ਤੱਕ ਪੰਜਾਬੀ ਹਫ਼ਤਾ ਮਨਾਇਆ ਜਾ ਰਿਹਾ ਹੈ। ਕਾਲਜ ਪ੍ਰਿੰਸੀਪਲ ਡਾ.ਗੁਰਜੀਤ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ 2 ਤੋਂ 7 ਨਵੰਬਰ ਤੱਕ ਮਨਾਇਆ ਜਾਣ ਵਾਲਾ ਪੰਜਾਬੀ ਹਫ਼ਤਾ ਗੁਰੂ ਰਵਿਦਾਸ ਜੀ ਨੂੰ ਸਮਰਪਿਤ ਹੋਵੇਗਾ। ਕਾਲਜ ਦੇ ਪੰਜਾਬੀ ਵਿਭਾਗ ਵਲੋਂ ਕ੍ਰਮਵਾਰ ਗੁਰੂ ਰਵਿਦਾਸ ਜੀ ਨਾਲ ਸਬੰਧਤ ਸ਼ਬਦ ਗਾਇਨ ਮੁਕਾਬਲੇ, ਭਾਸ਼ਣ ਤੇ ਕਵਿਤਾ ਉਚਾਰਨ ਮੁਕਾਬਲੇ, ਪੋਸਟਰ ਮੇਕਿੰਗ, ਨਾਅਰਾ ਲੇਖਣ, ਚਿੱਤਰਕਾਰੀ ਮੁਕਾਬਲੇ, ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਰਾਹੀਂ ਵਿਦਿਆਰਥੀਆਂ ਨੂੰ ਗੁਰੂ ਰਵਿਦਾਸ ਜੀ ਦੇ ਜੀਵਨ, ਬਾਣੀ ਅਤੇ ਵਿਚਾਰਧਾਰਾ ਬਾਰੇ ਜਾਨਣ ਦਾ ਮੌਕਾ ਮਿਲੇਗਾ। 7 ਨਵੰਬਰ ਨੂੰ ‘ ਬਾਣੀ ਭਗਤ ਰਵਿਦਾਸ ਜੀ ’ ਵਿਸ਼ੇ ਤੇ ਅੰਤਰ- ਰਾਸ਼ਟਰੀ ਸੈਮੀਨਾਰ ਕਰਵਾਇਆ ਜਾਵੇਗਾ। ਸਮੁੱਚੇ ਪ੍ਰੋਗਰਾਮ ਦੇ ਕੋਆਰਡੀਨੇਟਰ ਵਿਭਾਗ ਮੁਖੀ ਡਾ. ਆਤਮਾ ਸਿੰਘ ਨੇ ਕਿਹਾ ਕਿ ਪੰਜਾਬੀ ਹਫ਼ਤਾ ਮਨਾਉਣ ਸਬੰਧੀ ਰੂਪ- ਰੇਖਾ ਤਿਆਰ ਕਰ ਲਈ ਗਈ ਹੈ ਤੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਸਾ. ਵਿਧਾਇਕ ਲਾਡੀ ਨੇ ਪਿੰਡ ਚੱਕ ਵੱਸਣ ਵਿਚ ਲੋਕ ਮਿਲਣੀ ਕੀਤੀ ਅਗਲੀ ਖ਼ਬਰ ਵਿਦਿਆਰਥਣਾਂ ਦੇ ਮਹਿੰਦੀ ਡਿਜ਼ਾਈਨ ਦੇ ਮੁਕਾਬਲੇ ਕਰਵਾਏ
Ad Position 24