01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

+2 ਵਿਦਿਆਰਥੀਆਂ ਕੋਲ ਨਿਊਜ਼ੀਲੈਂਡ ਜਾਣ ਦਾ ਵਧੀਆ ਮੌਕਾ- ਜਤਿੰਦਰ ਰੰਧਾਵਾ

ਬਟਾਲਾ, 31 ਅਕਤੂਬਰ (ਸਤਿੰਦਰ ਸਿੰਘ)-ਜਿਹੜੇ ਵਿਦਿਆਥੀ ਆਸਟ੍ਰੇਲੀਆ ਜਾਂ ਫਿਰ ਕਿਸੇ ਵੀ ਦੇਸ਼ ਤੋਂ ਰੀਫਿਊਜ ਹਨ, ਜਾਂ ਫਿਰ +2 ਪਾਸ ਕਰਕੇ ਆਪਣੀ ਅਗਲੀ ਪੜ੍ਹਾਈ ਵਿਦੇਸ਼ ਜਾ ਕੇ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਨਿਊਜ਼ੀਲੈਂਡ ਇਸ ਸਮੇਂ ਸਭ ਤੋਂ ਵਧੀਆ ਵਿਕਲਪ ਹੈ। ਇਹ ਜਾਣਕਾਰੀ ਈ.

Ad Position 21
No active advertisement
ਐਮ.ਡੀ. ਜਤਿੰਦਰ ਸਿੰਘ ਰੰਧਾਵਾ 01-11-2026
ਬਟਾਲਾ, 31 ਅਕਤੂਬਰ (ਸਤਿੰਦਰ ਸਿੰਘ)-ਜਿਹੜੇ ਵਿਦਿਆਥੀ ਆਸਟ੍ਰੇਲੀਆ ਜਾਂ ਫਿਰ ਕਿਸੇ ਵੀ ਦੇਸ਼ ਤੋਂ ਰੀਫਿਊਜ ਹਨ, ਜਾਂ ਫਿਰ +2 ਪਾਸ ਕਰਕੇ ਆਪਣੀ ਅਗਲੀ ਪੜ੍ਹਾਈ ਵਿਦੇਸ਼ ਜਾ ਕੇ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਨਿਊਜ਼ੀਲੈਂਡ ਇਸ ਸਮੇਂ ਸਭ ਤੋਂ ਵਧੀਆ ਵਿਕਲਪ ਹੈ। ਇਹ ਜਾਣਕਾਰੀ ਈ.ਐਸ.ਐਚ. ਇੰਗਲਿਸ਼ ਪਲੈਨਟ ਦੇ ਐੱਮ.ਡੀ ਜਤਿੰਦਰ ਸਿੰਘ ਰੰਧਾਵਾ ਨੇ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਮੇਂ ਸਿਰਫ਼ ਨਿਊਜ਼ੀਲੈਂਡ ਇਕਲੋਤਾ ਦੇਸ਼ ਹੈ, ਜੋ ਕਿਸੇ ਵੀ ਦੇਸ਼ ਤੋਂ ਰਿਫਿਊਜ਼ ਵਿਦਿਆਰਥੀ ਨੂੰ ਵੀਜੇ ਦੇ ਰਿਹਾ ਹੈ ਅਤੇ ਖਾਸ ਕਰ ਕੇ ਜੋ ਵਿਦਿਆਰਥੀ ਆਸਟ੍ਰੇਲੀਆ ਤੋਂ ਰੀਫਿਊਜ ਹੋ ਚੁੱਕੇ ਹਨ ਅਤੇ ਨਿਰਾਸ਼ ਹੋ ਘਰ ਬੈਠ ਗਏ ਹਨ, ਉਹ ਇਸ ਮੌਕੇ ਦਾ ਲਾਭ ਉਠਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਿਨਾਂ ਵਿਦਿਆਰਥੀਆਂ ਨੇ 2025 ਜਾਂ 2026 ਵਿਚ 12ਵੀਂ ਪਾਸ ਕੀਤੀ ਹੈ, ਉਹ ਭਾਵੇਂ ਕਿਸੇ ਵੀ ਬੋਰਡ ਤੋਂ ਹੋਵੇ ਜਾਂ ਫਿਰ ਚੇਂਜ ਬੋਰਡ ਵਾਲੇ ਵਿਦਿਆਰਥੀ ਵੀ ਅਪਲਾਈ ਕਰ ਸਕਦੇ ਹਨ। ਆਈਲੈਟਸ ਜਾਂ ਪੀ.ਟੀ.ਈ. ਵਿਚੋਂ ਓਵਰਆਲ 6 ਸਕੋਰ ਲੈ ਕੇ ਨਿਊਜ਼ੀਲੈਂਡ ਲਈ ਅਪਲਾਈ ਕਰ ਸਕਦੇ ਹਨ। ਇਸ ਦੇ ਨਾਲ ਹੀ ਜੇਕਰ ਕੋਈ ਸਪਾਊਸ ਵੀਜੇ ’ਤੇ ਨਿਊਜ਼ੀਲੈਂਡ ਮਾਸਟਰ ਡਿਗਰੀ ਕਰਨ ਲਈ ਜਾਣਾ ਚਾਹੁੰਦਾ ਹੈ, ਉਸ ਲਈ ਗਰੈਜੂਏਸਨ ਅਤੇ 6.5 ਬੈਂਡ ਜ਼ਰੂਰੀ ਹਨ। ਜਤਿੰਦਰ ਰੰਧਾਵਾ ਨੇ ਦੱਸਿਆ ਕਿ ਨਿਊਜ਼ੀਲੈਂਡ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਵਿਦਿਆਰਥੀ ਨੂੰ ਪਹਿਲਾਂ ਸਿਰਫ ਅੰਬੈਸੀ ਫੀਸ ਹੀ ਦੇਣੀ ਹੁੰਦੀ ਹੈ, ਬਾਕੀ ਸਾਰੀ ਫੀਸ ਵੀਜਾ ਆਉਣ ਤੋਂ ਬਾਅਦ ਹੀ ਦੇਣੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਨਿਊਜ਼ੀਲੈਂਡ ਦੇ ਕਾਲਜ ਤੇ ਯੂਨੀਵਰਸਿਟੀਆਂ ਵਿਚ ਅਜਿਹੇ ਕਈ ਕੋਰਸ ਹਨ, ਜੋ ਮੁਕੰਮਲ ਕਰ ਕੇ ਵਿਦਿਆਰਥੀ ਜਿੱਥੇ ਤਿੰਨ ਸਾਲ ਵਿਚ ਨਿਊਜ਼ੀਲੈਂਡ ਦੀ ਪੀ.ਆਰ. ਲੈ ਸਕਦੇ ਹਨ। ਜਤਿੰਦਰ ਰੰਧਾਵਾ ਨੇ ਵੀ ਕਿਹਾ ਕਿ ਨਿਊਜ਼ੀਲੈਂਡ ਵਿਦਿਆਰਥੀਆਂ ਦਾ ਪੂਰੀ ਤਰ੍ਹਾਂ ਸਵਾਗਤ ਕਰ ਰਿਹਾ ਹੈ। ਇਸ ਲਈ ਜਨਵਰੀ-ਫਰਵਰੀ ਇਨਟੇਕ ਨਿਊਜ਼ੀਲੈਂਡ ਜਾਣ ਦਾ ਬਹੁਤ ਹੀ ਵਧੀਆ ਮੌਕਾ ਹੈ। ਜਿਹੜੇ ਵੀ ਵਿਦਿਆਰਥੀ ਸਿੰਗਲ ਜਾਂ ਆਪਣੇ ਸਪਾਊਸ ਨਾਲ ਨਾਲ ਵਿਦੇਸ਼ ਜਾਣ ਬਾਰੇ ਸੋਚ ਰਹੇ ਹਨ, ਉਨ੍ਹਾਂ ਲਈ ਨਿਊਜ਼ੀਲੈਂਡ ਸਭ ਤੋਂ ਵਧੀਆ ਵਿਕਲਪ ਹੈ। ਚਾਹਵਾਨ ਵਿਦਿਆਰਥੀ ਅੱਜ ਹੀ ਆਪਣੀ ਭਰੋਸੇਮੰਦ ਸੰਸਥਾ ਈ.ਐਸ.ਐਚ. ਇੰਗਲਿਸ਼ ਪਲੈਨਟ ਦੇ ਦਫ਼ਤਰ ਚਿੱਟੀ ਗਰਾਊਂਡ ਦੇ ਸਾਹਮਣੇ ਰਾਈਫਿਲ-18 ਰੈਸਟੋਰੈਂਟ ਦੇ ਉਪਰ ਪਹਿਲੀ ਮੰਜ਼ਿਲ ਵਿਖੇ ਆ ਕੇ ਮਿਲ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਸਕੂਲ ਆਫ ਐਕਸੀਲੈਂਸ ਵਿਖੇ ਪ੍ਰਕਾਸ਼ ਪੁਰਬ ਮਨਾਇਆ
Ad Position 24