25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਫਿਰੋਜ਼ਪਰ ’ਚ ਹੋਈ ਅਥਲੈਟਿਕਸ ’ਚ 2 ਬਜ਼ੁਰਗ ਖਿਡਾਰੀਆਂ ਨੇ ਤਗਮੇ ਜਿੱਤੇ

ਬਟਾਲਾ, 25 ਨਵੰਬਰ (ਸਤਿੰਦਰ ਸਿੰਘ)- ਫਿਰੋਜ਼ਪੁਰ ਵਿਖੇ ਮਾਸਟਰਜ਼ ਅਥਲੈਟਿਕਸ ਫੈਡਰੇਸ਼ਨ ਆਫ ਪੰਜਾਬ ਵਲੋਂ ਐਸ. ਟੀ.

Ad Position 21
No active advertisement
ਅਜੀਤ ਡੈਸਕ 26-11-2026
ਬਟਾਲਾ, 25 ਨਵੰਬਰ (ਸਤਿੰਦਰ ਸਿੰਘ)- ਫਿਰੋਜ਼ਪੁਰ ਵਿਖੇ ਮਾਸਟਰਜ਼ ਅਥਲੈਟਿਕਸ ਫੈਡਰੇਸ਼ਨ ਆਫ ਪੰਜਾਬ ਵਲੋਂ ਐਸ.ਟੀ. ਮਾਸਟਰ ਐਥਲੈਟਿਕਸ ਮੀਟ 2026 ਬੀਤੇ ਦਿਨੀਂ ਕਰਵਾਈ ਗਈ। ਜਿਸ ਵਿਚ ਵੱਖ ਵੱਖ ਵਰਗਾਂ ਦੇ ਬਜ਼ੁਰਗਾਂ ਨੇ ਭਾਗ ਲਿਆ। ਇਸ ਅਥਲੈਟਿਕਸ ਮੀਟ ਵਿਚ ਬਟਾਲਾ ਵਾਸੀ ਮਾਸਟਰ ਸ਼ਰਬਜੀਤ ਸਿੰਘ ਕਾਹਲੋਂ ਨੇ 75 ਤੋਂ ਵੱਧ ਉਮਰ ਵਰਗ ਦੇ 100 ਮੀਟਰ ਦੌੜ ਵਿਚੋਂ ਦੂਜਾ ਸਥਾਨ ਪ੍ਰਾਪਤ ਕਰਕੇ ਚਾਂਦੀ ਤਮਗਾ, 60 ਮੀਟਰ ਦੌੜ ’ਚੋਂ ਦੂਜਾ ਸਥਾਨ ਲੈ ਕੇ ਚਾਂਦੀ ਦਾ ਤਮਗਾ ਤੇ 200 ਮੀਟਰ ਦੋੜ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਮਗਾ ਹਾਸਿਲ ਕੀਤਾ। ਇਸੇ ਤਰ੍ਹਾਂ ਉਨ੍ਹਾਂ ਦੇ ਸਾਥੀ ਚਰਨਜੀਤ ਸਿੰਘ ਵਾਸੀ ਭਾਗੋਵਾਲ ਨੇ 80 ਤੋਂ ਵੱਧ ਉਮਰ ਦੇ ਵਰਗ ਵਿਚ ਭਾਗ ਲੈਂਦਿਆਂ ਲੰਮੀ ਛਲਾਂਗ ਵਿਚੋਂ ਪਹਿਲਾ ਸਥਾਨ ਲੈ ਕੇ ਸੋਨ ਤਮਗਾ, ਤੀਹਰੀ ਛਾਲ ਵਿਚੋਂ ਪਹਿਲਾ ਸਥਾਨ ਹਾਸਲ ਲੈ ਕੇ ਸੋਨ ਤਮਗਾ, 60 ਮੀਟਰ ਵਿਚੋਂ ਦੂਸਰਾ ਸਥਾਨ ਲੈ ਕੇ ਚਾਂਦੀ ਦਾ ਤਮਗਾ ਪ੍ਰਾਪਤ ਕੀਤਾ। ਇਸ ਤਰ੍ਹਾਂ ਇਨ੍ਹਾਂ ਦੋਵਾਂ ਬਜ਼ੁਰਗਾਂ ਨੇ ਸੋਨ ਤਮਗੇ ਜਿੱਤ ਕੇ ਉਕਤ ਖਿਡਾਰੀਆਂਨੇ ਕਿਹਾ ਕਿ ਇਸ ਐਥਲੈਟਿਕ ਮੀਟ ਵਿਚ ਵੱਖ ਵੱਖ ਵਰਗਾਂ ਦੇ 700 ਦੇ ਕਰੀਬ ਖਿਡਾਰੀ ਸ਼ਾਮਿਲ ਹੋਏ। ਜਿਨ੍ਹਾਂ ਦੌੜਾਂ ਵਿਚ ਅਸੀ ਭਾਗ ਲਿਆ ਉਸ ਦੇ ਵਿਚ 12-13 ਬਜ਼ੁਰਗਾਂ ਨੇ ਸ਼ਾਮੂਲੀਅਤ ਕੀਤੀ ਸੀ।
Ad Position 22
No active advertisement
ਪਿਛਲੀ ਖ਼ਬਰ ਪਿੰਡ ਬਿਧੀਪੁਰ ਤੋਂ ਦੋ ਦੁੱਧਾਰੂ ਮੱਝਾ ਤੇ ਇਕ ਝੋਟੀ ਚੋਰੀ ਅਗਲੀ ਖ਼ਬਰ ਗ੍ਰੀਨ ਡੇਲਜ ਪਬਲਿਕ ਸਕੂਲ ਚੀਮਾ ਖੁੱਡੀ ਵਿਚ ਗੁਰਪੁਰਬ ਧੂਮ-ਧਾਮ ਨਾਲ ਮਨਾਇਆ
Ad Position 24