ਪਿੰਡ ਬਿਧੀਪੁਰ ਤੋਂ ਦੋ ਦੁੱਧਾਰੂ ਮੱਝਾ ਤੇ ਇਕ ਝੋਟੀ ਚੋਰੀ
ਨੌਸ਼ਹਿਰਾ ਮੱਝਾ ਸਿੰਘ, 25 ਨਵੰਬਰ (ਰਵੀ ਭਗਤ)-ਨਜਦੀਕੀ ਪਿੰਡ ਬਿਧੀਪੁਰ ਵਿਖੇ ਬੀਤੀ ਰਾਤ ਕਰੀਬ ਦੋ ਵੱਜੇ ਮੱਝਾਂ ਚੋਰ ਗਿਰੋਹ ਵਲੋਂ ਇਕ ਕਿਸਾਨ ਦੀਆਂ ਦੋ ਦੁੱਧਾਰੂ ਮੱਝਾਂ ਤੇ ਇੱਕ ਝੋਟੀ ਚੋਰੀ ਕਰ ਲੈਣ ਦੀ ਖਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਹਰਮਨ ਸਿੰਘ ਪੁੱਤਰ ਮੰਗਸ਼ਰਨ ਸਿੰਘ ਵਾਸੀ ਬਿਧੀਪੁਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਦੇਰ ਸ਼ਾਮ ਮੱਝਾਂ ਨੂੰ ਪੱਠੇ ਪਾ ਕੇ ਘਰ ਵਿਚ ਸੁੱਤੇ ਸਨ ਅਤੇ ਜਦੋਂ ਸਵੇਰੇ ਉਹ ਧਾਰਾਂ ਕੱਢਣ ਲਈ ਘਰ ਦੇ ਪਿਛਲੇ ਪਾਸੇ ਬਣੇ ਬਰਾਂਡੇ ਵਿਖੇ ਗਏ ਤਾਂ ਉਨ੍ਹਾਂ ਦੇ ਪਸ਼ੂ ਗਾਇਬਸਨ।
ਨੌਸ਼ਹਿਰਾ ਮੱਝਾ ਸਿੰਘ, 25 ਨਵੰਬਰ (ਰਵੀ ਭਗਤ)-ਨਜਦੀਕੀ ਪਿੰਡ ਬਿਧੀਪੁਰ ਵਿਖੇ ਬੀਤੀ ਰਾਤ ਕਰੀਬ ਦੋ ਵੱਜੇ ਮੱਝਾਂ ਚੋਰ ਗਿਰੋਹ ਵਲੋਂ ਇਕ ਕਿਸਾਨ ਦੀਆਂ ਦੋ ਦੁੱਧਾਰੂ ਮੱਝਾਂ ਤੇ ਇੱਕ ਝੋਟੀ ਚੋਰੀ ਕਰ ਲੈਣ ਦੀ ਖਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਹਰਮਨ ਸਿੰਘ ਪੁੱਤਰ ਮੰਗਸ਼ਰਨ ਸਿੰਘ ਵਾਸੀ ਬਿਧੀਪੁਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਦੇਰ ਸ਼ਾਮ ਮੱਝਾਂ ਨੂੰ ਪੱਠੇ ਪਾ ਕੇ ਘਰ ਵਿਚ ਸੁੱਤੇ ਸਨ ਅਤੇ ਜਦੋਂ ਸਵੇਰੇ ਉਹ ਧਾਰਾਂ ਕੱਢਣ ਲਈ ਘਰ ਦੇ ਪਿਛਲੇ ਪਾਸੇ ਬਣੇ ਬਰਾਂਡੇ ਵਿਖੇ ਗਏ ਤਾਂ ਉਨ੍ਹਾਂ ਦੇ ਪਸ਼ੂ ਗਾਇਬਸਨ। ਜਿਨ੍ਹਾਂ ਨੂੰ ਮੱਝਾਂ ਚੋਰ ਖੁਰਲੀਆਂ ਦੇ ਕਿਲਿਆਂ ਤੋਂ ਖੋਲ ਕੇ ਲੈ ਗਏ ਸਨ, ਚੋਰੀ ਹੋਏ ਪਸ਼ੂਆਂ ਦੀ ਕੀਮਤ ਲਗਭਗ 3 ਲੱਖ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਮੱਝਾਂ ਚੋਰੀ ਦੀ ਸ਼ਿਕਾਇਤ ਤੇ ਘਰ ਵਿਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਪੁਲਿਸ ਚੌਂਕੀ ਨੌਸ਼ਹਿਰਾ ਮੱਝਾ ਸਿੰਘ ਨੂੰ ਸੌਪ ਦਿੱਤੀ ਹੈ। ਚੋਂਕੀ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ ਤੇ ਕੈਮਰੇ ਦੀ ਫੁਟੇਜ ਨੂੰ ਖੰਗਾਲ ਕੇ ਮੱਝਾਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।