18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਟੱਕਰ ਮਾਰਨ ਵਾਲੇ ਟਰੈਕਟਰ ਟਰਾਲੀ ਚਾਲਕ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 24-01-2026
ਫ਼ਾਜ਼ਿਲਕਾ, 23 ਜਨਵਰੀ (ਦਵਿੰਦਰ ਪਾਲ ਸਿੰਘ)-ਥਾਣਾ ਅਰਨੀਵਾਲਾ ਪੁਲਿਸ ਨੇ ਟੱਕਰ ਮਾਰਨ ਵਾਲੇ ਟਰੈਕਟਰ ਟਰਾਲੀ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਉਨ੍ਹਾਂ ਨੂੰ ਮਨਪ੍ਰੀਤ ਸਿੰਘ ਪੁੱਤਰ ਰਿਸ਼ਪਾਲ ਸਿੰਘ ਵਾਸੀ ਢਾਣੀ ਜੋੜਕੀ ਅੰਧੇਵਾਲੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਘਰ ਪਿੰਡ ਜੋੜਕੀ ਅੰਧੇਵਾਲੀ ਤੋਂ ਕਰੀਬ 1.5 ਕਿੱਲੋਮੀਟਰ ਦੂਰ ਢਾਣੀ 'ਤੇ ਹੈ | 21 ਜਨਵਰੀ ਨੂੰ ਉਸ ਦੇ ਤਾਏ ਦਾ ਲੜਕਾ ਜਗਸੀਰ ਸਿੰਘ ਪੁੱਤਰ ਮੱਗਰ ਸਿੰਘ, ਜਿਸ ਦਾ ਘਰ ਉਸ ਦੇ ਘਰ ਦੇ ਨਾਲ ਹੈ, ਦਾ ਰਿਸ਼ਤੇਦਾਰ ਸੁਖਵੀਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਜੰਡਵਾਲਾ ਸੰਧੂਆਂ ਉਸ ਨੂੰ ਮਿਲਣ ਲਈ ਆਇਆ ਸੀ | ਜਿਸ ਨੇ ਕਿਹਾ ਕਿ ਆਪਾਂ ਪਿੰਡ 'ਚ ਰਹਿੰਦੇ ਰਿਸ਼ਤੇਦਾਰਾਂ ਨੂੰ ਮਿਲ ਕੇ ਆਉਣਾ ਹੈ ਤਾਂ ਉਸ ਦੀ ਘਰਵਾਲੀ ਮਨਦੀਪ ਕੌਰ, ਜਗਸੀਰ ਸਿੰਘ ਤੇ ਤਾਏ ਦੀ ਨੂੰਹ ਖੁਸ਼ਪ੍ਰੀਤ ਕੌਰ ਉਸ ਦੀ ਕਾਰ ਸਵਿਫ਼ਟ 'ਤੇ ਸਵਾਰ ਹੋ ਕੇ ਪਿੰਡ ਜੋੜਕੀ ਅੰਧੇਵਾਲੀ ਦੀ ਤਰਫ਼ ਚੱਲ ਪਏ | ਕਾਰ ਨੂੰ ਉਹ ਚਲਾ ਰਿਹਾ ਸੀ | ਜਦੋਂ ਉਹ ਪਿੰਡ ਜੋੜਕੀ ਤੋਂ ਕਰੀਬ 500 ਮੀਟਰ ਪਿੱਛੇ ਸੀ ਤਾਂ ਸ਼ਾਮ 7.30 ਵਜੇ ਉਨ੍ਹਾਂ ਦੇ ਅੱਗੇ ਇਕ ਟਰੈਕਟਰ ਸੋਨਾਲੀਕਾ, ਜਿਸ ਦੇ ਪਿੱਛੇ ਟਰਾਲੀ ਪਾਈ ਹੋਈ ਸੀ, ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰੀ, ਜਿਸ ਕਾਰਨ ਕਾਰ ਸਵਾਰਾਂ ਦੇ ਕਾਫ਼ੀ ਸੱਟਾਂ ਵੱਜੀਆਂ | ਜਿਨ੍ਹਾਂ ਨੂੰ ਇਲਾਜ ਲਈ ਉਹ ਸਿਵਲ ਹਸਪਤਾਲ ਫ਼ਾਜ਼ਿਲਕਾ ਲੈ ਗਏ, ਜਿੱਥੇ ਡਾਕਟਰਾਂ ਨੇ ਜਗਸੀਰ ਸਿੰਘ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ | ਉਨ੍ਹਾਂ ਨੂੰ ਜ਼ਿਆਦਾ ਸੱਟਾਂ ਲੱਗਣ ਕਰਕੇ ਏਮਜ਼ ਹਸਪਤਾਲ ਰੈਫ਼ਰ ਕਰ ਦਿੱਤਾ, ਜਿਥੇ ਪੁੱਜਣ 'ਤੇ ਡਾਕਟਰਾਂ ਨੇ ਖੁਸਪ੍ਰੀਤ ਕੌਰ ਨੂੰ ਵੀ ਮਿ੍ਤਕ ਘੋਸ਼ਿਤ ਕਰ ਦਿੱਤਾ | ਜਿਥੇ ਉਹ ਤੇ ਉਸ ਦੀ ਪਤਨੀ ਮਨਦੀਪ ਕੌਰ ਤੇ ਰਿਸ਼ਤੇਦਾਰ ਸੁਖਵੀਰ ਸਿੰਘ ਜ਼ੇਰੇ ਇਲਾਜ ਹੈ | ਇਹ ਹਾਦਸਾ ਲਾਪ੍ਰਵਾਹੀ ਨਾਲ ਟਰੈਕਟਰ ਚਲਾਉਣ ਕਰਕੇ ਵਾਪਰਿਆ ਹੈ | ਜਿਸ 'ਤੇ ਟਰੈਕਟਰ ਟਰਾਲੀ ਚਾਲਕ ਪਵਨਦੀਪ ਸਿੰਘ ਪੱਤਰ ਸ਼ਾਮ ਲਾਲ ਵਾਸੀ ਚੱਕ ਡੱਬਵਾਲਾ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਜ਼ਬਰਦਸਤੀ ਰੁਪਏ ਖੋਹਣ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਸੂਬਾ ਪੱਧਰੀ ਹੜਤਾਲ ਨੂੰ ਬਾਰ ਐਸੋਸੀਏਸ਼ਨ ਅਬੋਹਰ ਦੇ ਵਕੀਲਾਂ ਨੇ ਦਿੱਤਾ ਸਮਰਥਨ
Ad Position 24